ਬਰਨਾਲਾ:ਯੂਪੀ ਦੇ ਲਖੀਮਪੁਰ ਖੀਰੀ (Lakhimpur Khiri) ਦੇ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਥੀਆਂ ਦੀ ਕਲਸ਼ ਯਾਤਰਾ ਦਾ ਬਰਨਾਲਾ ਪੁੱਜਣ 'ਤੇ ਕਿਸਾਨਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਬਰਨਾਲਾ ਦੇ ਕਸਬਾ ਹੰਡਿਆਇਆ ਵਿਖੇ ਕਿਸਾਨ ਜੱਥੇਬੰਦੀਆਂ ਵੱਲੋਂ ਅਸਥੀਆਂ ਵਾਲੀ ਗੱਡੀ 'ਤੇ ਫ਼ੁੱਲਾਂ ਦੀ ਵਰਖਾ ਕੀਤੀ ਗਈ। ਇਸ ਦੌਰਾਨ ਮਾਹੌਲ ਕੁੱਝ ਭਾਵੁਕਮਈ ਵੀ ਹੋ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਸੰਘਰਸ਼ ਜਿੱਤ ਕੇ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾਵੇਗੀ।
ਇਸੇ ਦੌਰਾਨ ਮਨਜੀਤ ਧਨੇਰ ਨੇ ਕਿਹਾ ਕਿ ਜੋ ਸਾਡੇ ਲਖੀਮਪੁਰ ਖੀਰੀ (Lakhimpur Khiri) ਵਿੱਚ ਸਾਡੇ ਪੰਜ ਕਿਸਾਨ ਸ਼ਹੀਦ ਹੋਏ ਸਨ, ਜਿਨ੍ਹਾਂ ਵਿੱਚ ਇੱਕ ਪੱਤਰਕਾਰ ਵੀ ਸ਼ਹੀਦ ਹੋਇਆ। ਉਨ੍ਹਾਂ ਦੀਆਂ ਜਿਹੜ੍ਹੀਆਂ ਅਸਥੀਆਂ ਹਨ ਇਹ ਹੁਸੈਨੀਵਾਲਾ ਲੈ ਕੇ ਜਾਣੀਆਂ ਹਨ ਕਿਉਂਕਿ ਇਹ ਉਸ ਦਿਨ ਤਹਿ ਹੋਇਆ ਸੀ, ਜਿਸ ਦਿਨ ਉਨ੍ਹਾਂ ਦਾ ਸ਼ਰਧਾਂਜਲੀ ਸਮਾਗਮ ਹੋਇਆ ਸੀ।
ਕਲਸ ਯਾਤਰਾ ਦੇ ਬਰਨਾਲਾ ਪੁੱਜਣ 'ਤੇ ਫੁੱਲਾਂ ਨਾਲ ਹੋਇਆ ਸਵਾਗਤ ਇਹ ਵੀ ਪੜ੍ਹੋ:ਲਖੀਮਪੁਰ ਤੋਂ ਸ਼ੁਰੂ ਹੋਈ ਕਲਸ਼ ਯਾਤਰਾ ਟਿੱਕਰੀ ਬਾਰਡਰ ਰਾਹੀਂ ਪਹੁੰਚੀ ਮਾਨਸਾ
ਉਸ ਦਿਨ ਤੋਂ ਹੀ ਇਨ੍ਹਾਂ ਦੀਆਂ ਅਰਥੀਆਂ ਦੇ ਕਲਸ ਵੱਖ-ਵੱਖ ਥਾਵਾਂ 'ਤੇ ਭੇਜ ਦਿੱਤੇ ਸਨ। ਜੋ ਕਲਸ਼ ਯਾਤਰਾ ਸਾਰੇ ਭਾਰਤ ਵਿੱਚੋਂ ਹੁੰਦੀ ਹੋਈ ਪੰਜਾਬ ਦੇ ਵਿੱਚ ਮਾਝੇ ਅਤੇ ਦੁਆਬੇ ਦੇ ਵੱਖ-ਵੱਖ ਥਾਵਾਂ 'ਤੇ ਗਈ ਹੈ। ਉਨ੍ਹਾਂ ਕਿਹਾ ਕਿ ਅਸਥੀਆਂ ਦਾ ਜਥਾ ਹੁਣ ਬਰਨਾਲੇ ਪਹੁੰਚ ਚੁੱਕਿਆ ਹੈ ਅਤੇ ਬਰਨਾਲੇ ਤੋਂ ਬਾਅਦੇ ਇਹ ਜਥਾ ਰਾਮਪੁਰਾ ਬਠਿੰਡਾ ਕੋਟਕਪੁਰਾ ਨੂੰ ਰਾਵਾਨਾ ਹੋਵੇਗਾ। ਧਨੇਰ ਨੇ ਕਿਹਾ ਕਿ ਸਾਡੇ ਸ਼ਹੀਦਾਂ ਦੀਆਂ ਜੋ ਪਵਿੱਤਰ ਅਸਥੀਆਂ ਹਨ, ਅਸੀਂ ਉਨ੍ਹਾਂ ਨੂੰ ਜਲ ਪਰਵਾਹ ਕਰ ਕੇ ਆਵਾਂਗੇ। ਉਨ੍ਹਾਂ ਕਿਹਾ ਕਿ ਬਹੁਤ ਵੱਡੇ ਕਾਫ਼ਲੇ ਦੇ ਨਾਲ ਉਨ੍ਹਾਂ ਨੂੰ ਬਹੁਤ ਸਾਰਾ ਮਾਨ-ਸਨਮਾਨ ਦਿੱਤਾ ਜਾਵੇਗਾ।
ਕਿਸਾਨਾਂ ਨੇ ਕਿਹਾ ਕਿ ਸ਼ਹੀਦਾਂ ਨੇ ਆਪਣਾ ਖੂਨ ਦੇ ਕੇ ਕਿਸਾਨ ਅੰਦੋਲਨ ਦੀ ਮਸ਼ਾਲ ਦੀ ਲਾਟ ਨੂੰ ਹੋਰ ਮਘਾਇਆ ਹੈ। ਕਿਸਾਨ ਅੰਦੋਲਨ ਵਿੱਚ ਹੁਣ ਤੱਕ 700 ਤੋਂ ਵੱਧ ਸ਼ਹੀਦੀਆਂ ਦਿੱਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਸਾਰੇ ਸ਼ਹੀਦਾਂ ਦਾ ਸਾਡੇ ਸਿਰ ਇਹ ਕਰਜ਼ ਹੈ ਕਿ ਅਸੀਂ ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾ ਹੀ ਘਰਾਂ ਨੂੰ ਵਾਪਿਸ ਪਰਤੀਏ। ਸ਼ਹੀਦਾਂ ਨੂੰ ਇਹੋ ਹੀ ਸੱਚੀ ਸ਼ਰਧਾਂਜਲੀ ਹੋਵੇਗੀ।
ਇਹ ਵੀ ਪੜ੍ਹੋ:ਪੰਜਾਬ ਪਹੁੰਚਣ ‘ਤੇ ਕਲਸ਼ ਯਤਰਾਂ ‘ਤੇ ਕੀਤੀ ਫੁੱਲਾਂ ਦੀ ਵਰਖਾ