ਬਰਨਾਲਾ: ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਬਾਰਡਰ 'ਤੇ ਚੱਲ ਰਹੇ ਕਿਸਾਨੀ ਮੋਰਚੇ ਦੇ 26 ਜੂਨ ਨੂੰ ਸੱਤ ਮਹੀਨੇ ਪੂਰੇ ਹੋਣ 'ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਜਿਲ੍ਹਾਂ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਰਾਏਕੋਟ ਦੇ ਬਰਨਾਲਾ ਚੌੰਕ ਵਿੱਚ ਵਿਸ਼ਾਲ ਧਰਨਾ ਲਗਾਇਆ। ਜਿਸ ਦੌਰਾਨ 'ਖੇਤੀ ਬਚਾਓ-ਲੋਕਤੰਤਰ ਬਚਾਓ' ਦੇ ਨਾਅਰੇ ਹੇਠ ਕਿਸਾਨਾਂ ਨੂੰ ਲਾਮਬੰਦ ਕੀਤਾ ਅਤੇ ਮੋਦੀ ਹਕੂਮਤ ਖਿਲਾਫ਼ ਕਾਲਾ ਦਿਨ ਮਨਾਇਆ ਗਿਆ ਹੈ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਦਿੱਲੀ ਵਿਖੇ ਬਾਰਡਰਾਂ 'ਤੇ ਕਿਸਾਨ ਸੰਘਰਸ਼ ਦੇ ਸੱਤ ਮਹੀਨੇ ਪੂਰੇ ਹੋ ਗਏ ਹਨ, ਉੱਥੇ ਹੀ ਵਿਸ਼ਾਲ ਕਿਸਾਨ ਮਜ਼ਦੂਰ ਕਾਨਫ਼ਰੰਸ ਅੱਜ ਦੇਸ ਭਰ ਰੱਖੀਆ ਗਈ ਹਨ, ਉੱਥੇ ਹੀ ਅੱਜ ਦੇ ਦਿਨ 1975 ਵਿੱਚ ਇੰਦਰਾ ਗਾਂਧੀ ਦੀ ਸਰਕਾਰ ਨੇ ਐਮਰਜੈਂਸੀ ਲਗਾਈ ਸੀ, ਅਤੇ ਲੋਕਾਂ ਉਪਰ ਆਪਣੇ ਤਾਨਾਸ਼ਾਹੀ ਹੁਕਮ ਥੋਪੇ ਸਨ, ਉਸੇ ਤਰ੍ਹਾਂ ਮੋਦੀ ਸਰਕਾਰ ਨੇ ਵੀ ਅਣਐਲਾਨੀ ਐਮਰਜੈਂਸੀ ਲਗਾਈ ਹੋਈ ਹੈ, ਅਤੇ ਅਤੇ ਲੋਕਾਂ ਉੱਪਰ ਧੱਕੇ ਨਾਲ ਆਪਣੇ ਹੁਕਮ ਥੋਪ ਕੇ ਉਨ੍ਹਾਂ ਦੀ ਅਵਾਜ਼ ਨੂੰ ਬੰਦ ਕਰਨਾ ਚਾਹੁੰਦੀ ਹੈ, ਸਗੋਂ ਮੋਦੀ ਸਰਕਾਰ ਦੇਸ ਨੂੰ ਆਪਣੇ ਚਹੇਤਿਆ ਅੰਬਾਨੀਆ/ਅੰਡਾਨੀਆ ਦਾ ਗੁਲਾਮ ਬਣਾਉਣਾ ਚਾਹੀਦੀ ਹੈ। ਜਿਸ ਨੂੰ ਕਿਸਾਨ ਜੱਥੇਬੰਦੀਆ ਇਸੇ ਵੀ ਕੀਮਤ ਤੇ ਬਰਦਾਸਤ ਨਹੀ ਕਰਨਗੀਆ।