ਪੰਜਾਬ

punjab

ETV Bharat / state

ਜ਼ਮੀਨ ਦੇ ਨਾਲ-ਨਾਲ ਜ਼ਮੀਰ ਤੇ ਹੱਕਾਂ ਦੀ ਲੜਾਈ ਬਣਿਆ ਕਿਸਾਨ ਅੰਦੋਲਨ - ਖੇਤੀ ਕਾਨੂੰਨਾਂ ਦਾ ਵਿਰੋਧ

ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਰੋਸ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਜਿਥੇ ਇੱਕ ਪਾਸੇ ਦਿੱਲੀ ਵਿਖੇ ਕਿਸਾਨ ਅੰਦੋਲਨ ਜਾਰੀ ਹੈ, ਉਥੇ ਹੀ ਦੂਜੇ ਪਾਸੇ ਪੰਜਾਬ 'ਚ ਵੀ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਤੇ ਭਾਜਪਾ ਖਿਲਾਫ ਧਰਨੇ ਜਾਰੀ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਕਿਸਾਨ ਅੰਦੋਲਨ ਜ਼ਮੀਨ ਦੇ ਨਾਲ-ਨਾਲ ਜ਼ਮੀਰ ਤੇ ਹੱਕਾਂ ਦੀ ਲੜਾਈ ਬਣ ਗਿਆ ਹੈ।

ਜ਼ਮੀਰ ਤੇ ਹੱਕਾਂ ਦੀ ਲੜਾਈ ਬਣਿਆ ਕਿਸਾਨ ਅੰਦੋਲਨ
ਜ਼ਮੀਰ ਤੇ ਹੱਕਾਂ ਦੀ ਲੜਾਈ ਬਣਿਆ ਕਿਸਾਨ ਅੰਦੋਲਨ

By

Published : Dec 10, 2020, 10:58 PM IST

ਬਰਨਾਲਾ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪੰਜਾਬ ਦੇ ਕਿਸਾਨ ਲਗਾਤਾਰ ਦਿੱਲੀ ਦੇ ਬਾਰਡਰਾਂ 'ਤੇ ਡੱਟੇ ਹੋਏ ਹਨ। ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ 'ਚ ਵੀ ਵੱਖ-ਵੱਖ ਥਾਵਾਂ 'ਤੇ ਧਰਨੇ ਲਾਏ ਜਾ ਰਹੇ ਹਨ।

ਇਸੇ ਕੜੀ 'ਚ ਬਰਨਾਲਾ ਵਿਖੇ ਵੀ ਬੀਕੇਯੂ ਡਕੌਂਦਾ ਵੱਲੋਂ ਰੇਲਵੇ ਸਟੇਸ਼ਨ ਦੇ ਬਾਹਰ ਧਰਨਾ ਲਾਇਆ ਗਿਆ ਹੈ। ਇਸ ਧਰਨੇ 'ਚ ਵੱਡੀ ਗਿਣਤੀ ਵਿੱਚ ਮਹਿਲਾਵਾਂ, ਬਜ਼ੁਰਗਾਂ,ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਤੇ ਮਜ਼ਦੂਰਾਂ ਨੇ ਹਿੱਸਾ ਲਿਆ। ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮੋਦੀ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਜਲਦ ਤੋਂ ਜਲਦ ਕਿਸਾਨ ਵਿਰੋਧੀ ਖੇਤੀ ਕਾਨੂੰਨ ਵਾਪਸ ਲਏ ਜਾਣ ਦੀ ਮੰਗ ਕੀਤੀ।

ਜ਼ਮੀਰ ਤੇ ਹੱਕਾਂ ਦੀ ਲੜਾਈ ਬਣਿਆ ਕਿਸਾਨ ਅੰਦੋਲਨ

ਇਸ ਦੌਰਾਨ ਕਿਸਾਨ ਆਗੂਆਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਜਬਰਨ ਕਿਸਾਨਾਂ 'ਤੇ ਇਹ ਕਾਲੇ ਕਾਨੂੰਨ ਥੋਪਣਾ ਚਾਹੁੰਦੀ ਹੈ। ਜਦੋਂ ਕਿ ਇਸ ਕਾਨੂੰਨ ਨਾਲ ਮਹਿਜ਼ ਕਿਸਾਨਾਂ, ਜ਼ਮੀਦਾਰਾਂ ਦਾ ਹੀ ਨੁਕਸਾਨ ਨਹੀਂ ਸਗੋਂ ਮਜ਼ਦੂਰ ਤੇ ਆਮ ਵਰਗ ਦੇ ਲੋਕਾਂ ਨੂੰ ਵੀ ਭਾਰੀ ਨੁਕਸਾਨ ਝੱਲਣਾ ਪਵੇਗਾ। ਮਜ਼ਦੂਰਾਂ ਨੂੰ ਕੰਮ ਨਹੀਂ ਮਿਲੇਗਾ, ਦੁਕਾਨਦਾਰ ਸਹੀ ਰੇਟ 'ਤੇ ਆਟਾ, ਦਾਲਾਂ ਆਦਿ ਨਹੀਂ ਵੇਚ ਸਕਣਗੇ। ਉਨ੍ਹਾਂ ਕਿਹਾ ਕਿ ਕਾਰੋਪਰੇਟ ਘਰਾਣਿਆਂ ਦੇ ਹੱਕ 'ਚ ਲਾਗੂ ਕੀਤੇ ਗਏ ਇਨ੍ਹਾਂ ਕਾਨੂੰਨਾਂ ਦੇ ਕਾਰਨ ਰੋਟੀ ਤੇ ਖਾਣ-ਪੀਣ ਦੀਆਂ ਵਸਤਾਂ ਲਈ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਣਗੀਆਂ।

ਇਸ ਲਈ ਖੇਤੀ ਕਾਨੂੰਨ ਖਿਲਾਫ ਕਿਸਾਨ ਅੰਦੋਲਨ ਮਹਿਜ਼ ਸਾਡੀਆਂ ਜ਼ਮੀਨਾਂ ਹੀ ਨਹੀਂ ਸਗੋਂ ਜ਼ਮੀਰ ਤੇ ਹੱਕਾਂ ਦੀ ਲੜਾਈ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਖੇਤੀ ਕਾਨੂੰਨ ਰੱਦ ਕੀਤੇ ਜਾਣ ਦੀ ਮੰਗ ਨਹੀਂ ਲੈਂਦੀ ਉਦੋਂ ਤੱਕ ਇੰਝ ਹੀ ਧਰਨੇ ਜਾਰੀ ਰਹਿਣਗੇ।

ABOUT THE AUTHOR

...view details