ਪੰਜਾਬ

punjab

ETV Bharat / state

ਨਗਰ ਕੌਂਸਲ ਚੋਣਾਂ ਦੀਆਂ ਤਿਆਰੀਆਂ ਲਈ ਮੀਟਿੰਗ ਕਰਨ ਪੁੱਜੇ ਭਾਜਪਾ ਲੀਡਰ ਨੂੰ ਕਿਸਾਨਾਂ ਨੇ ਘੇਰਿਆ - ਬਰਨਾਲਾ

ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਸੰਘਰਸ਼ ਜਾਰੀ ਹੈ। ਇਸੇ ਕੜੀ 'ਚ ਪੰਜਾਬ ਦੇ ਕਿਸਾਨਾਂ ਵੱਲੋਂ ਭਾਜਪਾ ਪਾਰਟੀ ਤੇ ਭਾਜਪਾ ਲੀਡਰਾਂ ਦਾ ਵਿਰੋਧ ਜਾਰੀ ਹੈ। ਬਰਨਾਲਾ ਵਿਖੇ ਨਗਰ ਕੌਂਸਲ ਚੋਣਾਂ ਦੀਆਂ ਤਿਆਰੀਆਂ ਲਈ ਮੀਟਿੰਗ ਕਰਨ ਪੁੱਜੇ ਭਾਜਪਾ ਲੀਡਰ ਨੂੰ ਕਿਸਾਨਾਂ ਨੇ ਘੇਰ ਲਿਆ।

ਭਾਜਪਾ ਲੀਡਰ ਨੂੰ ਕਿਸਾਨਾਂ ਨੇ ਘੇਰਿਆ
ਭਾਜਪਾ ਲੀਡਰ ਨੂੰ ਕਿਸਾਨਾਂ ਨੇ ਘੇਰਿਆ

By

Published : Jan 22, 2021, 10:42 AM IST

ਬਰਨਾਲਾ:ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਜਿਥੇ ਦਿੱਲੀ 'ਚ ਕਿਸਾਨ ਅੰਦੋਲਨ ਕਰ ਰਹੇ ਹਨ, ਉਥੇ ਹੀ ਪੰਜਾਬ 'ਚ ਕਿਸਾਨਾਂ ਵੱਲੋਂ ਭਾਜਪਾ ਲੀਡਰਾਂ ਖਿਲਾਫ਼ ਰੋਸ ਪ੍ਰਦਰਸ਼ਨ ਜਾਰੀ ਹੈ। ਇਸੇ ਕੜੀ 'ਚ ਬਰਨਾਲਾ ਵਿਖੇ ਨਗਰ ਕੌਂਸਲ ਚੋਣਾਂ ਦੀਆਂ ਤਿਆਰੀਆਂ ਲਈ ਮੀਟਿੰਗ ਕਰਨ ਪੁੱਜੇ ਭਾਜਪਾ ਲੀਡਰ ਨੂੰ ਕਿਸਾਨਾਂ ਨੇ ਘੇਰ ਲਿਆ।

ਭਾਜਪਾ ਲੀਡਰ ਨੂੰ ਕਿਸਾਨਾਂ ਨੇ ਘੇਰਿਆ

ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਸੀਨੀਅਰ ਭਾਜਪਾ ਆਗੂ ਵਿਜੇ ਸਿੰਗਲਾ ਬਰਨਾਲਾ ਪੁੱਜੇ। ਉਹ ਇਥੇ ਆਗਮੀ ਨਗਰ ਕੌਂਸਲ ਸਬੰਧੀ ਪਾਰਟੀ ਵਰਕਰਾਂ ਨਾਲ ਮੁਲਾਕਾਤ ਤੇ ਮੀਟਿੰਗ ਕਰਨ ਪੁੱਜੇ ਸਨ ਕਿ ਕਿਸਾਨਾਂ ਨੇ ਉਨ੍ਹਾਂ ਨੂੰ ਰਾਹ 'ਚ ਘੇਰ ਲਿਆ। ਕਿਸਾਨਾਂ ਦੇ ਘਿਰਾਓ ਦੇ ਚਲਦੇ ਉਹ ਮੀਟਿੰਗ ਨਾ ਕਰ ਸਕੇ ਤੇ ਉਨ੍ਹਾਂ ਨੂੰ ਖਾਲ੍ਹੀ ਹੱਥ ਮੁੜਨਾ ਪਿਆ। ਕਿਸਾਨਾਂ ਵੱਲੋਂ ਲੀਡਰਾਂ ਦੇ ਘਰ ਆਦਿ ਦਾ ਘਿਰਾਓ ਹੋਣ ਦੇ ਚਲਦੇ ਵੱਡੀ ਤਦਾਦ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ।

ਭਾਜਪਾ ਲੀਡਰ ਨੂੰ ਕਿਸਾਨਾਂ ਨੇ ਘੇਰਿਆ

ਇਸ ਮੌਕੇ ਬੀਕੇਯੂ ਉਗਰਾਹਾਂ ਦੇ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਤੇ ਆਮ ਜਨਤਾ ਖਿਲਾਫ ਦੱਸਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕੜਾਕੇ ਦੀ ਠੰਢ ਦੇ ਬਾਵਜੂਦ ਇੱਕ ਪਾਸੇ ਸਾਡੇ ਕਿਸਾਨ ਦਿੱਲੀ 'ਚ ਸੰਘਰਸ਼ 'ਚ ਜੁੱਟੇ ਹੋਏ ਹਨ, ਦੂਜੇ ਪਾਸੇ ਇਹ ਸਿਆਸੀ ਲੀਡਰ ਕਿਸਾਨ ਅੰਦੋਲਨ ਦੇ ਨਾਂਅ 'ਤੇ ਸਿਆਸੀ ਰੋਟੀਆਂ ਸੇਕ ਰਹੇ ਹਨ। ਹੁਣ ਕਿਸਾਨਾਂ ਦਾ ਵਿਰੋਧ ਵੇਖ ਕਾਂਗਰਸੀ ਤੇ ਭਾਜਪਾ ਸਣੇ ਹੋਰਨਾਂ ਸਿਆਸੀ ਪਾਰਟੀਆਂ ਦੇ ਲੀਡਰ ਆਪੋ-ਆਪਣੇ ਘਰ ਵੜ੍ਹ ਗਏ ਹਨ। ਉਨ੍ਹਾਂ ਕਿਹਾ ਕਿ ਮੁੱਢ ਤੋਂ ਹੀ ਕਿਸਾਨ ਬਿਨਾਂ ਕਿਸੇ ਸਿਆਸੀ ਪੱਖ ਦੇ ਅੰਦੋਲਨ ਕਰ ਰਹੇ ਹਨ, ਤੇ ਇਹ ਲੀਡਰ ਕਿਸਾਨ ਅੰਦੋਲਨ ਨੂੰ ਸਿਆਸੀ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸਾਨ ਅੰਦੋਲਨ ਨੂੰ ਸਿਆਸਤੀ ਰੰਗ ਨਹੀਂ ਪੈਣ ਦੇਣਗੇ।ਉਨ੍ਹਾਂ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਪੂਰੀ ਤਰ੍ਹਾਂ ਰੱਦ ਨਹੀਂ ਹੋ ਜਾਂਦੇ, ਉਦੋਂ ਤੱਕ ਅਸੀਂ ਭਾਜਪਾ ਲੀਡਰਾਂ ਦੇ ਘਰਾਂ 'ਚ ਬੈਠਕਾਂ ਤੱਕ ਨਹੀਂ ਹੋਣ ਦਵਾਂਗੇ।

ABOUT THE AUTHOR

...view details