ਬਰਨਾਲਾ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਵਿੰਦਰ ਸਿੰਘ ਬੀਹਲਾ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵਿਰੁੱਧ ਐਸਐਸਪੀ ਬਰਨਾਲਾ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਅਕਾਲੀ ਆਗੂ ਨੇ ਭਗਵੰਤ ਮਾਨ 'ਤੇ ਦੋਸ਼ ਲਗਾਇਆ ਕਿ ਭਗਵੰਤ ਮਾਨ ਦੇ ਸਾਥੀਆਂ ਨੇ ਭਗਵੰਤ ਮਾਨ ਫੈਨ ਕਲੱਬ ਨਾਂਅ ਦੇ ਫੇਸਬੁੱਕ ਪੇਜ 'ਤੇ ਉਸ ਦੇ ਲਗਾਏ ਫਲੈਕਸ ਬੋਰਡ ਨਾਲ ਛੇੜਖ਼ਾਨੀ ਕਰਕੇ ਉਸ ਵਿਰੁੱਧ ਪੋਸਟਾਂ ਪਾਈਆਂ ਜਾ ਰਹੀਆਂ ਹਨ।
ਅਕਾਲੀ ਆਗੂ ਬੀਹਲਾ ਨੇ ਕਿਹਾ ਕਿ ਉਸ ਨੇ ਆਜ਼ਾਦੀ ਦਿਹਾੜੇ ਮੌਕੇ ਵਧਾਈ ਦੇਣ ਲਈ ਫਲੈਕਸ ਬੋਰਡ ਲਗਾਏ ਸਨ ਪਰ ਭਗਵੰਤ ਮਾਨ ਦੇ ਸਮਰਥਕਾਂ ਨੇ 'ਭਗਵੰਤ ਮਾਨ ਫੈਨ ਕਲੱਬ' ਨਾਮ ਦੇ ਫੇਸਬੁੱਕ ਪੇਜ ਰਾਹੀਂ ਉਸ ਦੇ ਫਲੈਕਸ ਬੋਰਡ ਨਾਲ ਛੇੜਖਾਨੀ ਕਰਕੇ ਪੋਸਟਾਂ ਸ਼ੇਅਰ ਕੀਤੀਆਂ ਹਨ।