ਬਰਨਾਲਾ: ਕਣਕ ਦੀ ਵਾਢੀ ਦਾ ਸੀਜ਼ਨ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ, ਜਿਸ ਤਹਿਤ ਦਾਣਾ ਮੰਡੀਆਂ ਵਿੱਚ ਵੱਡੇ ਪੱਧਰ ’ਤੇ ਕਿਸਾਨ ਆਪਣੀਆਂ ਫ਼ਸਲਾਂ ਲਿਆ ਚੁੱਕੇ ਹਨ। ਪਰ ਦਾਣਾ ਮੰਡੀਆਂ ਵਿੱਚ ਸੀਜ਼ਨ ਦੇ 8 ਦਿਨ ਲੰਘਣ ਦੇ ਬਾਵਜੂਦ ਪ੍ਰਸ਼ਾਸ਼ਨ ਪ੍ਰਬੰਧ ਪੂਰੇ ਨਹੀਂ ਕਰ ਸਕਿਆ।
ਮੰਡੀਆਂ ’ਚ ਚੂਹੇ ਕਰ ਰਹੇ ਕਿਸਾਨਾਂ ਨੂੰ ਪ੍ਰੇਸ਼ਾਨ ਗੌਰਤਲੱਬ ਹੈ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਵੀ ਦਾਣਾ ਮੰਡੀਆਂ ਵਿੱਚ ਸੂਬਾ ਸਰਕਾਰ ਯੋਗ ਪ੍ਰਬੰਧ ਨਹੀਂ ਕਰ ਸਕੀ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਦਾਣਾ ਮੰਡੀਆਂ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਕੋਈ ਪ੍ਰਬੰਧ ਨਹੀਂ ਹਨ। ਹੋਰ ਤਾਂ ਹੋਰ ਪੀਣ ਵਾਲੇ ਪਾਣੀ ਅਤੇ ਬਾਥਰੂਮ ਤੱਕ ਦੇ ਪ੍ਰਬੰਧ ਨਾ ਹੋ ਕੇ ਉਹਨਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਦਾਣਾ ਮੰਡੀ ਦਾ ਫ਼ੜ ਵੀ ਬੁਰੀ ਤਰਾਂ ਟੁੱਟਿਆ ਹੋਇਆ ਹੈ, ਜਿਸ ਵਿੱਚ ਚੂਹਿਆਂ ਵਲੋਂ ਵੱਡੇ ਵੱਡੇ ਟੋਏ ਪੁੱਟੇ ਹੋਏ ਹਨ। ਇਹ ਚੂਹੇ ਜਿੱਥੇ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਕਰ ਰਹੇ ਹਨ, ਉਥੇ ਹੀ ਰਾਤ ਸਮੇਂ ਕਿਸਾਨਾਂ ਦੇ ਮੰਜਿਆਂ ਅਤੇ ਮੱਛਰਦਾਨੀਆਂ ਵਿੱਚ ਵੀ ਪ੍ਰੇਸ਼ਾਨੀ ਖੜੀ ਕਰਦੇ ਹਨ।
ਉਹਨਾਂ ਕਿਹਾ ਕਿ ਉਹ ਆਪਣੀ ਫ਼ਸਲ ਵੇਚਣ ਮੌਕੇ ਹਰ ਤਰਾਂ ਦੇ ਟੈਕਸ ਸਰਕਾਰ ਨੂੰ ਦਿੰਦੇ ਹਨ, ਪਰ ਸਰਕਾਰਾਂ ਇਸ ਟੈਕਸ ਦੀ ਸਹੀ ਵਰਤੋਂ ਨਹੀਂ ਕਰਦੀ, ਜਿਸ ਕਰਕੇ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਸੀਜ਼ਨ ਮੋਕੇ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਥੇ ਇਸ ਮੌਕੇ ਦਾਣਾ ਮੰਡੀ ਵਿੱਚ ਕਿਸਾਨਾਂ ਲਈ ਮਾਸਕ, ਸੈਨੀਟਾਈਜ਼ਰ ਦੇ ਪ੍ਰਬੰਧ ਲੈ ਕੇ ਪੁੱਜੇ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕਣਕ ਦੀ 10 ਦਿਨ ਦੇਰੀ ਨਾਲ ਖ਼ਰੀਦ ਸ਼ੁਰੂ ਹੋਣ ਦੇ ਬਾਵਜੂਦ ਸਰਕਾਰ ਯੋਗ ਪ੍ਰਬੰਧ ਕਰਨ ਵਿੱਚ ਨਾਕਾਮ ਰਹੀ ਹੈ।
ਇਹ ਵੀ ਪੜ੍ਹੋ: ਨੈਸ਼ਨਲ ਪੱਧਰ ਦੀ ਖਿਡਾਰਣ ਚਾਹ ਵੇਚ ਕਰ ਰਹੀ ਗੁਜ਼ਾਰਾ