ਪੰਜਾਬ

punjab

ETV Bharat / state

ਬਰਨਾਲਾ 'ਚ ਕੋਰੋਨਾ ਦੀ ਦਸਤਕ, ਇੱਕ ਔਰਤ ਦੀ ਰਿਪੋਰਟ ਆਈ ਪੌਜ਼ੀਟਿਵ - ਬਰਨਾਲਾ ਕੋਰੋਨਾ ਵਾਇਰਸ ਕੇਸ

ਬਰਨਾਲਾ ਵਿੱਚ ਇੱਕ 44 ਸਾਲਾਂ ਔਰਤ ਦੀ ਰਿਪੋਰਟ ਪੌਜ਼ੀਟਿਵ ਆਈ ਹੈ, ਜਿਸ ਨੂੰ ਬਰਨਾਲਾ ਦੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਬਣਾਏ ਗਏ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕਰਕੇ ਇਲਾਜ਼ ਸ਼ੁਰੂ ਕੀਤਾ ਗਿਆ ਹੈ।

ਬਰਨਾਲਾ ਕੋਰੋਨਾ ਵਾਇਰਸ ਕੇਸ
ਬਰਨਾਲਾ ਕੋਰੋਨਾ ਵਾਇਰਸ ਕੇਸ

By

Published : Apr 5, 2020, 7:39 PM IST

ਬਰਨਾਲਾ: ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਵਿੱਚ ਵੱਡੇ ਪੱਧਰ 'ਤੇ ਮਰੀਜ਼ ਸਾਹਮਣੇ ਆ ਰਹੇ ਹਨ, ਉੱਥੇ ਐਤਵਾਰ ਨੂੰ ਬਰਨਾਲਾ ਵਿਖੇ ਵੀ ਇਸ ਭਿਆਨਕ ਬਿਮਾਰੀ ਨੇ ਦਸਤਕ ਦਿੱਤੀ ਹੈ। ਬਰਨਾਲਾ ਵਿੱਚ ਇੱਕ 44 ਸਾਲਾਂ ਔਰਤ ਦੀ ਰਿਪੋਰਟ ਪੌਜ਼ੀਟਿਵ ਆਈ ਹੈ।

ਬਰਨਾਲਾ ਦੇ ਸੇਖਾ ਰੋਡ ਦੇ 4 ਨੰਬਰ ਗਲੀ ਵਿੱਚ ਰਹਿੰਦੇ ਪ੍ਰਵਾਸੀ ਮਜ਼ਦੂਰ ਦੇ ਪਰਿਵਾਰ ਨਾਲ ਸਬੰਧਤ ਔਰਤ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ, ਜਿਸ ਨੂੰ ਬਰਨਾਲਾ ਦੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਬਣਾਏ ਗਏ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕਰਕੇ ਇਲਾਜ਼ ਸ਼ੁਰੂ ਕੀਤਾ ਗਿਆ ਹੈ।

ਵੇਖੋ ਵੀਡੀਓ

ਇਸ ਸਬੰਧੀ ਬਰਨਾਲਾ ਦੇ ਸਿਵਲ ਸਰਜਨ ਡਾ.ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਜੋ ਔਰਤ ਪੌਜ਼ੀਟਿਵ ਆਈ ਹੈ, ਉਹ ਬਰਨਾਲਾ ਦੇ ਸੇਖਾ ਰੋਡ 4 ਨੰਬਰ ਗਲੀ ਦੀ ਰਹਿਣ ਵਾਲੀ ਹੈ। ਇਸਦੀ ਅਜੇ ਤੱਕ ਟਰੈਵਲ ਹਿਸਟਰੀ ਸਾਹਮਣੇ ਨਹੀਂ ਆਈ ਹੈ, ਜਿਸ ਘਰ ਵਿੱਚ ਰਹਿੰਦੀ ਸੀ, ਉਸਦੇ ਮਾਲਕ ਬਾਹਰ ਆਉਂਦੇ ਜਾਂਦੇ ਰਹਿੰਦੇ ਹਨ। ਜਿਨ੍ਹਾਂ ਦਾ ਚੈਕਅੱਪ ਕੀਤਾ ਜਾ ਰਿਹਾ ਹੈ। ਜਿਸਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਬਿਮਾਰੀ ਕਿਸ ਤਰ੍ਹਾਂ ਪੈਦਾ ਹੋਈ ਹੈ। ਘਰ ਦੇ ਮੈਂਬਰ ਤਿੰਨ ਹੀ ਹਨ। ਇੱਕ ਪਤੀ ਹੈ ਅਤੇ ਦੂਜੀ ਬੇਟੀ ਹੈ। ਇਸਦੇ ਸੰਪਰਕ ਵਿੱਚ ਸਾਰੇ ਵਿਅਕਤੀਆਂ ਨੂੰ ਟ੍ਰੇਸ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਹੁਣ ਤੱਕ ਬਰਨਾਲਾ ਵਿੱਚ 24 ਕੇਸ ਕੋਰੋਨਾ ਦੇ ਸ਼ੱਕੀ ਆਏ ਹਨ। ਜਿਨ੍ਹਾਂ ਵਿੱਚੋਂ 23 ਦੀ ਰਿਪੋਰਟ ਨੈਗੇਟਿਵ ਆਈ ਹੈ। ਜਦੋਂਕਿ ਇੱਕ ਔਰਤ ਦੀ ਰਿਪੋਰਟ ਪੌਜ਼ੀਟਿਵ ਆਈ ਹੈ।

ਇਹ ਵੀ ਪੜੋ: ਸਮਾਜ ਸੇਵੀ ਸੰਸਥਾ ਵੱਲੋਂ ਲੋੜਵੰਦ ਲੋਕਾਂ ਲਈ ਪੰਜਾਬ ਭਰ 'ਚ ਰੋਜ਼ਾਨਾ ਭੇਜੇ ਜਾ ਰਹੇ ਖਾਣੇ ਦੇ 5.25 ਲੱਖ ਪੈਕੇਟ

ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਮਾਹਰ ਡਾਕਟਰਾਂ ਦੀ ਟੀਮ ਮਰੀਜ਼ਾਂ ਦਾ ਇਲਾਜ਼ ਕਰ ਰਹੀ ਹੈ। ਹੁਣ ਤੱਕ ਪੌਜ਼ੀਟਿਵ ਔਰਤ ਦੀ ਸਿਹਤ ਠੀਕ ਹੈ ਅਤੇ ਹਰ ਤਰ੍ਹਾਂ ਦਾ ਇਲਾਜ਼ ਦਿੱਤਾ ਜਾ ਰਿਹਾ ਹੈ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ।

ABOUT THE AUTHOR

...view details