ਪੰਜਾਬ

punjab

ETV Bharat / state

ਜੱਟਾ ਤੇਰੀ ਕਾਹਦੀ ਦੀਵਾਲੀ ਤੂੂੰ ਤਾਂ ਬੱਸ... - ਕਿਸਾਨਾਂ ਨੇ ਮੰਡੀਆਂ ਵਿੱਚ ਮਨਾਈ ਦੀਵਾਲੀ

ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਨੇ ਕਿਸਾਨਾਂ ਦੇ ਹਾਲਾਤ ਇਹ ਬਣਾ ਦਿੱਤੇ ਹਨ ਕਿ ਕਿਸਾਨ ਖੁਸ਼ੀ ਭਰੇ ਪੱਲ ਅਤੇ ਤਿਉਹਾਰ ਵੀ ਆਪਣੇ ਪਰਿਵਾਰਾਂ ਵਿੱਚ ਨਹੀਂ ਮਨਾ ਸਕਦੇ। ਝੋਨੇ ਦੀ ਫ਼ਸਲ ਵੇਚਣ ਲਈ ਕਿਸਾਨਾਂ ਨੂੰ ਦੀਵਾਲੀ ਦੀ ਰਾਤ ਵੀ ਮੰਡੀਆਂ 'ਚ ਹੀ ਗੁਜ਼ਾਰਨੀ ਪਈ।

ਫ਼ੋਟੋ

By

Published : Oct 28, 2019, 6:52 PM IST

ਬਰਨਾਲਾ: 'ਜੱਟ ਦੀ ਜੂਨ ਬੁਰੀ ਤੜਫ ਤੜਫ ਮਰ ਜਾਣਾ',ਇਹ ਸਤਰਾਂ ਅਜੋਕੀ ਕਿਸਾਨੀ 'ਤੇ ਪੂਰੀ ਤਰ੍ਹਾਂ ਢੁਕਵੀਆਂ ਹਨ। ਸਰਕਾਰਾਂ ਦੀਆਂ ਨੀਤੀਆਂ ਨੇ ਕਿਸਾਨਾਂ ਦੇ ਹਾਲਾਤ ਇਹ ਬਣਾ ਦਿੱਤੇ ਹਨ ਕਿ ਕਿਸਾਨ ਖੁਸ਼ੀ ਭਰੇ ਪੱਲ ਅਤੇ ਤਿਉਹਾਰ ਵੀ ਆਪਣੇ ਪਰਿਵਾਰਾਂ ਵਿੱਚ ਨਹੀਂ ਮਨਾ ਸਕਦੇ। ਝੋਨੇ ਦੀ ਫ਼ਸਲ ਵੇਚਣ ਲਈ ਕਿਸਾਨਾਂ ਨੂੰ ਦੀਵਾਲੀ ਦੀ ਰਾਤ ਵੀ ਮੰਡੀਆਂ 'ਚ ਹੀ ਗੁਜ਼ਾਰਨੀ ਪਈ। ਦੀਵਾਲੀ ਮੌਕੇ ਲਗਾਤਾਰ ਤਿੰਨ ਛੁੱਟੀਆਂ ਹੋਣ ਕਾਰਨ ਅਫ਼ਸਰਸ਼ਾਹੀ ਮੰਡੀਆਂ ਚ ਫਸਲ ਦੀ ਖਰੀਦ ਕਰਨ ਨਾ ਪਹੁੰਚੀ।

ਵੀਡੀਓ

ਕਿਸਾਨਾਂ ਨੇ ਕਿਹਾ ਕਿ ਕੈਪਟਨ ਸਰਕਾਰ ਦੇ 24 ਘੰਟੇ ਵਿੱਚ ਫ਼ਸਲ ਖਰੀਦਣ ਦੇ ਦਾਅਵੇ ਬਿਲਕੁਲ ਝੂਠੇ ਹਨ। ਕਿਉਂਕਿ ਉਹ ਪਿਛਲੇ 4-5 ਦਿਨਾਂ ਤੋਂ ਫ਼ਸਲਾਂ ਲੈ ਕੇ ਮੰਡੀਆਂ ਵਿੱਚ ਬੈਠੇ ਹਨ, ਪਰ ਵੱਧ ਨਮੀ ਦਾ ਬਹਾਨਾ ਲਾ ਕੇ ਉਨ੍ਹਾਂ ਦੀ ਫ਼ਸਲ ਨਹੀਂ ਖ਼ਰੀਦੀ ਗਈ। ਨਮੀ ਦੇ ਨਾਮ 'ਤੇ ਕਿਸਾਨਾਂ ਨੂੰ ਬੇਵਜਾ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਸਰਕਾਰ ਅਤੇ ਅਫਸਰਸ਼ਾਹੀ ਦੀਵਾਲੀ ਦੇ ਤਿਉਹਾਰ ਆਪਣੇ ਪਰਿਵਾਰਾਂ ਨਾਲ ਮਨਾ ਰਹੇ ਹਨ, ਪਰ ਕਿਸਾਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ।

ਕਿਸਾਨਾ ਦਾ ਕਹਿਣਾ ਹੈ ਕਿ ਚਾਹੇ ਅਕਾਲੀ ਸਰਕਾਰ ਹੋਵੇ ਜਾਂ ਕਾਂਗਰਸ, ਮਾੜੀਆਂ ਨੀਤੀਆਂ ਕਾਰਨ ਕਿਸਾਨ ਮੰਡੀਆਂ ਵਿੱਚ ਕਈ-ਕਈ ਦਿਨਾਂ ਤੋਂ ਫ਼ਸਲ ਲੈ ਕੇ ਬੈਠੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਨਮੀ ਦੇ ਬਹਾਨੇ ਖੱਜਲ ਖੁਆਰ ਕੀਤਾ ਜਾਂਦਾ ਹੈ ਅਤੇ ਨਮੀ ਚੈੱਕ ਕਰਨ ਵਾਲੀ ਮਸ਼ੀਨ ਵਿੱਚ ਕੋਈ ਹੇਰ ਫੇਰ ਹੋ ਰਹੀ ਹੈ।

ਕਿਸਾਨਾਂ ਦੀ ਮੰਡੀਆਂ ਵਿਚ ਹੋ ਰਹੀ ਖੱਜਲ ਖੁਆਰੀ 'ਤੇ ਪ੍ਰਤੀਕਰਮ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਕਿਸਾਨਾਂ ਕਿਸਾਨਾਂ ਨੂੰ ਨਮੀ ਦੇ ਬਹਾਨੇ ਇਸੇ ਤਰ੍ਹਾਂ ਖੱਜਲ ਖੁਆਰ ਕੀਤਾ ਜਾਂਦਾ ਰਿਹਾ ਤਾਂ ਉਹ ਇਸ ਦੇ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਅਤੇ ਸੜਕਾਂ ਤੇ ਜਾਮ ਲਗਾ ਕੇ ਧਰਨੇ ਲਗਾਉਣਗੇ।

ਜਦ ਕਿਸਾਨਾਂ ਦੀ ਹੋ ਰਹੀ ਖੱਜਲ ਖੁਆਰੀ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਪੱਖ ਜਾਨਣਾ ਚਾਹਿਆ ਤਾਂ ਸਰਕਾਰੀ ਛੁੱਟੀ ਕਾਰਨ ਡੀਸੀ ਐਸਡੀਐਮ ਸਮੇਤ ਸਾਰੇ ਅਧਿਕਾਰੀਆਂ ਦੇ ਦਫ਼ਤਰ ਬੰਦ ਰਹੇ ਅਤੇ ਕਿਸਾਨਾਂ ਦੀ ਸਾਰ ਲੈਣ ਕੋਈ ਵੀ ਮੰਡੀਆਂ ਵਿੱਚ ਨਾ ਪੁੱਜਿਆ।

ABOUT THE AUTHOR

...view details