ਬਰਨਾਲਾ:ਖੇਤੀ ਕਾਨੂੰਨਾਂ ਦੀ ਜੰਗ ਜਿੱਤਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵੱਲੋਂ 15 ਦਸੰਬਰ ਨੂੰ ਪੰਜਾਬ ਦੇ ਮੋਰਚੇ ਖਤਮ ਕਰਨ ਦਾ ਐਲਾਨ ਕੀਤਾ ਸੀ। ਪਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਇਸ ਸਬੰਧੀ ਵੱਡਾ ਐਲਾਨ ਕਰ ਦਿੱਤਾ ਹੈ।
ਬੁੱਧਵਾਰ ਨੂੰ ਬਰਨਾਲਾ ਦੇ ਬਡਬਰ ਟੋਲ ਪਲਾਜ਼ਾ 'ਤੇ ਪਹੁੰਚੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਟੋਲ ਪਲਾਜਿਆਂ 'ਤੇ ਉਹਨਾਂ ਦੇ ਮੋਰਚੇ ਜਾਰੀ ਰਹਿਣਗੇ। ਕਿਉਂਕਿ ਟੋਲ ਕੰਪਨੀਆਂ ਵੱਲੋਂ ਟੋਲ ਫੀਸ ਵਧਾ ਕੇ ਲੋਕਾਂ ਦੀ ਲੁੱਟ ਸ਼ੁਰੂ ਕਰ ਦਿੱਤੀ ਗਈ ਹੈ।
ਜਿਸ ਕਰਕੇ ਉਹਨਾਂ ਦੀ ਜੱਥੇਬੰਦੀ ਪੰਜਾਬ ਦੇ 7 ਟੋਲ ਪਲਾਜਿਆਂ ਤੋਂ ਆਪਣਾ ਧਰਨਾ ਖਤਮ ਨਹੀਂ ਕਰੇਗੀ। ਜਿੰਨਾ ਸਮਾਂ ਟੋਲ ਕੰਪਨੀਆਂ ਟੋਲ ਪਰਚੀ ਦੀ ਵਧਾਈ ਫੀਸ ਵਾਪਸ ਨਹੀਂ ਲੈਂਦੀਆਂ, ਉਨ੍ਹਾਂ ਸਮਾਂ ਉਹਨਾਂ ਦੇ ਮੋਰਚੇ ਟੋਲ ਪਲਾਜ਼ਾ 'ਤੇ ਧਰਨੇ ਜਾਰੀ ਰਹਿਣਗੇ।