ਬਰਨਾਲਾ:ਭਾਰਤ ਮਾਲਾ ਪ੍ਰੈਜਕਟ (Bharat Mala Project) ਐੱਨ.ਐੱਚ. 754 ਏਡੀ ਗਰੀਨ ਫੀਲਡ ਲੁਧਿਆਣਾ ਤੋਂ ਬਠਿੰਡਾ (Ludhiana to Bathinda) ਲਈ ਜ਼ਬਰੀ ਜ਼ਮੀਨਾਂ ਅਕਵਾਇਰ ਕਰਨ ਖ਼ਿਲਾਫ਼ ਕਿਸਾਨਾਂ (Farmers) ਅੰਦਰ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧੀ ਜ਼ਮੀਨਾਂ ਦੇ ਮਾਲਕ 12 ਪਿੰਡਾਂ ਦੇ ਕਿਸਾਨਾਂ ਵਲੋਂ ਧਰਨਾ ਦੇ ਕੇ ਰੋਸ ਪ੍ਰਦਰਸ਼ਨ (Farmers protest with dharna) ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਪ੍ਰੋਜੈਕਟ ਲਈ ਬਰਨਾਲਾ ਜ਼ਿਲ੍ਹੇ ਦੇ 12 ਦੇ ਕਰੀਬ ਪਿੰਡਾਂ ਦੀ ਸੈਂਕੜੇ ਏਕੜ ਉਪਜਾਊ ਜ਼ਮੀਨ ਜਬਰੀ ਹੜੱਪੀ ਜਾ ਰਹੀ ਹੈ।
ਇਹ ਜ਼ਮੀਨ ਅਕਵਾਇਰ ਕਰਨ ਲਈ ਜਨਵਰੀ 2021 ਤੋਂ ਕਾਰਵਾਈ ਚੱਲ ਰਹੀ ਹੈ। ਉਸੇ ਸਮੇਂ ਤੋਂ ਪ੍ਰਭਾਵਿਤ ਹੋਣ ਵਾਲੇ ਪਿੰਡ ਸੰਘਰਸ਼ ਕਮੇਟੀ (Village Struggle Committee) ਦੀ ਅਗਵਾਈ ਹੇਠ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਜ਼ਿਲ੍ਹਾਂ ਪ੍ਰਸ਼ਾਸ਼ਨ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ। ਸੰਘਰਸ਼ ਕਮੇਟੀ ਵੱਲੋਂ ਲਿਖਤੀ ਰੂਪ ਵਿੱਚ ਜ਼ਬਰੀ ਜ਼ਮੀਨ ਅਕਵਾਇਰ ਕਰਨ ਨਾਲ ਪ੍ਰਭਾਵਿਤ ਹੋਣ ਵਾਲੇ ਕਿਸਾਨਾਂ ਨੇ ਆਪਣੀਆਂ ਮੁਸ਼ਕਲਾਂ ਦੇ ਹੱਲ ਲਈ ਲਿਖਤੀ ਰੂਪ 'ਚ ਮੰਗ ਪੱਤਰ ਦਿੱਤਾ ਸੀ।
ਇਹ ਵੀ ਪੜ੍ਹੋ:ਬੀ. ਟੈਕ ਦੀ ਪੜਾਈ ਤੋਂ ਬਾਅਦ ਖੇਤੀ ਦਾ ਧੰਦਾ ਕਰ ਨੌਜਵਾਨ ਕਮਾ ਰਿਹੈ ਲੱਖਾਂ, ਜਾਣੋ ਕਿਵੇਂ...