ਬਰਨਾਲਾ: ਜਾਣਕਾਰੀ ਅਨੁਸਾਰ ਪਿੰਡ ਭਗਤਪੁਰਾ ਮੌੜ ਦੀ ਦਾਣਾ ਮੰਡੀ ਨੂੰ ਲੈ ਕੇ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਕਿਸਾਨ ਆਹਮੋ-ਸਾਹਮਣੇ ਹਨ। ਦਾਣਾ ਮੰਡੀ ਦੀ ਮੁਰੰਮਤ ਲਈ 42 ਲੱਖ ਦੀ ਗ੍ਰਾਂਟ ਆਈ ਸੀ। ਜਿਸਨੂੰ ਸਰਪੰਚ ਵਲੋਂ ਨਵੀਂ ਮੰਡੀ ਬਣਾਉਣ ਲਈ ਖ਼ਰਚਣ ਦੀ ਪਲੈਨਿੰਗ ਸੀ। ਜਦਕਿ ਕਿਸਾਨ ਪੁਰਾਣੀ ਮੰਡੀ ਦੀ ਮੁਰੰਮਤ ਕਰਨਾ ਚਾਹੁੰਦੇ ਹਨ।
ਵਿਧਾਇਕ ਪਿਰਮਲ ਸਿੰਘ ਧੌਲਾ ਦਾ ਕਿਸਾਨਾਂ ਵੱਲੋਂ ਜਬਰਦਸਤ ਵਿਰੋਧ ਇਸ ਮਾਮਲੇ ਵਿਚ ਵਿਧਾਇਕ ਪਿਰਮਲ ਸਿੰਘ ਤੇ ਪੰਚਾਂ ਦਾ ਪੱਖ ਪੂਰਨ ਦੇ ਕਿਸਾਨਾਂ ਵਲੋਂ ਦੋਸ਼ ਲਗਾਏ ਜਾ ਰਹੇ ਹਨ। ਜਿਸਨੂੰ ਲੈ ਕੇ ਬੀਤੇ ਦਿਨੀਂ ਕਿਸਾਨਾਂ ਨੇ ਵਿਧਾਇਕ ਪਿਰਮਲ ਸਿੰਘ ਦੇ ਪਿੰਡ ਧੌਲਾ ਵਿਖੇ ਘਰ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਸੀ।
ਅੱਜ ਜਦੋਂ ਵਿਧਾਇਕ ਪਿਰਮਲ ਸਿੰਘ ਪਿੰਡ ਭਗਤਪੁਰਾ ਦੇ ਸਰਪੰਚ ਅੰਗਰੇਜ਼ ਸਿੰਘ ਦੇ ਘਰ ਪਹੁੰਚੇ ਤਾਂ ਇਸਦੀ ਭਿਣਕ ਪੈਂਦਿਆ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਰਕਰਾਂ ਵਲੋਂ ਵਿਧਾਇਕ ਦਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ।
ਇਸ ਮੌਕੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਪਿੰਡ ਭਗਤਪੁਰਾ ਦੀ ਦਾਣਾ ਮੰਡੀ ਦੀ ਮੁਰੰਮਤ ਲਈ 42 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਹੋਈ ਸੀ, ਪਰ ਪਿੰਡ ਦੇ ਸਰਪੰਚ ਵਲੋਂ ਇਸ ਗਰਾਂਟ ਨਾਲ ਮੰਡੀ ਦੀ ਮੁਰੰਮਤ ਕਰਨ ਦੀ ਥਾਂ ਨਵੀਂ ਦਾਣਾ ਮੰਡੀ ਬਣਾਉਣ ਦਾ ਮਤਾ ਪਾ ਲਿਆ ਗਿਆ ਜਦਕਿ ਇਸ ਮੰਡੀ ਬਣਾਉਣ ਲਈ ਨਵੀਂ ਜਗ੍ਹਾ ਦਾ ਵਿਵਾਦ ਕਿਸੇ ਦੂਜੇ ਪਿੰਡ ਨਾਲ ਚੱਲ ਰਿਹਾ ਹੈ ਅਤੇ ਮਾਮਲਾ ਅਦਾਲਤ ਅਧੀਨ ਹੈ।
ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੰਗ ਹੈ ਕਿ ਪੁਰਾਣੀ ਦਾਣਾ ਮੰਡੀ ਦੀ ਹੀ ਮੁਰੰਮਤ ਕਰਵਾ ਲਈ ਜਾਵੇ। ਪਰ ਸਰਪੰਚ ਕੰਮ ਵਿੱਚ ਵਿਘਨ ਪਾ ਰਿਹਾ ਹੈ ਅਤੇ ਸਰਪੰਚ ਦਾ ਸਾਥ ਹਲਕਾ ਭਦੌੜ ਦਾ ਵਿਧਾਇਕ ਪਿਰਮਲ ਧੌਲਾ ਦੇ ਰਿਹਾ ਹੈ।
ਵਿਧਾਇਕ ਦੇ ਦਬਾਅ ਕਾਰਨ ਮੰਡੀ ਦੀ ਮੁਰੰਮਤ ਦਾ ਕੰਮ ਰੁਕਿਆ ਹੋਇਆ ਹੈ। ਜਿਸ ਕਰਕੇ ਅੱਜ ਉਸਦੇ ਘਰ ਅੱਗੇ ਪ੍ਰਦਰਸ਼ਨ ਕਰਨ ਪਹੁੰਚੇ ਹਨ। ਉਹਨਾਂ ਕਿਹਾ ਕਿ ਜਿਹਨਾਂ ਸਮਾਂ ਮੰਡੀ ਦੇ ਕੰਮ ਨੂੰ ਚਾਲੂ ਕਰਨ ਦਾ ਭਰੋਸਾ ਨਹੀ ਮਿਲਦਾ ਉਹ ਆਪਣੀ ਸੰਘਰਸ਼ ਜ਼ਾਰੀ ਰੱਖਣਗੇ।ਵਿਧਾਇਕ ਪਿਰਮਲ ਸਿੰਘ ਕਿਸਾਨਾਂ ਦੇ ਰੋਸ ਦੇ ਚੱਲਦਿਆਂ ਹੋਰ ਰਸਤੇ ਰਾਹੀਂ ਨਿਕਲ ਗਏ।
ਇਹ ਵੀ ਪੜ੍ਹੋ:ਪ੍ਰਸ਼ਾਂਤ ਕਿਸ਼ੋਰ ਦੇ ਅਸਤੀਫੇ ‘ਤੇ ਮੱਚਿਆ ਸਿਆਸੀ ਬਵਾਲ, ਵੇਖੋ ਖਾਸ ਰਿਪੋਰਟ