ਪੰਜਾਬ

punjab

ETV Bharat / state

ਟੋਲ ਪਲਾਜ਼ਾ ਬੰਦ ਕਰਵਾਉਣ ਲਈ ਬੀਕੇਯੂ ਡਕੌਂਦਾ ਵੱਲੋਂ ਧਰਨਾ ਲਗਾਤਾਰ ਜਾਰੀ

ਪਿੰਡ ਚੀਮਾ ਨੇੜਲੇ ਟੋਲ ਪਲਾਜ਼ਾ toll plaza near village Cheema ਨੂੰ ਬੰਦ ਕਰਵਾਉਣ ਲਈ ਪਿਛਲੇ 17 ਦਿਨਾਂ ਤੋਂ ਬੀਕੇਯੂ ਡਕੌਂਦਾ ਵੱਲੋਂ ਦਾ ਮੋਰਚਾ ਜਾਰੀ ਹੈ।

Farmers continue to protest for 17 days to close the toll plaza near village Cheema
Farmers continue to protest for 17 days to close the toll plaza near village Cheema

By

Published : Sep 11, 2022, 8:13 PM IST

Updated : Sep 11, 2022, 10:28 PM IST

ਬਰਨਾਲਾ:ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਨੇੜਲੇ ਟੋਲ ਪਲਾਜ਼ੇ toll plaza near village Cheema ਨੂੰ ਬੰਦ ਕਰਵਾਉਣ ਲਈ ਪਿਛਲੇ 17 ਦਿਨਾਂ ਤੋਂ ਬੀਕੇਯੂ ਡਕੌਂਦਾ ਵੱਲੋਂ ਮੋਰਚਾ ਜਾਰੀ ਹੈ। ਦੱਸ ਦਈਏ ਕਿ ਬੀਕੇਯੂ ਡਕੌਂਦਾ ਵਲੋਂ ਟੋਲ ਪਲਾਜ਼ਾ ਦੀ ਜਗ੍ਹਾ ਤਬਦੀਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ 17 ਦਿਨਾਂ ਤੋਂ ਹੀ ਕਿਸਾਨਾਂ ਨੇ ਟੋਲ ਨੂੰ ਪਰਚੀ ਫ਼ਰੀ ਕੀਤਾ ਹੋਇਆ ਹੈ ਅਤੇ ਆਉਣ ਵਾਲੇ ਵਹੀਕਲ ਬਿਨ੍ਹਾਂ ਟੋਲ ਪਰਚ਼ੀ ਦਿੱਤੇ ਟੋਲ ਤੋਂ ਲੰਘਾਏ ਜਾ ਰਹੇ ਹਨ।



ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਟੋਲ ਨਿਯਮਾਂ ਦੇ ਉਲਟ ਟੌਲ ਪਲਾਜ਼ਾ ਗਲਤ ਥਾਂ ਉੱਤੇ ਲਗਾਇਆ ਗਿਆ ਹੈ, ਜਿਸ ਕਰਕੇ ਇਸ ਨੂੰ ਤਬਦੀਲ ਕਰਕੇ ਸਿਰਫ ਇਕੱਲੇ ਮੋਗਾ ਰੋਡ ਉੱਤੇ ਲਗਾਇਆ ਜਾਵੇ। ਇਸੇ ਮੰਗ ਨੂੰ ਲੈਕੇ ਉਹਨਾਂ ਨੇ ਧਰਨਾ ਸ਼ੁਰੂ ਕੀਤਾ ਹੈ, ਜੋ ਹੁਣ ਪੱਕੇ ਮੋਰਚੇ ਵਿੱਚ ਬਦਲ ਗਿਆ ਹੈ‌।

ਟੋਲ ਪਲਾਜ਼ਾ ਬੰਦ ਕਰਵਾਉਣ ਲਈ ਬੀਕੇਯੂ ਡਕੌਂਦਾ ਵੱਲੋਂ ਧਰਨਾ ਲਗਾਤਾਰ ਜਾਰੀ

ਉਹਨਾਂ ਕਿਹਾ ਕਿ ਬਾਜਾਖਾਨਾ ਰੋਡ ਦੀ ਸੜਕ ਬਹੁਤ ਮਾੜੀ ਹੈ, ਜਦਕਿ ਟੌਲ ਟੈਕਸ ਸਭ ਤੋਂ ਲਿਆ ਜਾ ਰਿਹਾ ਹੋ, ਜੋ ਸਰਾਸਰ ਧੱਕਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਉਹਨਾਂ ਦੀ ਡੀਸੀ ਬਰਨਾਲਾ ਨਾਲ ਇਸ ਸਬੰਧੀ ਮੀਟਿੰਗ ਹੋਈ ਹੈ ਅਤੇ ਉਹਨਾਂ ਨੇ ਤੱਥਾਂ ਆਧਾਰਿਤ ਜਾਣਕਾਰੀ ਡੀਸੀ ਬਰਨਾਲਾ ਨਾਲ ਸਾਂਝੀ ਕਰਕੇ ਇਸ ਟੋਲ ਦੀ ਜਗ੍ਹਾ ਤਬਦੀਲ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਜਿੰਨਾਂ ਸਮਾਂ ਟੋਲ ਦੀ ਜਗ੍ਹਾ ਤਬਦੀਲੀ ਨਹੀਂ ਹੁੰਦੀ, ਉਹ ਆਪਣਾ ਮੋਰਚਾ ਜਾਰੀ ਰੱਖਣਗੇ।

ਬੀਕੇਯੂ ਡਕੌਂਦਾ ਵੱਲੋਂ ਧਰਨਾ ਲਗਾਤਾਰ ਜਾਰੀ

ਇਹ ਵੀ ਪੜੋ:-ਪਰਾਲੀ ਨੂੰ ਲੈ ਕੇ ਕੁਲਦੀਪ ਧਾਲੀਵਾਲ ਦਾ ਵੱਡਾ ਬਿਆਨ

Last Updated : Sep 11, 2022, 10:28 PM IST

For All Latest Updates

ABOUT THE AUTHOR

...view details