ਬਰਨਾਲਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਨੂੰ ਹਮਾਇਤ ਦੇਣ ਐਤਵਾਰ ਸਾਬਕਾ ਫ਼ੌਜੀਆਂ ਦਾ ਕਾਫ਼ਲਾ ਧਰਨੇ ਵਿੱਚ ਪਹੁੰਚਿਆ। ਬਰਨਾਲਾ ਦੇ ਰੇਲਵੇ ਸਟੇਸ਼ਨਾਂ ’ਤੇ ਲਗਾਤਾਰ ਕਿਸਾਨਾਂ ਦਾ ਧਰਨਾ ਜਾਰੀ ਹੈ, ਜਿਸ ਵਿੱਚ ਸਾਬਕਾ ਫ਼ੌਜੀ ਆਪਣੇ ਪਰਿਵਾਰਾਂ ਸਮੇਤ ਕਿਸਾਨਾਂ ਨੂੰ ਹਮਾਇਤ ਦੇਣ ਪਹੁੰਚੇ। ਇਸ ਦੌਰਾਨ ਸਾਬਕਾ ਫ਼ੌਜੀਆਂ ਵੱਲੋਂ ਫ਼ੰਡ ਵੀ ਕਿਸਾਨਾਂ ਦੇ ਸੰਘਰਸ਼ ਲਈ ਦਿੱਤਾ ਗਿਆ।
ਇਸ ਮੌਕੇ ਰਿਟਾਇਰ ਸੂਬੇਦਾਰ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨੇਤਾ ਜਨਰਲ ਵਿਪਨ ਰਾਵਤ ਵੱਲੋਂ ਫ਼ੌਜੀਆਂ ਦੀ ਪੈਨਸ਼ਨ ਕਟੌਤੀ ਦਾ ਪ੍ਰਪੋਜ਼ਲ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਹੈ, ਜੋ ਫ਼ੌਜੀ ਪਰਿਵਾਰਾਂ ਲਈ ਬੇਹੱਦ ਨੁਕਸਾਨਦਾਇਕ ਹੈ। ਉਧਰ ਕੇਂਦਰ ਸਰਕਾਰ ਕਿਸਾਨਾਂ ਅਤੇ ਖੇਤੀ ਸਬੰਧੀ ਤਿੰਨ ਖੇਤੀ ਕਾਨੂੰਨ ਲੈ ਕੇ ਆਈ ਹੈ, ਜੋ ਕਿਸਾਨੀ ਅਤੇ ਖੇਤੀ ਲਈ ਬੇਹੱਦ ਖ਼ਤਰਨਾਕ ਹਨ।