ਬਰਨਾਲਾ: ਕੇਂਦਰ ਸਰਕਾਰ ਵਲੋਂ ਫ਼ਸਲਾਂ ਦੇ ਵਧਾਏ ਐਮਐਸਪੀ ਨੂੰ ਕਿਸਾਨਾਂ ਨੇ ਰੱਦ ਕਰ ਦਿੱਤਾ ਹੈ। ਕਿਸਾਨਾਂ ਵੱਲੋਂ ਵਧਾਏ ਇਸ ਨਿਗੂਣੇ ਭਾਅ ਨੂੰ ਇੱਕ ਮਜ਼ਾਕ ਦੱਸਿਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਫ਼ਸਲਾਂ ਦੇ ਐਮਐਸਪੀ ਵਿੱਚ ਸਿਰਫ਼ 2 ਫ਼ੀਸਦੀ ਵਾਧਾ ਕੀਤਾ। ਜਦਕਿ ਖ਼ਰਚੇ 22 ਗੁਣਾ ਵਧ ਗਏ ਹਨ। ਪਿਛਲੇ ਲੰਬੇ ਸਮੇਂ ਤੋਂ ਖੇਤੀ ਲਾਗਤਾਂ ਡੀਜ਼ਲ, ਡੀਏਪੀ, ਯੂਰੀਆ, ਖਾਦ ਦੇ ਰੇਟ 15 ਤੋਂ 25 ਗੁਣਾ ਵਧ ਗਏ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਣਕ ਦੇ ਐਮਐਸਪੀ ਵਿੱਚ ਸਿਰਫ਼ 40 ਰੁਪਏ ਪ੍ਰਤੀ ਕੁਵਿੰਟਲ ਵਾਧਾ ਕਰਕੇ ਕੋਝਾ ਮਜ਼ਾਕ ਕੀਤਾ ਹੈ। ਕਿਉਂਕਿ 40 ਰੁਪਏ ਵਾਧੇ ਨਾਲ ਕਿਸਾਨਾਂ ਦੇ ਖ਼ਰਚੇ ਪੂਰੇ ਨਹੀਂ ਹੋਣੇ। ਕਿਉਂਕਿ ਪਿਛਲੇ ਸਮਿਆਂ ਦੌਰਾਨ ਲਾਗਤਾਂ 20 ਪ੍ਰਤੀਸ਼ਤ ਵਧ ਗਈਆਂ ਹਨ। ਜਦਕਿ ਫ਼ਸਲਾਂ ਦੇ ਭਾਅ ਵਿੱਚ ਸਿਰਫ਼ 40 ਰੁਪਏ ਵਧਣ ਨਾਲ ਫ਼ਾਇਦਾ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਡੀਜ਼ਲ, ਡੀਏਪੀ, ਯੂਰੀਆ ਸਮੇਤ ਹੋਰ ਖ਼ਰਚੇ ਕਈ ਗੁਣਾ ਵਧ ਗਏ ਹਨ। ਜਦਕਿ ਭਾਅ ਬਹੁਤ ਘੱਟ ਵਧਿਆ ਹੈ।
ਫ਼ਸਲਾਂ ਦੇ ਵਧਾਏ ਐਮਐਸਪੀ ਨੂੰ ਕਿਸਾਨਾਂ ਨੇ ਦੱਸਿਆ ਮਜ਼ਾਕ - ਡੀਜ਼ਲ
ਕੇਂਦਰ ਸਰਕਾਰ ਵਲੋਂ ਫ਼ਸਲਾਂ ਦੇ ਵਧਾਏ ਐਮਐਸਪੀ ਨੂੰ ਕਿਸਾਨਾਂ ਵੱਲੋਂ ਇੱਕ ਮਜ਼ਾਕ ਕਰਾਰ ਦਿੱਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਫ਼ਸਲਾਂ ਦੇ ਐਮਐਸਪੀ ਵਿੱਚ ਸਿਰਫ਼ 2 ਫ਼ੀਸਦੀ ਵਾਧਾ ਕੀਤਾ, ਜਦਕਿ ਖ਼ਰਚੇ 22 ਗੁਣਾ ਵਧ ਗਏ ਹਨ।
ਫ਼ਸਲਾਂ ਦੇ ਵਧਾਏ ਐਮਐਸਪੀ ਨੂੰ ਕਿਸਾਨਾਂ ਨੇ ਦੱਸਿਆ ਮਜ਼ਾਕ
ਇਸੇ ਤਰ੍ਹਾਂ ਸ਼ਰ੍ਹੋਂ ਦੇ ਭਾਅ ਵਿੱਚ 400 ਰੁਪਏ ਪ੍ਰਤੀ ਕੁਵਿੰਟਲ ਵਾਧਾ ਕੀਤਾ ਹੈ। ਜਦਕਿ ਸਰ੍ਹੋ ਦੇ ਤੇਲ ਦਾ ਇੱਕ ਲੀਟਰ ਦਾ ਮੁੱਲ 100 ਰੁਪਏ ਤੋਂ ਵੀ ਵੱਧ ਹੈ। ਜਦਕਿ ਸਰ੍ਹੋਂ ਦੇ ਭਾਅ ਵਿੱਚ ਵਾਧਾ ਬਹੁਤ ਘੱਟ ਕੀਤਾ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਸਿਰਫ਼ ਇਹ ਭਾਅ ਵਧਾ ਕੇ ਮਜ਼ਾਕ ਹੀ ਕੀਤਾ ਹੈ।
ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਡਾ.ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸਾਂ ਅਨੁਸਾਰ ਫ਼ਸਲਾਂ ਦੇ ਭਾਅ ਦੇਵੇ ਤਾਂ ਕਿ ਕਿਸਾਨਾਂ ਦੀਆਂ ਲਾਗਤਾਂ ਘਟ ਸਕਣ ਅਤੇ ਖੇਤੀ ਮੁਨਾਫ਼ੇ ਦਾ ਧੰਦਾ ਬਣ ਸਕੇ।
ਇਹ ਵੀ ਪੜ੍ਹੋ:-ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਕਿਸਾਨਾਂ ਦੀ ਦੋ-ਟੁੱਕ