ਬਰਨਾਲਾ:ਸ਼ੋਸਲ ਮੀਡੀਆ ਦਾ ਕਰੇਜ਼ ਅੱਜ ਦੇ ਹਰ ਇੱਕ ਬੱਚੇ ਨੌਜਵਾਨ ਵਿੱਚ ਅਕਸਰ ਹੀ ਹੈ। ਅਜਿਹਾ ਮਾਮਲਾ ਬਰਨਾਲੇ ਦੇ ਪਿੰਡ ਬਡਬਰ ਦਾ ਰਹਿਣ ਵਾਲਾ ਮਨਦੀਪ ਸਿੰਘ, ਜੋ ਇੱਕ ਕਬੱਡੀ ਦਾ ਖਿਡਾਰੀ ਹੈ। ਉਸਦੀ ਫੇਸਬੁਕ ਉੱਤੇ ਇੱਕ ਪਟਿਆਲਾ ਦੀ ਰਹਿਣ ਵਾਲੀ ਔਰਤ ਨਾਲ ਦੋਸਤੀ ਹੋ ਗਈ। ਦੋਵਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ 2 ਸਾਲ ਤੱਕ ਇਹ ਸਿਲਸਿਲਾ ਚੱਲਦਾ ਰਿਹਾ। ਮਨਦੀਪ ਸਿੰਘ ਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਇਹ ਔਰਤ ਸ਼ਾਦੀਸ਼ੁਦਾ ਹੈ ਅਤੇ ਉਸਦੇ 3 ਬੱਚੇ ਵੀ ਹਨ। ਪਰ ਫਿਰ ਵੀ ਪਿਆਰ ਅੰਨ੍ਹਾ ਸੀ ਅਤੇ ਸਿਲਸਿਲਾ ਚੱਲਦਾ ਰਿਹਾ।
FACEBOOK ਦੇ ਪਿਆਰ ਨੇ ਨੌਜਵਾਨ ਨੂੰ ਲਗਵਾਇਆ ਲੱਖਾਂ ਦਾ ਰਗੜਾ
ਬਰਨਾਲੇ ਦੇ ਪਿੰਡ ਬਡਬਰ ਦੇ ਰਹਿਣ ਵਾਲੇ ਮਨਦੀਪ ਸਿੰਘ ਕਬੱਡੀ ਖਿਡਾਰੀ ਦੀ ਦੋਸਤੀ ਪਟਿਆਲਾ ਦੀ ਰਹਿਣ ਵਾਲੀ ਔਰਤ ਨਾਲ ਦੋਸਤੀ ਹੋ ਗਈ। ਜਿਸ ਨੇ ਵਿਦੇਸ਼ ਜਾਣ ਦੇ ਨਾਮ ਉੱਤੇ 10 ਲੱਖ ਰੁਪਏ ਦੀ ਠੱਗੀ ਮਾਰ ਉਸ ਨਾਲ ਰਿਸ਼ਤਾ ਤੋੜ ਦਿੱਤਾ।
ਔਰਤ ਦੇ ਪਰਿਵਾਰ ਵਾਲਿਆਂ ਨੇ ਵੀ ਦੋਵਾਂ ਦੇ ਪਿਆਰ ਨੂੰ ਪਰਵਾਨਗੀ ਦੇ ਦਿੱਤੀ ਅਤੇ ਉਨ੍ਹਾਂ ਦਾ ਵਿਆਹ ਵੀ ਕਰਨ ਦੀ ਗੱਲ ਕਹੀ ਗਈ। ਜਿਸਨੂੰ ਲੈ ਕੇ ਔਰਤ ਅਤੇ ਔਰਤ ਦੇ ਪਰਿਵਾਰ ਵਾਲਿਆਂ ਨੇ ਮਨਦੀਪ ਸਿੰਘ ਨਾਲ ਵਿਦੇਸ਼ ਜਾਣ ਦੇ ਨਾਮ ਉੱਤੇ 10 ਲੱਖ ਰੁਪਏ ਦੀ ਠੱਗੀ ਮਾਰ ਉਸ ਨਾਲ ਨਾਤਾ ਤੋੜ ਦਿੱਤਾ। ਲੜਕੀ 'ਤੇ ਪਰਿਵਾਰ ਨੇ ਸਾਰੇ ਫੋਨ ਨੰਬਰ ਬੰਦ ਕਰ ਲਏ। ਮਨਦੀਪ ਸਿੰਘ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਪਿੰਡ ਪੰਚਾਇਤ ਨੂੰ ਲੈ ਕੇ ਪੁਲਿਸ ਸਟੇਸ਼ਨ ਦੇ ਦਰ-ਦਰ ਠੋਕਰਾਂ ਖਾ ਰਿਹਾ ਹੈ।
ਮਨਦੀਪ ਸਿੰਘ ਦਾ ਕਹਿਣਾ ਕਿ ਉਸਦੇ ਕੋਲ ਜੋ ਜ਼ਮੀਨ ਸੀ। ਉਸਨੇ ਸਭ ਵੇਚ ਦਿੱਤੀ ਅਤੇ ਪੁਲਿਸ ਪ੍ਰਸ਼ਾਸਨ ਤੋਂ ਵੀ ਉਸਨੂੰ ਨਿਰਾਸ਼ਾ ਹੀ ਹੱਥ ਲੱਗੀ। ਇਸ ਨੂੰ ਲੈ ਕੇ ਬਰਨਾਲਾ ਵਿਖੇ ਆਪਣੇ ਪਿੰਡ ਦੇ ਪੰਚਾਇਤ ਮੈਂਬਰ ਅਤੇ ਪਿੰਡ ਦੇ ਬਜ਼ੁਰਗ ਲੋਕਾਂ ਨੂੰ ਲੈ ਕੇ ਇਨਸਾਫ਼ ਦੀ ਮੰਗ ਲਈ ਡੀ.ਐਸ.ਪੀ ਬਰਨਾਲਾ ਰਛਪਾਲ ਸਿੰਘ ਦੇ ਕੋਲ ਗੁਹਾਰ ਲਗਾਈ।
ਇਸ ਮੌਕੇ ਠੱਗੀ ਕਰਨ ਵਾਲੀ ਔਰਤ ਦਾ ਪਹਿਲਾ ਪਤੀ ਹੈੱਪੀ ਸ਼ਰਮਾ ਵੀ ਮਨਦੀਪ ਸਿੰਘ ਦੇ ਨਾਲ ਬਰਨਾਲਾ ਡੀ.ਐਸ.ਪੀ ਆਫਿਸ ਪਹੁੰਚਿਆ ਹੋਇਆ ਸੀ। ਔਰਤ ਦੇ ਪਹਿਲੇ ਪਤੀ ਨੇ ਵੀ ਦੱਸਿਆ ਕਿ 2006 ਵਿੱਚ ਉਸਦਾ ਵਿਆਹ ਹੋਇਆ ਸੀ। ਉਸਦੇ 3 ਬੱਚੇ ਵੀ ਹਨ। ਲੇਕਿਨ ਆਪਸੀ ਝਗੜੇ ਦੇ ਕਾਰਨ ਸੰਨ 2011 ਵਿੱਚ ਉਹ ਉਸਨੂੰ ਛੱਡਕੇ ਚੱਲੀ ਗਈ ਸੀ। ਉਸਦੇ ਬਾਅਦ ਉਸਦੀ ਪਤਨੀ ਉਸ ਤੋਂ ਪੈਸਾ ਵਸੂਲਣ ਲਈ ਉਸਨੂੰ ਕਈ ਕੇਸਾਂ ਵਿੱਚ ਫਸਾ ਚੁੱਕੀ ਹੈ ਅਤੇ ਬਾਹਰ ਵੀ ਲੋਕਾਂ ਨੂੰ ਉਹ ਅੱਜ ਠੱਗੀ ਦਾ ਸ਼ਿਕਾਰ ਕਰਕੇ ਲੋਕਾਂ ਤੋਂ ਪੈਸਾ ਲੁੱਟ ਰਹੀ ਹੈ।
ਇਸ ਸਾਰੇ ਠੱਗੀ ਦੇ ਮਾਮਲੇ ਵਿੱਚ ਇਨਸਾਫ਼ ਦੀ ਗੁਹਾਰ ਲਗਾ ਰਿਹਾ ਮਨਦੀਪ ਸਿੰਘ ਦੇ ਪਿੰਡ ਵਾਸੀ ਅਤੇ ਪੰਚਾਇਤ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਦੇ ਦੌਰਾਨ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਸੰਘਰਸ਼ ਤੇਜ਼ ਹੋਵੇਗਾ ਅਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਜੇਕਰ ਲੋੜ ਪਈ ਤਾਂ ਸੜਕ ਜਾਮ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਇਸ ਨੌਜਵਾਨ ਨੇ ਜੇਕਰ ਦਿਮਾਗੀ ਪਰੇਸ਼ਾਨੀ ਦੇ ਚੱਲਦੇ ਕੁੱਝ ਉਲਟਾ ਸਿੱਧਾ ਕਦਮ ਚੁੱਕ ਲਿਆ ਤਾਂ ਉਸਦਾ ਜਿੰਮੇਵਾਰ ਵੀ ਪੁਲਿਸ ਪ੍ਰਸ਼ਾਸਨ ਹੋਵੇਗਾ। ਪੁਲਿਸ ਦਫਤਰਾਂ ਦੇ ਵਾਰ-ਵਾਰ ਚੱਕਰ ਲਗਾਉਣ ਦੇ ਬਾਅਦ ਵੀ ਪੁਲਿਸ ਪ੍ਰਸ਼ਾਸਨ ਕੋਈ ਪੁਖਤਾ ਕਾਰਵਾਈ ਨਹੀਂ ਕਰ ਰਹੀ।
ਜਦੋਂ ਸਾਰੇ ਮਾਮਲੇ ਵਿੱਚ ਡੀ.ਐਸ.ਪੀ ਹੈਡ ਕੁਆਟਰ ਰਛਪਾਲ ਸਿੰਘ ਨਾਲ ਗੱਲ ਹੋਈ ਤਾਂ ਉਨ੍ਹਾਂ ਨੇ ਦੱਸਿਆ ਕਿ ਮਨਦੀਪ ਸਿੰਘ ਦੀ ਇੱਕ ਪਟਿਆਲਾ ਰਹਿਣ ਵਾਲੀ ਔਰਤ ਦੇ ਨਾਲ ਫੇਸਬੁਕ ਉੱਤੇ ਦੋਸਤੀ ਹੋਈ ਸੀ। ਉਸਦੇ ਬਾਅਦ ਇਸਦੇ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸਦੀ ਕੰਪਲੇਂਟ ਮਨਦੀਪ ਸਿੰਘ ਦੇ ਵਲੋਂ ਦਿੱਤੀ ਗਈ ਹੈ। ਜਿਸ ਵਿੱਚ 10 ਲੱਖ ਉੱਤੇ ਠੱਗੀ ਸ਼ਿਕਾਇਤਕਰਤਾ ਵਲੋਂ ਦੱਸੀ ਜਾ ਰਹੀ ਹੈ। ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਪਤਾ ਚੱਲ ਪਾਇਆ ਹੈ ਕਿ ਉਹ ਔਰਤ ਪਹਿਲਾਂ ਵੀ ਸ਼ਾਦੀਸ਼ੁਦਾ ਹੈ। ਉਸਦਾ ਆਪਣੇ ਪਤੀ ਦੇ ਨਾਲ ਲੜਾਈ ਝਗੜਾ ਚੱਲ ਰਿਹਾ ਹੈ। ਪ੍ਰਾਪਤ ਜਾਂਚ ਦੇ ਬਾਅਦ ਜੋ ਵੀ ਸੱਚਾਈ ਸਾਹਮਣੇ ਆਵਾਗੀ ਉਸਦੇ ਤਹਿਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:- ਕਤਲ ਮਾਮਲੇ ‘ਚ ਮੁਲਜ਼ਮ ਦੀ ਪ੍ਰੇਮੀਕਾ ਗ੍ਰਿਫ਼ਤਾਰ