ਪੰਜਾਬ

punjab

ETV Bharat / state

ਧਨੌਲਾ ਵਿੱਚ ਪੋਲਿੰਗ ਸਟਾਫ ਦੀ ਹੋਈ ਫਾਈਨਲ ਰਿਹਰਸਲ - Ashu Pravash Joshi and election staff present

ਆਗਾਮੀ ਮਿਉਸਿਪਲ ਚੋਣਾਂ ਦੇ ਸਬੰਧ ਵਿੱਚ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਤਹਿਤ ਜ਼ਿਲਾ ਚੋਣਕਾਰ ਅਫਸਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਰਿਟਰਨਿੰਗ ਅਫਸਰ ਨਗਰ ਕੌਂਸਲ ਚੋਣਾਂ ਧਨੌਲਾ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਧਨੌਲਾ ਵਿਖੇ ਪੋਲਿੰਗ ਸਟਾਫ ਦੀ ਫਾਈਨਲ ਰਿਹਰਸਲ ਕਰਵਾਈ ਗਈ।

ਪੋਲਿੰਗ ਸਟਾਫ
ਪੋਲਿੰਗ ਸਟਾਫ ਦੀ ਫਾਈਨਲ ਰਿਹਰਸਲ

By

Published : Feb 9, 2021, 9:15 PM IST

ਬਰਨਾਲਾ: ਆਗਾਮੀ 14 ਫਰਵਰੀ ਨੂੰ ਹੋਣ ਜਾ ਰਹੀਆਂ ਮਿਉਸਿਪਲ ਚੋਣਾਂ ਦੇ ਸਬੰਧ ਵਿਚ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਤਹਿਤ ਜ਼ਿਲਾ ਚੋਣਕਾਰ ਅਫਸਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਰਿਟਰਨਿੰਗ ਅਫਸਰ ਨਗਰ ਕੌਂਸਲ ਚੋਣਾਂ ਧਨੌਲਾ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਧਨੌਲਾ ਵਿਖੇ ਪੋਲਿੰਗ ਸਟਾਫ ਦੀ ਫਾਈਨਲ ਰਿਹਰਸਲ ਕਰਵਾਈ ਗਈ। ਇਸ ਮੌਕੇ ਜ਼ਿਲਾ ਚੋਣਕਾਰ ਅਫਸਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਪੋਲਿੰਗ ਸਟਾਫ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਚੋਣਾਂ ਨੂੰ ਅਮਨ-ਅਮਾਨ ਨਾਲ ਨੇਪਰੇ ਚੜਾਉਣ ਵਿਚ ਚੋਣ ਅਮਲੇ ਦੀ ਬਹੁਤ ਵੱਡੀ ਭੂਮਿਕਾ ਹੈ, ਇਸ ਲਈ ਜ਼ਰੂਰੀ ਹੈ ਕਿ ਸਾਰਾ ਸਟਾਫ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਵੇ ਅਤੇ ਇਸ ਦੌਰਾਨ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਜਾਰੀ ਪ੍ਰੋਗਰਾਮ ਦਾ ਪੂਰਾ ਖਿਆਲ ਰੱਖਿਆ ਜਾਵੇ।
ਇਸ ਮੌਕੇ ਮਾਸਟਰ ਟਰੇਨਰ ਸੰਜੇ ਸਿੰਗਲਾ ਅਤੇ ਹਰੀਸ਼ ਬਾਂਸਲ ਵੱਲੋਂ ਬਣਾਈਆਂ ਪੋਲਿੰਗ ਪਾਰਟੀਆਂ ਦੇ ਆਧਾਰ ’ਤੇ ਸਟਾਫ ਨੂੰ ਈਵੀਐਮ ਮਸ਼ੀਨਾਂ ਬਾਰੇ ਸਿਖਲਾਈ ਦਿੱਤੀ ਗਈ। ਰਿਟਰਨਿੰਗ ਅਫਸਰ ਨਗਰ ਕੌਂਸਲ ਚੋਣਾਂ ਧਨੌਲਾ ਕਮ ਸਹਾਇਕ ਕਮਿਸ਼ਨਰ (ਜਨਰਲ) ਬਰਨਾਲਾ ਸ੍ਰੀ ਅਸ਼ੋਕ ਕੁਮਾਰ, ਸਹਾਇਕ ਰਿਟਰਨਿੰਗ ਅਫਸਰ ਧਨੌਲਾ ਕਮ ਨਾਇਬ ਤਹਿਸੀਲਦਾਰ ਧਨੌਲਾ ਸ੍ਰੀ ਆਸ਼ੂ ਪ੍ਰਵਾਸ਼ ਜੋਸ਼ੀ ਤੇ ਚੋਣ ਅਮਲਾ ਹਾਜ਼ਰ ਸੀ।

ABOUT THE AUTHOR

...view details