ਪੰਜਾਬ

punjab

ETV Bharat / state

ਮੁਜੱਫ਼ਰਪੁਰ ਮਹਾਪੰਚਾਇਤ ਲਈ ਪੰਜਾਬ ਤੋਂ ਕਿਸਾਨ ਹੋਏ ਰਵਾਨਾ

ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਵਿੱਚੋਂ ਬੱਸਾਂ ਭਰ ਕੇ ਕਿਸਾਨਾਂ ਦੇ ਕਾਫ਼ਲੇ ਰਵਾਨਾ ਹੋਏ ਹਨ। ਕਿਸਾਨਾਂ ਨੇ ਕਿਹਾ ਕਿ 5 ਸਤੰਬਰ ਦੀ ਮਹਾਪੰਚਾਇਤ ਯੂਪੀ ਵਿੱਚ ਬੀਜੇਪੀ ਦਾ ਸਫ਼ਾਇਆ ਕਰਨ ਅਤੇ ਕਿਸਾਨ ਸੰਘਰਸ਼ ਨੂੰ ਹੋਰ ਮਜਬੂਤ ਕਰਨ ਦੇ ਇਰਾਦੇ ਨਾਲ ਕੀਤੀ ਜਾ ਰਹੀ ਹੈ।

ਮੁਜੱਫ਼ਰਪੁਰ ਮਹਾਪੰਚਾਇਤ ਲਈ ਪੰਜਾਬ ਤੋਂ ਕਿਸਾਨ ਹੋਏ ਰਵਾਨਾ
ਮੁਜੱਫ਼ਰਪੁਰ ਮਹਾਪੰਚਾਇਤ ਲਈ ਪੰਜਾਬ ਤੋਂ ਕਿਸਾਨ ਹੋਏ ਰਵਾਨਾ

By

Published : Sep 4, 2021, 3:58 PM IST

ਬਰਨਾਲਾ:ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦਿੱਲੀ ਦੀਆਂ ਹੱਦਾਂ ’ਤੇ 9 ਮਹੀਨਿਆਂ ਤੋਂ ਜਾਰੀ ਹੈ। ਇਸ ਸੰਘਰਸ਼ ਦਰਮਿਆਨ ਸੰਯੁਕਤ ਕਿਸਾਨ ਮੋਰਚੇ ਵੱਲੋਂ 5 ਸਤੰਬਰ ਨੂੰ ਮਿਸ਼ਨ ਯੂਪੀ ਤਹਿਤ ਉਤਰ ਪ੍ਰਦੇਸ਼ ਦੇ ਮੁਜੱਫ਼ਰਪੁਰ ਵਿਖੇ ਕਿਸਾਨ ਮਹਾ ਪੰਚਾਇਤ ਕੀਤੀ ਜਾ ਰਹੀ ਹੈ। ਜਿਸ ਵਿੱਚ ਸ਼ਾਮਲ ਹੋਣ ਲਈ ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਵਿੱਚੋਂ ਬੱਸਾਂ ਭਰ ਕੇ ਕਿਸਾਨਾਂ ਦੇ ਕਾਫ਼ਲੇ ਰਵਾਨਾ ਹੋਏ ਹਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਵੱਡਾ ਜੱਥਾ ਬਡਬਰ ਟੌਲ ਪਲਾਜ਼ਾ ਤੋਂ ਜਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਦੀ ਅਗਵਾਈ ਵਿੱਚ ਰਵਾਨਾ ਹੋਇਆ।

ਇਹ ਵੀ ਪੜੋ: ਕਿਸਾਨਾਂ ਦੇ ਹਰ ਸਵਾਲ ਦਾ ਜਵਾਬ ਦੇਣ ਲਈ ਅਕਾਲੀ ਦਲ ਤਿਆਰ : ਸੁਖਬੀਰ ਬਾਦਲ

ਇਸ ਮੌਕੇ ਜਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਨੇ ਕਿਹਾ ਕਿ 5 ਸਤੰਬਰ ਦੀ ਮਹਾਪੰਚਾਇਤ ਯੂਪੀ ਵਿੱਚ ਬੀਜੇਪੀ ਦਾ ਸਫ਼ਾਇਆ ਕਰਨ ਅਤੇ ਕਿਸਾਨ ਸੰਘਰਸ਼ ਨੂੰ ਹੋਰ ਮਜਬੂਤ ਕਰਨ ਦੇ ਇਰਾਦੇ ਨਾਲ ਕੀਤੀ ਜਾ ਰਹੀ ਹੈ। ਜਿਸ ਵਿੱਚ ਪੰਜਾਬ ਸਮੇਤ ਦੇਸ਼ ਭਰ ਤੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋ ਰਹੇ ਹਨ। ਜਿਸ ਵਿੱਚ ਸ਼ਾਮਲ ਹੋਣ ਲਈ ਅੱਜ ਬੀਕੇਯੂ ਉਗਰਾਹਾਂ ਵਲੋਂ 450 ਕਿਸਾਨ ਅਤੇ 70 ਔਰਤਾਂ ਰਵਾਨਾ ਹੋਈਆਂ ਹਨ। ਉਹਨਾਂ ਕਿਹਾ ਕਿ ਬਡਬਰ ਟੌਲ ਪਲਾਜ਼ਾ ਤੋਂ 6 ਵੱਡੀਆਂ ਬੱਸਾਂ, ਇੱਕ ਮਿੰਨੀ ਬੱਸ, ਦੋ ਪਿਕਅੱਪ ਗੱਡੀਆਂ ਅਤੇ ਦੋ ਛੋਟੀਆਂ ਕਾਰਾਂ ਰਾਹੀਂ ਕਿਸਾਨ ਯੂਪੀ ਦੇ ਮੁਜੱਫ਼ਰਪੁਰ ਮਹਾਂ ਪੰਚਾਇਤ ਲਈ ਰਵਾਨਾ ਹੋਏ ਹਨ।

ਇਹ ਵੀ ਪੜੋ: ਸਿਆਸੀ ਪਾਰਟੀਆਂ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਦਿੱਤੀ ਇਹ ਚਿਤਾਵਨੀ, ਨਹੀਂ ਤਾਂ...

ABOUT THE AUTHOR

...view details