ਬਰਨਾਲਾ: ਪੰਜਾਬ ਵਿੱਚ ਖੇਤੀ ਦਾ ਸੰਕਟ ਵੱਡਾ ਮੁੱਦਾ ਬਣਿਆ ਹੋਇਆ ਹੈ। ਕਿਉਂਕਿ ਖੇਤੀ ਘਾਟੇ ਦਾ ਸੌਦਾ ਬਣ ਚੁੱਕੀ ਹੈ। ਖ਼ਾਸਕਰ ਪੰਜਾਬ ਵਿਚ ਜ਼ਹਿਰੀਲੀ ਖੇਤੀ ਨੇ ਪੰਜਾਬ ਵਿੱਚ ਕੈਂਸਰ ਵਰਗੇ ਨਾਮੁਰਾਦ ਬਿਮਾਰੀਆਂ ਨੂੰ ਜਨਮ ਦਿੱਤਾ ਹੈ। ਇਸ ਦੇ ਬਾਵਜੂਦ ਬਹੁਗਿਣਤੀ ਕਿਸਾਨ ਜ਼ਹਿਰੀਲੀ ਖੇਤੀ ਨਹੀਂ ਛੱਡ ਰਹੇ, ਪਰ ਕੁੱਝ ਸੁਹਿਰਦ ਕਿਸਾਨਾਂ ਵੱਲੋਂ ਜ਼ਹਿਰ ਮੁਕਤ ਖੇਤੀ ਵੱਲ ਕਦਮ ਪੁੱਟੇ ਜਾ ਰਹੇ ਹਨ। ਜਿਨ੍ਹਾਂ ਚੋਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਬਡਬਰ ਦੇ ਜਵੰਦਾ ਭਰਾ ਹਨ।
ਇਨ੍ਹਾਂ ਕਿਸਾਨ ਭਰਾਵਾਂ ਵੱਲੋਂ 5 ਏਕੜ ਰਕਬੇ ਵਿੱਚ ਜ਼ਹਿਰ ਮੁਕਤ 45 ਫ਼ਸਲਾਂ ਦੀ ਖੇਤੀ ਕੀਤੀ ਜਾ ਰਹੀ ਹੈ। ਵੱਡੀ ਗੱਲ ਇਹ ਹੈ ਕਿ ਜਵੰਦਾ ਖੇਤੀ ਫਾਰਮ ਤੇ ਕਿਸਾਨ ਹਰਵਿੰਦਰ ਸਿੰਘ ਅਤੇ ਉਸ ਦੇ ਭਰਾਵਾਂ ਵੱਲੋਂ ਆਪਣੀ ਫ਼ਸਲ ਦੀ ਪ੍ਰੋਸੈਸਿੰਗ ਕਰਕੇ ਉਨ੍ਹਾਂ ਤੋਂ ਬਣੇ ਉਤਪਾਦ ਦਾ ਮੰਡੀਕਰਨ ਖ਼ੁਦ ਕੀਤਾ ਜਾ ਰਿਹਾ ਹੈ। ਕੁਦਰਤੀ ਖੇਤੀ ਇਨ੍ਹਾਂ ਕਿਸਾਨ ਭਰਾਵਾਂ ਨੂੰ ਚੰਗਾ ਮੁਨਾਫਾ ਵੀ ਦੇ ਰਹੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਵਿੱਚ ਪੈਦਾ ਹੋਈਆਂ ਭਿਆਨਕ ਬੀਮਾਰੀਆਂ ਤੋਂ ਬਾਅਦ ਉਨ੍ਹਾਂ ਨੇ ਕੁਦਰਤੀ ਖੇਤੀ ਕਰਨ ਦਾ ਮਨ ਬਣਾਇਆ। ਜਿਸ ਤੋਂ ਬਾਅਦ ਉਨ੍ਹਾਂ ਤਿੰਨਾਂ ਭਰਾਵਾਂ ਵੱਲੋਂ ਪੰਜ ਏਕੜ 'ਚ ਕੁਦਰਤੀ ਖੇਤੀ ਸ਼ੁਰੂ ਕੀਤੀ ਗਈ। ਹੁਣ ਉਹ ਇਸ ਪੰਜ ਏਕੜ ਦੀ ਜ਼ਮੀਨ 'ਤੇ ਸਾਲ ਭਰ 'ਚ ਕਰੀਬ 45 ਫ਼ਸਲਾਂ ਦੀ ਖੇਤੀ ਕਰ ਰਹੇ ਹਨ।ਇਨ੍ਹਾਂ ਫਸਲਾਂ ਵਿੱਚ ਮੁੱਖ ਤੌਰ 'ਤੇ ਡ੍ਰੈਗਨ ਫਰੂਟ, ਗੰਨਾ, ਮੱਕੀ, ਸਵੀਟ ਕੌਰਨ, ਸਰ੍ਹੋਂ, ਸਬਜ਼ੀਆਂ, ਹਲਦੀ ਆਦਿ ਦੀ ਖੇਤੀ ਮੁੱਖ ਹੈ। ਉਨ੍ਹਾਂ ਵੱਲੋਂ ਇਨ੍ਹਾਂ ਫ਼ਸਲਾਂ ਦੀ ਪ੍ਰੋਸੈਸਿੰਗ ਕਰਕੇ ਉਤਪਾਦ ਬਣਾ ਕੇ ਵੇਚੇ ਜਾਂਦੇ ਹਨ। ਜਿਵੇਂ ਮੱਕੀ ਤੋਂ ਮੱਕੀ ਦਾ ਆਟਾ, ਗੰਨੇ ਤੋਂ ਗੁੜ, ਸਰ੍ਹੋਂ ਤੋਂ ਤੇਲ, ਮਧੂ ਮੱਖੀਆਂ ਤੋਂ ਸ਼ਹਿਦ ਬਣਾ ਕੇ ਉਸ ਦਾ ਮੰਡੀਕਰਨ ਕੀਤਾ ਜਾ ਰਿਹਾ ਹੈ।
ਸ਼ੁੱਧ 'ਤੇ ਜੈਵਿਕ ਉਤਪਾਦ