ਪੰਜਾਬ

punjab

ETV Bharat / state

ਕਿਸਾਨ ਅੰਦੋਲਨ: ਗਰਮੀ ਨਾਲ ਨਿਪਟਣ ਲਈ ਜੁਟੇ ਕਿਸਾਨ

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੇ ਕਾਫ਼ਲੇ ਲਗਾਤਾਰ ਦਿੱਲੀ ਮੋਰਚੇ ਲਈ ਰਵਾਨਾ ਹੋ ਰਹੇ ਹਨ। ਇਸ ਸੰਘਰਸ਼ ਦੌਰਾਨ ਕਿਸਾਨਾਂ ਵੱਲੋਂ ਆਉਣ ਵਾਲੇ ਗਰਮੀ ਦੇ ਮੌਸਮ ਨਾਲ ਨਿਪਟਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਕਿਸਾਨਾਂ ਵੱਲੋਂ ਪਿੰਡਾਂ ਵਿੱਚੋਂ ਏਸੀ, ਕੂਲਰ, ਪੱਖੇ, ਮੱਛਰਦਾਨੀਆਂ ਅਤੇ ਆਰਜ਼ੀ ਘਰ ਬਨਾਉਣ ਦਾ ਸਮਾਨ ਦਿੱਲੀ ਲਿਜਾਇਆ ਜਾ ਰਿਹਾ ਹੈ।

ਕਿਸਾਨ ਅੰਦੋਲਨ: ਗਰਮੀ ਨਾਲ ਨਿਪਟਣ ਲਈ ਜੁਟੇ ਕਿਸਾਨ
ਕਿਸਾਨ ਅੰਦੋਲਨ: ਗਰਮੀ ਨਾਲ ਨਿਪਟਣ ਲਈ ਜੁਟੇ ਕਿਸਾਨ

By

Published : Mar 11, 2021, 10:57 PM IST

ਬਰਨਾਲਾ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੇ ਕਾਫ਼ਲੇ ਲਗਾਤਾਰ ਦਿੱਲੀ ਮੋਰਚੇ ਲਈ ਰਵਾਨਾ ਹੋ ਰਹੇ ਹਨ। ਇਸ ਸੰਘਰਸ਼ ਦੌਰਾਨ ਕਿਸਾਨਾਂ ਵੱਲੋਂ ਆਉਣ ਵਾਲੇ ਗਰਮੀ ਦੇ ਮੌਸਮ ਨਾਲ ਨਿਪਟਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਕਿਸਾਨਾਂ ਵੱਲੋਂ ਪਿੰਡਾਂ ਵਿੱਚੋਂ ਏਸੀ, ਕੂਲਰ, ਪੱਖੇ, ਮੱਛਰਦਾਨੀਆਂ ਅਤੇ ਆਰਜ਼ੀ ਘਰ ਬਨਾਉਣ ਦਾ ਸਮਾਨ ਦਿੱਲੀ ਲਿਜਾਇਆ ਜਾ ਰਿਹਾ ਹੈ।

ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਖੇਤੀ ਕਾਨੂੰਨਾਂ ਦੇ ਸੰਘਰਸ਼ ਦੌਰਾਨ ਉਨ੍ਹਾਂ ਨੇ ਪਹਿਲਾਂ ਦਿੱਲੀ ਵਿਖੇ ਠੰਢ ਦਾ ਮੌਸਮ ਹੰਢਾਇਆ ਹੈ।

ਕਿਸਾਨ ਅੰਦੋਲਨ: ਗਰਮੀ ਨਾਲ ਨਿਪਟਣ ਲਈ ਜੁਟੇ ਕਿਸਾਨ

ਠੰਢ ਮੌਕੇ ਉਨ੍ਹਾਂ ਵੱਲੋਂ ਰਜਾਈਆਂ ਦੇ ਪ੍ਰਬੰਧ ਕੀਤੇ ਹੁਣ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਮੋਰਚੇ ਵਿੱਚ ਮੰਜੇ, ਮੱਛਰਦਾਨੀਆਂ, ਪਾਣੀ ਵਾਲੀਆਂ ਟੈਂਕੀਆਂ, ਫਰਿੱਜ਼, ਏਸੀ, ਕੂਲਰ, ਪੱਖੇ ਲਿਜਾਏ ਜਾ ਰਹੇ ਹਨ ਤਾਂ ਕਿ ਮੋਰਚੇ ਵਿੱਚ ਰਹਿਣ ਵਾਲੇ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ।

ਕਿਸਾਨਾਂ ਨੇ ਕਿਹਾ ਕਿ ਸੰਘਰਸ਼ ਨੂੰ ਸੌ ਦਿਨਾਂ ਤੋਂ ਵੱਧ ਸਮਾਂ ਦਿੱਲੀ ਬੈਠਿਆਂ ਨੂੰ ਹੋ ਗਿਆ ਹੋਵੇ ਪਰ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ ਅਤੇ ਕਿਸਾਨਾਂ ਦੇ ਹੌਂਸਲੇ ਪਰਖ ਰਹੀ ਹੈ।

ਉਨ੍ਹਾਂ ਕਿਹਾ ਕਿ ਉਹ ਸੰਘਰਸ਼ ਦੀ ਲੰਬੀ ਲੜਾਈ ਲੜਨ ਲਈ ਤਿਆਰ ਹਨ। ਜਿੰਨਾਂ ਸਮਾਂ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਨਾਂ ਸਮਾਂ ਉਹ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ।

ABOUT THE AUTHOR

...view details