ਬਰਨਾਲਾ:ਬਰਨਾਲਾ ਦੇ ਪਿੰਡ ਚੀਮਾ (Cheema village of Barnala) ਵਿਖੇ ਚਾਰ ਪਿੰਡਾਂ ਦੇ ਲੋਕ ਆਪਣੇ ਘਰਾਂ ਵਿੱਚ ਐਫ.ਸੀ.ਆਈ ਏਜੰਸੀ (FCI Agency) ਦੇ ਬਾਲਾ ਜੀ ਗੋਦਾਮਾਂ ਤੋਂ ਆ ਰਹੀ ਸੁਸਰੀ ਦੀ ਸਮੱਸਿਆ ਤੋਂ ਤੰਗ ਹਨ। ਜਿਸਨੂੰ ਲੈ ਕੇ ਉਨ੍ਹਾਂ ਨੇ ਰਾਤ ਸਮੇਂ ਐਫ.ਸੀ.ਆਈ (FCI) ਦੀ ਟੀਮ ਨੂੰ ਗੋਦਾਮ ਦੇ ਅੰਦਰ ਬੰਦ ਕਰ ਕੇ ਧਰਨਾ ਸ਼ੁਰੂ ਕਰ ਦਿੱਤਾ ਗਿਆ।
ਧਰਨਾਕਾਰੀ ਲੋਕ ਆਪਣੇ ਘਰਾਂ ਵਿੱਚ ਐਫ.ਸੀ.ਆਈ ਏਜੰਸੀ (FCI Agency) ਦੇ ਬਾਲਾ ਜੀ ਗੋਦਾਮਾਂ ਤੋਂ ਆ ਰਹੀ ਸੁਸਰੀ ਦੀ ਸਮੱਸਿਆ ਤੋਂ ਤੰਗ ਹਨ। ਜਿਸ ਕਰਕੇ ਗੋਦਾਮ ਵਿੱਚ ਚੰਡੀਗੜ੍ਹ ਅਤੇ ਬਰਨਾਲਾ ਤੋਂ ਉਚ ਅਧਿਕਾਰੀਆਂ ਦੀ ਟੀਮ ਆਈ ਹੋਈ ਸੀ, ਜਿਨ੍ਹਾਂ ਦਾ ਉਥੋਂ ਦੇ ਲੋਕਾਂ ਪਤਾ ਲੱਗ ਗਿਆ। ਜਿਸ ਤੋਂ ਬਾਅਦ ਚਾਰ ਪਿੰਡਾ ਨੇ ਰਲ ਕੇ ਅਧਿਕਾਰੀਆਂ ਦੀ ਟੀਮ ਨੂੰ ਗੋਦਾਮਾਂ ਦੇ ਅੰਦਰ ਹੀ ਬੰਦ ਕਰ।
ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਚੀਮਾ ਵਿਖੇ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਐਫ.ਸੀ.ਆਈ (FCI Agency) ਦੇ ਬਾਲਾਜੀ ਗੋਦਾਮ ਬਣੇ ਹੋਏ ਹਨ। ਇਨ੍ਹਾਂ ਗੁਦਾਮਾਂ ਤੋਂ ਤਿੰਨ ਸਾਲਾਂ ਤੋਂ ਹੀ ਸੁਸਰੀ ਉੱਡ ਕੇ ਸਮੱਸਿਆ ਪੈਦਾ ਕਰ ਰਹੀ ਹੈ।
ਜਿਸ ਕਰਕੇ ਇਹ ਸੁਸਰੀ ਘਰਾਂ ਵਿੱਚ ਹਰ ਇੱਕ ਚੀਜ ਵਿੱਚ ਮਿਲ ਰਹੀ ਹੈ, ਸੁਸਰੀ ਨਾਲ ਸਾਰੇ ਹੀ ਲੋਕਾਂ ਦਾ ਜੀਣਾ ਦੁਬਰ ਹੋਇਆ ਪਿਆ ਹੈ। ਸਭ ਤੋਂ ਵੱਧ ਸਮੱਸਿਆ ਛੋਟੇ ਬੱਚਿਆਂ ਨੂੰ ਆ ਰਹੀਆਂ ਹਨ, ਕਿਉਂਕਿ ਇਹ ਨਿੱਕੇ ਬੱਚਿਆਂ ਦੇ ਅੱਖ, ਕੰਨ, ਨੱਕ ਵਿੱਚ ਵੜ ਜਾਂਦੀ ਹੈ ਜੋ ਬਹੁਤ ਹੀ ਖ਼ਤਰਨਾਕ ਸਾਬਿਤ ਹੋ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਸਬੰਧੀ ਕਈ ਵਾਰ ਗੋਦਾਮ ਦੇ ਪ੍ਰਬੰਧਕਾਂ ਨੂੰ ਮਿਲ ਚੁੱਕੇ ਹਨ, ਪਰ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਸਮੱਸਿਆ ਲਈ ਬਰਨਾਲਾ ਦੇ ਡਿਪਟੀ ਕਮਿਸ਼ਨਰ ਅਤੇ ਡੀ.ਐਫ਼.ਐਸ.ਓ ਨੂੰ ਵੀ ਮੰਗ ਪੱਤਰ ਅਤੇ ਸ਼ਿਕਾਇਤਾਂ ਦਰਜ ਕਰਵਾਈਆਂ।