ਪੰਜਾਬ

punjab

ETV Bharat / state

ਕਿਸਾਨਾਂ ਵਲੋਂ 15 ਅਗਸਤ ਦਾ ਦਿਨ 'ਕਿਸਾਨ ਮਜ਼ਦੂਰ ਆਜ਼ਾਦੀ ਦਿਵਸ' ਵਜੋਂ ਮਨਾਉਣ ਦਾ ਐਲਾਨ - ਬੀਜੇਪੀ ਆਗੂਆਂ

32 ਜਥੇਬੰਦੀਆਂ 'ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਬਰਨਾਲਾ ‘ਚ ਰੇਲਵੇ ਸਟੇਸ਼ਨ 'ਤੇ ਧਰਨਾ ਲਾਇਆ ਗਿਆ ਹੈ। ਅੱਜ 309 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ।

ਕਿਸਾਨਾਂ ਵਲੋਂ 15 ਅਗਸਤ ਦਾ ਦਿਨ 'ਕਿਸਾਨ ਮਜ਼ਦੂਰ ਆਜ਼ਾਦੀ ਦਿਵਸ' ਵਜੋਂ ਮਨਾਉਣ ਦਾ ਐਲਾਨ
ਕਿਸਾਨਾਂ ਵਲੋਂ 15 ਅਗਸਤ ਦਾ ਦਿਨ 'ਕਿਸਾਨ ਮਜ਼ਦੂਰ ਆਜ਼ਾਦੀ ਦਿਵਸ' ਵਜੋਂ ਮਨਾਉਣ ਦਾ ਐਲਾਨ

By

Published : Aug 5, 2021, 8:11 PM IST

ਬਰਨਾਲਾ:ਅੱਜ ਧਰਨੇ 'ਚ ਸੰਯੁਕਤ ਕਿਸਾਨ ਮੋਰਚੇ ਦੇ ਤਾਜਾ ਸੱਦਿਆਂ ਬਾਰੇ ਚਰਚਾ ਕੀਤੀ ਗਈ। ਮੋਰਚੇ ਦਾ ਸੱਦਾ ਹੈ ਕਿ ਕਿਸਾਨ ਦੇਸ਼ ਭਰ 'ਚ 15 ਅਗੱਸਤ ਦਾ ਦਿਨ ' ਕਿਸਾਨ- ਮਜ਼ਦੂਰ ਆਜ਼ਾਦੀ ਦਿਵਸ' ਵਜੋਂ ਮਨਾਉਣਗੇ। ਉਸ ਦਿਨ ਦੇਸ਼ ਭਰ 'ਚ ਅੰਦੋਲਨਕਾਰੀ ਆਪਣੇ ਵਾਹਨਾਂ 'ਤੇ ਤਿਰੰਗਾ ਝੰਡਾ ਲਾ ਕੇ ਜ਼ਿਲ੍ਹਾ ਜਾਂ ਤਹਿਸੀਲ ਹੈਡਕੁਆਰਟਰਾਂ ਤੱਕ ਮਾਰਚ ਕਰਨਗੇ।

ਤਿਰੰਗਾ ਲਹਿਰਾਏ ਜਾਣ ਵਾਲੇ ਕਿਸੇ ਅਧਿਕਾਰਿਤ ਸਰਕਾਰੀ ਸਮਾਗਮ ਦਾ ਜਾਂ ਤਿਰੰਗੇ ਵਾਲੇ ਕਿਸੇ ਮਾਰਚ ਦਾ ਵਿਰੋਧ ਨਹੀਂ ਕੀਤਾ ਜਾਵੇਗਾ। ਬੀਜੇਪੀ ਆਗੂਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀਆਂ ਦੂਸਰੀਆਂ ਸਾਰੀਆਂ ਰਾਜਨੀਤਕ ਤੇ ਸਰਕਾਰੀ ਸਰਗਰਮੀਆਂ ਦਾ ਵਿਰੋਧ ਅਤੇ ਇਨ੍ਹਾਂ ਆਗੂਆਂ ਦੇ ਘਿਰਾਉ ਦਾ ਪ੍ਰੋਗਰਾਮ,ਪਹਿਲਾਂ ਦੀ ਤਰ੍ਹਾਂ ਉਸ ਦਿਨ ਵੀ ਜਾਰੀ ਰਹੇਗਾ।

ਕਿਸਾਨਾਂ ਦੇ ਇਸ ਧਰਨੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂ ਤੇ ਆਮ ਲੋਕ ਵੀ ਸ਼ਾਮਿਲ ਹੋਏ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਕਿਸਾਨ ਸੰਸਦ ਵਿੱਚ ਹੋ ਰਹੀ ਉੱਚ-ਮਿਆਰੀ ਬਹਿਸ ਨੇ ਖੇਤੀ ਕਾਨੂੰਨਾਂ ਦੇ ਲੋਕ-ਵਿਰੋਧੀ ਖਾਸੇ ਨੂੰ ਹੋਰ ਉਜਾਗਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਵਾਲੇ ਬਿੱਲ ਬਾਰੇ ਹੋਈ ਬਹਿਸ ਨੇ ਸਪੱਸ਼ਟ ਕਰ ਦਿੱਤਾ ਕਿ ਹਵਾ ਦੇ ਪ੍ਰਦੂਸ਼ਣ ਲਈ ਕਿਸਾਨਾਂ ਨੂੰ ਖਾਹ-ਮਖਾਹ ਬਦਨਾਮ ਕੀਤਾ ਜਾ ਰਿਹਾ ਹੈ। ਸਨਅਤੀ ਇਕਾਈਆਂ ਤੇ ਵਾਹਨਾਂ ਦੇ ਪ੍ਰਦੂਸ਼ਣ ਨੂੰ ਨਜਰਅੰਦਾਜ਼ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:MSP ਦੀ ਲੁੱਟ 'ਤੇ ਰਾਕੇਸ਼ ਟਿਕੈਤ ਦੇ ਅਹਿਮ ਖੁਲਾਸੇ

ABOUT THE AUTHOR

...view details