ਪੰਜਾਬ

punjab

ETV Bharat / state

ਦਿੱਲੀ ਚਲੋ ਅੰਦੋਲਨ ਵਿੱਚ ਸਾਮਿਲ ਕਿਸਾਨ ਦੀ ਸੜਕ ਹਾਦਸੇ ਵਿੱਚ ਹੋਈ ਮੌਤ

ਕਿਸਾਨਾਂ ਦੇ ਦਿੱਲੀ ਚਲੋ ਅੰਦੋਲਨ ਵਿੱਚ ਸਾਮਿਲ ਕਿਸਾਨ ਕਾਹਨ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਕਿਸਾਨ ਖਰਾਬ ਮੌਸਮ ਦੇ ਚੱਲਦੇ ਨੇੜਲੇ ਗੋਦਾਮ ਤੋਂ ਤਰਪਾਲ ਲੈਣ ਗਿਆ ਸੀ, ਜਦੋਂ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ।

ਫ਼ੋਟੋ
ਫ਼ੋਟੋ

By

Published : Nov 25, 2020, 10:02 PM IST

ਬਰਨਾਲਾ: ਖੇਤੀ ਕਾਨੂੰਨਾਂ ਦੀ ਵਿਰੋਧ ਵਿੱਚ ਕਿਸਾਨਾਂ ਦਾ ਦਿੱਲੀ ਚਲੋ ਅੰਦੋਲਨ ਜਾਰੀ ਹੈ। ਇਸੇ ਅੰਦੋਲਨ ਵਿੱਚ ਸਾਮਿਲ ਇੱਕ ਕਿਸਾਨ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਹਾਦਸਾ ਬਰਨਾਲਾ-ਲੁਧਿਆਣਾ ਮੁੱਖ ਮਾਰਗ 'ਤੇ ਟੋਲ ਪਲਾਜ਼ਾ ਨੇੜੇ ਵਾਪਰਿਆ।

ਮ੍ਰਿਤਕ ਕਿਸਾਨ ਦੀ ਪਛਾਨ ਪਿੰਡ ਧਨੇਰ ਦੇ ਸਰਗਰਮ ਵਰਕਰ ਕਾਹਨ ਸਿੰਘ ਵਜੋਂ ਹੋਈ ਹੈ। ਜੋ ਖਰਾਬ ਮੌਸਮ ਕਾਰਨ ਧਰਨੇ 'ਤੇ ਬੈਠੇ ਕਿਸਾਨਾਂ ਲਈ ਨੇੜਲੇ ਇੱਕ ਗੁਦਾਮ ਤੋਂ ਤਰਪਾਲ ਲੈਣ ਗਿਆ ਸੀ ਅਤੇ ਵਾਪਸ ਆਉਂਦੇ ਸਮੇਂ ਮੋਰਚੇ ਨੇੜੇ ਹੀ ਇੱਕ ਕਾਰ ਦੀ ਚਪੇਟ ਵਿੱਚ ਆਉਣ ਕਾਰਨ ਉਸਦੀ ਮੌਤ ਹੋ ਗਈ।

ਮ੍ਰਿਤਕ ਕਿਸਾਨ ਕਾਹਨ ਸਿੰਘ

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਕਿਹਾ ਕਿ ਕਾਹਨ ਸਿੰਘ ਧਨੇਰ ਲਗਾਤਾਰ ਕਿਸਾਨ ਮੋਰਚੇ ਵਿੱਚ ਸ਼ਮੂਲੀਅਤ ਕਰਦਾ ਆ ਰਿਹਾ ਹੈ ਅਤੇ ਅੱਜ ਵੀ ਹਾਦਸੇ ਸਮੇਂ ਉਹ ਕਿਸਾਨ ਮੋਰਚੇ ਲਈ ਤਰਪਾਲ ਦਾ ਪ੍ਰਬੰਧ ਕਰ ਰਿਹਾ ਸੀ। ਇਸ ਲਈ ਉਹ ਕਿਸਾਨ ਲਹਿਰ ਦਾ ਸ਼ਹੀਦ ਹੈ।

ਕਿਸਾਨ ਜਥੇਬੰਦੀਆਂ ਦੀ ਮੰਗ ਹੈ ਕਿ ਮ੍ਰਿਤਕ ਕਿਸਾਨ ਦੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ, 5 ਲੱਖ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦਾ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਨੇ ਤਹਿ ਕੀਤਾ ਹੈ ਕਿ ਸਰਕਾਰ ਵੱਲੋਂ ਮੰਗਾਂ ਪੂਰੀਆਂ ਕਰਨ ਉਪਰੰਤ ਹੀ ਅੰਤਿਮ ਸਸਕਾਰ ਕੀਤਾ ਜਾਵੇਗਾ।

ABOUT THE AUTHOR

...view details