ਬਰਨਾਲਾ:ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਬਰਨਾਲਾ ਰੇਲਵੇ ਸਟੇਸ਼ਨ 'ਤੇ ਰੇਲਾਂ ਰੋਕਣ ਲਈ ਬੀਤੇ ਦਿਨ 11 ਵਜੇ ਤੋਂ 3 ਵਜੇ ਤੱਕ ਜੋਸ਼ ਭਰਪੂਰ ਧਰਨਾ ਲਾਇਆ ਗਿਆ। ਇੱਥੇ ਲਗਾਤਾਰ ਰੁਕ ਰੁਕ ਬਾਰਸ਼ ਹੁੰਦੀ ਰਹੀ, ਪਰ ਧਰਨੇ ਦੇ ਜੋਸ਼ ਨੂੰ ਠੰਡਾ ਨਾ ਕਰ ਸਕੀ। ਅਜਿਹੇ ਨਾ-ਖੁਸ਼ਗਵਾਰ ਮੌਸਮ ਵਿਚ ਵੀ ਔਰਤਾਂ ਦੀ ਭਰਵੀਂ ਸ਼ਮੂਲੀਅਤ ਨੇ ਪਿਛਲੇ ਸਾਲ ਵਾਲੇ ਕਿਸਾਨ ਅੰਦੋਲਨ ਦੀ ਯਾਦ ਤਾਜਾ ਕਰਵਾ ਦਿੱਤੀ।
ਇਹ ਵੀ ਪੜੋ:ਨਸ਼ੇ ਦੀ ਲੋਰ ਵਿੱਚ ਪਾਕਿਸਤਾਨੀ ਨਾਗਰਿਕ ਨੇ ਕੀਤਾ ਇਹ ਕਾਰਾ !
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਦੀਆਂ ਬਰੂਹਾਂ 'ਤੇ ਲੱਗੇ ਕਿਸਾਨ ਧਰਨਿਆਂ ਨੂੰ ਖਤਮ ਕਰਵਾਉਣ ਲਈ ਸਰਕਾਰ ਨੇ ਕਿਸਾਨੀ ਮੰਗਾਂ ਮੰਨਣ ਬਾਰੇ ਲਿਖਤੀ ਭਰੋਸਾ ਦਿੱਤਾ ਸੀ। ਸਰਕਾਰ ਨੇ ਕਮੇਟੀ ਬਣਾ ਕੇ ਐਮਐਸਪੀ ਦੀ ਗਰੰਟੀ ਦੇਣ ਵਾਲਾ ਕਾਨੂੰਨ ਬਣਾਉਣ ਦਾ ਲਿਖਤੀ ਭਰੋਸਾ ਦਿੱਤਾ ਸੀ। ਕਿਸਾਨ ਅੰਦੋਲਨ ਦੌਰਾਨ ਬਣੇ ਪੁਲਿਸ ਕੇਸਾਂ ਨੂੰ ਰੱਦ ਕਰਨ ਦੀ ਗੱਲ ਕਹੀ ਸੀ। ਬਿਜਲੀ ਸੋਧ ਬਿੱਲ ਬਾਰੇ ਅਤੇ ਲਖੀਮਪੁਰ ਕੇਸ ਬਾਰੇ ਹਾਂ-ਪੱਖੀ ਹੁੰਗਾਰਾ ਭਰਿਆ ਸੀ।
ਕਿਸਾਨਾਂ ਨੇ ਰੇਲਵੇ ਲਾਈਨਾਂ ਕੀਤੀਆਂ ਜਾਮ ਆਗੂਆਂ ਨੇ ਕਿਹਾ ਕਿ ਸਰਕਾਰ ਆਪਣੇ ਸਾਰੇ ਵਾਅਦਿਆਂ ਤੋਂ ਸਾਫ ਮੁੱਕਰ ਗਈ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਸਰਕਾਰ ਤੋਂ ਵਾਰ ਵਾਰ ਐਮਐਸਪੀ ਕਮੇਟੀ ਦੀ ਬਣਤਰ ਤੇ ਏਜੰਡੇ ਬਾਰੇ ਸਪੱਸ਼ਟ ਕਰਨ ਦੀ ਮੰਗ ਕੀਤੀ ਗਈ। ਪਰ ਕਿਸਾਨਾਂ ਦੇ ਖਦਸ਼ੇ ਦੂਰ ਕਰਨ ਦੀ ਬਜਾਏ ਆਪਣੇ ਦੀ ਚਹੇਤਿਆਂ ਦੀ ਕਮੇਟੀ ਬਣਾ ਦਿੱਤੀ। ਇਸ ਕਮੇਟੀ ਦੇ ਸਾਰੇ ਮੈਂਬਰ ਆਪਣੇ ਕਿਸਾਨ ਵਿਰੋਧੀ ਪੈਂਤੜੇ ਲਈ ਜਾਣੇ ਜਾਂਦੇ ਹਨ। ਸੰਯੁਕਤ ਕਿਸਾਨ ਮੋਰਚੇ ਦਾ ਜਾਇਜਾ ਹੈ ਕਿ ਇਹ ਕਮੇਟੀ ਕਾਲੇ ਖੇਤੀ ਕਾਨੂੰਨਾਂ ਨੂੰ ਚੋਰ ਮੋਰੀ ਰਾਹੀਂ ਵਾਪਸ ਲਿਆਉਣ ਦੀ ਮਨਸ਼ਾ ਹੇਠ ਬਣਾਈ ਗਈ ਹੈ। ਇਸ ਲਈ ਸੰਯੁਕਤ ਕਿਸਾਨ ਮੋਰਚਾ ਇਸ ਐਮਐਸਪੀ ਕਮੇਟੀ ਨੂੰ ਰੱਦ ਕਰਦਾ ਹੈ।
ਇਹ ਵੀ ਪੜੋ:Weather Report: ਅੱਜ ਫਿਰ ਪਵੇਗਾ ਮੀਂਹ, ਜਾਣੋ ਆਪਣੇ ਸ਼ਹਿਰ ਦਾ ਤਾਪਮਾਨ
ਕਿਸਾਨਾਂ ਨੇ ਰੇਲਵੇ ਲਾਈਨਾਂ ਕੀਤੀਆਂ ਜਾਮ ਆਗੂਆਂ ਨੇ ਕਿਹਾ ਕਿ ਲਖੀਮਪੁਰ ਖੇੜੀ ਕਤਲ ਕਾਂਡ ਦਾ ਸਾਜਿਸ਼ੀ ਭਾਈਵਾਲ ਗ੍ਰਹਿ ਰਾਜ ਮੰਤਰੀ ਅਜੇ ਵੀ ਆਪਣੀ ਕੁਰਸੀ ' ਤੇ ਬਿਰਾਜਮਾਨ ਹੈ। ਕਿਸਾਨ ਅੰਦੋਲਨ ਦੌਰਾਨ ਦਰਜ ਪੁਲਿਸ ਕੇਸ ਅਜੇ ਤੱਕ ਵਾਪਸ ਨਹੀਂ ਲਏ ਗਏ। ਬਿਜਲੀ ਸੋਧ ਬਿੱਲ ਨੂੰ ਵਾਪਸ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰ ਕਾਲੇ ਖੇਤੀ ਕਾਨੂੰਨ ਵਾਪਸ ਕਰਨ ਲਈ ਮਜਬੂਰ ਹੋਣ ਵਾਲੀ ਆਪਣੀ ਨਮੋਸ਼ੀ ਨੂੰ ਹਾਲੇ ਭੁੱਲ ਨਹੀਂ ਸਕੀ। ਇਸ ਲਈ ਕਿਸਾਨਾਂ 'ਤੇ ਵਾਰ ਵਾਰ ਨਵੇਂ ਹਮਲੇ ਕਰ ਰਹੀ ਹੈ।