ਪੰਜਾਬ

punjab

ETV Bharat / state

ਖੇਤੀ ਬਿੱਲਾਂ ਦੇ ਵਿਰੋਧ 'ਚ ਰਾਤਾਂ ਰੇਲਾਂ ਦੀਆਂ ਪਟੜੀਆਂ 'ਤੇ ਕੱਟ ਰਹੇ ਨੇ ਕਿਸਾਨ - punjab farmers

ਖੇਤੀ ਬਿੱਲਾਂ ਦੇ ਵਿਰੋਧ 'ਚ ਬਰਨਾਲਾ ਵਿੱਚ ਕਿਸਾਨਾਂ ਵੱਲੋਂ ਰੇਲ ਦੀਆਂ ਲਾਇਨਾਂ 'ਤੇ ਲਾਇਆ ਧਰਨਾ ਰਾਤ ਨੂੰ ਵੀ ਜਾਰੀ ਹੈ। ਕਿਸਾਨ ਨੇ ਕਿਹਾ ਜਦੋਂ ਕੇਂਦਰ ਇਨ੍ਹਾਂ ਬਿੱਲਾਂ ਨੂੰ ਵਾਪਸ ਨੂੰ ਲੈਂਦੀ ਉਦੋਂ ਤੱਕ ਉਨ੍ਹਾਂ ਦੀ ਸੰਘਰਸ਼ ਜਾਰੀ ਰਹੇਗਾ।

Farmers protest at night in Barnala
ਖੇਤੀ ਬਿੱਲਾਂ ਦੇ ਵਿਰੋਧ 'ਚ ਰਾਤਾਂ ਰੇਲਾਂ ਦੀਆਂ ਪਟੜੀਆਂ 'ਤੇ ਕੱਟ ਰਹੇ ਨੇ ਕਿਸਾਨ

By

Published : Sep 24, 2020, 10:07 PM IST

ਬਰਨਾਲਾ: ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ। ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ ਅੱਜ ਰੇਲਾਂ ਦਾ ਚੱਕਾ ਜਾਮ ਕਰ ਦਿੱਤਾ। ਕਿਸਾਨਾਂ ਨੇ 24 ਤੋਂ 26 ਸਤੰਬਰ ਤੱਕ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ।

ਖੇਤੀ ਬਿੱਲਾਂ ਦੇ ਵਿਰੋਧ 'ਚ ਰਾਤਾਂ ਰੇਲਾਂ ਦੀਆਂ ਪਟੜੀਆਂ 'ਤੇ ਕੱਟ ਰਹੇ ਨੇ ਕਿਸਾਨ

ਇਸੇ ਤਹਿਤ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿੱਚ ਬਰਨਾਲਾ ਵਿੱਚ ਰੇਲਵੇ ਸਟੇਸ਼ਨ 'ਤੇ ਬਠਿੰਡਾ ਅੰਬਾਲਾ ਰੇਲਵੇ ਮਾਰਗ ਨੂੰ ਕਿਸਾਨਾਂ ਵੱਲੋਂ ਜਾਮ ਕਰਕੇ ਆਪਣਾ ਧਰਨਾ ਸ਼ੁਰੂ ਕੀਤਾ ਗਿਆ ਹੈ। ਇਹ ਧਰਨਾ ਦਿਨ ਰਾਤ ਚੱਲੇਗਾ। ਕਿਸਾਨਾਂ ਵੱਲੋਂ ਰਾਤਾਂ ਵੀ ਇਨ੍ਹਾਂ ਧਰਨਿਆਂ ਵਿੱਚ ਹੀ ਗੁਜ਼ਾਰੀਆਂ ਜਾ ਰਹੀਆਂ ਹਨ।

ਖੇਤੀ ਬਿੱਲਾਂ ਦੇ ਵਿਰੋਧ 'ਚ ਰਾਤਾਂ ਰੇਲਾਂ ਦੀਆਂ ਪਟੜੀਆਂ 'ਤੇ ਕੱਟ ਰਹੇ ਨੇ ਕਿਸਾਨ
ਖੇਤੀ ਬਿੱਲਾਂ ਦੇ ਵਿਰੋਧ 'ਚ ਰਾਤਾਂ ਰੇਲਾਂ ਦੀਆਂ ਪਟੜੀਆਂ 'ਤੇ ਕੱਟ ਰਹੇ ਨੇ ਕਿਸਾਨ

ਰਾਤ ਨੂੰ ਧਰਨਾ ਸਥਾਨ 'ਤੇ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਖੇਤੀ ਬਿੱਲ ਪਾਸ ਕੀਤੇ ਹਨ। ਉਸ ਨੂੰ ਰੱਦ ਕਰਾਉਣ ਲਈ ਉਹ ਘਰਾਂ ਤੋਂ ਬਾਹਰ ਨਿਕਲੇ ਹੋਏ ਹਨ। ਜਿਨ੍ਹਾਂ ਸਮਾਂ ਇਹ ਬਿੱਲ ਰੱਦ ਨਹੀਂ ਹੁੰਦੇ, ਉਨ੍ਹਾਂ ਸਮਾਂ ਟਿਕ ਕੇ ਬੈਠਣ ਵਾਲੇ ਨਹੀਂ ਹਨ। ਅੱਜ ਉਨ੍ਹਾਂ ਵੱਲੋਂ ਰੇਲ ਪਟੜੀਆਂ 'ਤੇ ਬੈਠ ਕੇ ਆਪਣਾ ਸੰਘਰਸ਼ ਕੀਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ 15 ਸਤੰਬਰ ਤੋਂ ਲੈ ਕੇ 22 ਸਤੰਬਰ ਤੱਕ ਉਹ ਕੈਪਟਨ ਦੇ ਪਟਿਆਲਾ ਸ਼ਹਿਰ ਅਤੇ ਬਾਦਲ ਪਿੰਡ ਵਿਖੇ ਧਰਨਾ ਲਗਾ ਕੇ ਆਏ ਹਨ।

ਖੇਤੀ ਬਿੱਲਾਂ ਦੇ ਵਿਰੋਧ 'ਚ ਰਾਤਾਂ ਰੇਲਾਂ ਦੀਆਂ ਪਟੜੀਆਂ 'ਤੇ ਕੱਟ ਰਹੇ ਨੇ ਕਿਸਾਨ

ਉਨ੍ਹਾਂ ਕਿਹਾ ਕਿ ਉਹ ਰਾਤਾਂ ਵੀ ਆਪਣੀਆਂ ਰੇਲ ਦੀਆਂ ਪਟੜੀਆਂ ਦੇ ਵੱਟਿਆਂ ਉੱਪਰ ਸੌਂ ਕੇ ਕੱਟ ਰਹੇ ਹਨ, ਜੋ ਉਨ੍ਹਾਂ ਦੀ ਮਜਬੂਰੀ ਹੈ ਨਾ ਕਿ ਸ਼ੌੰਕ। ਕਿਸਾਨਾਂ ਨੇ ਕਿਹਾ ਕਿ ਉਹ ਆਪਣੀਆਂ ਟਰਾਲੀਆਂ ਵਿੱਚ ਸੌਣ ਦੇ ਪ੍ਰਬੰਧ ਕਰਕੇ ਆਏ ਹਨ। ਲੰਗਰ ਪਾਣੀ ਦੇ ਪ੍ਰਬੰਧ ਵੀ ਉਨ੍ਹਾਂ ਵੱਲੋਂ ਧਰਨਾ ਸਥਾਨ 'ਤੇ ਕੀਤੇ ਹੋਏ ਹਨ। ਕਿਸਾਨਾਂ ਨੇ ਕਿਹਾ ਕਿ ਉਹ ਆਖ਼ਰੀ ਦਮ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਸਮਾਂ ਉਹ ਆਪਣੇ ਘਰਾਂ ਵਿੱਚ ਨਹੀਂ ਜਾਣਗੇ, ਜਿੰਨਾ ਸਮਾਂ ਇਹ ਬਿੱਲ ਰੱਦ ਨਹੀਂ ਹੋ ਜਾਂਦੇ।

ਖੇਤੀ ਬਿੱਲਾਂ ਦੇ ਵਿਰੋਧ 'ਚ ਰਾਤਾਂ ਰੇਲਾਂ ਦੀਆਂ ਪਟੜੀਆਂ 'ਤੇ ਕੱਟ ਰਹੇ ਨੇ ਕਿਸਾਨ
ਖੇਤੀ ਬਿੱਲਾਂ ਦੇ ਵਿਰੋਧ 'ਚ ਰਾਤਾਂ ਰੇਲਾਂ ਦੀਆਂ ਪਟੜੀਆਂ 'ਤੇ ਕੱਟ ਰਹੇ ਨੇ ਕਿਸਾਨ
ਖੇਤੀ ਬਿੱਲਾਂ ਦੇ ਵਿਰੋਧ 'ਚ ਰਾਤਾਂ ਰੇਲਾਂ ਦੀਆਂ ਪਟੜੀਆਂ 'ਤੇ ਕੱਟ ਰਹੇ ਨੇ ਕਿਸਾਨ
ਖੇਤੀ ਬਿੱਲਾਂ ਦੇ ਵਿਰੋਧ 'ਚ ਰਾਤਾਂ ਰੇਲਾਂ ਦੀਆਂ ਪਟੜੀਆਂ 'ਤੇ ਕੱਟ ਰਹੇ ਨੇ ਕਿਸਾਨ
ਖੇਤੀ ਬਿੱਲਾਂ ਦੇ ਵਿਰੋਧ 'ਚ ਰਾਤਾਂ ਰੇਲਾਂ ਦੀਆਂ ਪਟੜੀਆਂ 'ਤੇ ਕੱਟ ਰਹੇ ਨੇ ਕਿਸਾਨ

ABOUT THE AUTHOR

...view details