ਬਰਨਾਲਾ: ਜ਼ਿਲ੍ਹੇ ਦੇ ਕਸਬੇ ਧਨੌਲਾ ਨਾਲ ਸਬੰਧਿਤ ਇੱਕ ਬਜ਼ੁਰਗ ਦੀ ਦਿੱਲੀ ਸੰਘਰਸ਼ ਦੌਰਾਨ ਮੌਤ ਹੋ ਗਈ। ਦੱਸ ਦਈਏ ਕਿ ਬਜ਼ੁਰਗ ਕਿਸਾਨਾਂ ਦੇ ਟਰੈਕਟਰ ਠੀਕ ਕਰਨ ਵਿੱਚ ਮਦਦ ਕਰਨ ਦੇ ਲਈ ਗਿਆ ਸੀ ਤੇ ਰਾਤ ਆਪਣੀ ਕਾਰ ਵਿੱਚ ਹੀ ਸੌਂ ਗਿਆ। ਅਚਨਚੇਤ ਕਾਰ ਨੂੰ ਅੱਗ ਲੱਗ ਗਈ ਉੱਤੇ ਉਹ ਜਿਉਂਦਾ ਹੀ ਕਾਰ ਵਿੱਚ ਸੜ੍ਹ ਗਿਆ।
'ਦਿੱਲੀ ਚਲੋ' ਅੰਦੋਲਨ ਦੌਰਾਨ ਸੜੇ ਕਿਸਾਨ ਲਈ ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ ਇਸ ਮੰਦਭਾਗੀ ਘਟਨਾ ਦੇ ਸ਼ਿਕਾਰ ਹੋਏ ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਹੀ ਉਨ੍ਹਾਂ ਦੇ ਘਰ ਦਾ ਇਕਲੌਤਾ ਆਸਰਾ ਸੀ ਤੇ ਉਨ੍ਹਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ।
'ਦਿੱਲੀ ਚਲੋ' ਅੰਦੋਲਨ ਦੌਰਾਨ ਸੜੇ ਕਿਸਾਨ ਲਈ ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ ਇਸ ਦੁੱਖਦਾਈ ਮੌਤ 'ਤੇ ਕਿਸਾਨ ਜਥੇਬੰਦੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਨੇ ਐਲਾਨ ਕੀਤਾ ਕਿ ਪੀੜਤ ਪਰਿਵਾਰ ਦੀ ਮਾਲੀ ਮਦਦ ਨਾਲ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੀੜਤ ਪਰਿਵਾਰ ਨੂੰ ਮੁਆਵਜ਼ਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਮ੍ਰਿਤਕ ਦਾ ਸਸਕਾਰ ਨਹੀਂ ਕੀਤਾ ਜਾਵੇਗਾ।
'ਦਿੱਲੀ ਚਲੋ' ਅੰਦੋਲਨ ਦੌਰਾਨ ਸੜੇ ਕਿਸਾਨ ਲਈ ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ ਜਾਣਕਾਰੀ ਦਿੰਦੇ ਹੋਏ ਸਥਾਨਕ ਨਿਵਾਸੀ ਨੇ ਕਿਹਾ ਇਹ ਬੇਹੱਦ ਗਰੀਬ ਪਰਿਵਾਰ ਹੈ ਤੇ ਮ੍ਰਿਤਕ ਦੀ ਸਾਇਕਲ ਰਿਪੇਅਰਿੰਗ ਦੀ ਦੁਕਾਨ ਹੈ ਤੇ ਦਿੱਲੀ ਉਹ ਟਰੈਕਟਰ ਮਕੈਨਿੰਗ ਨਾਲ ਟਰਾਲੀ ਨੂੰ ਠੀਕ ਕਰਨ ਦੀ ਸੇਵਾ ਭਾਵਨਾ ਨਾਲ ਗਿਆ ਸੀ।