ਪੰਜਾਬ

punjab

ETV Bharat / state

ਬਹਿਬਲ ਕਲਾ ਗੋਲੀ ਕਾਂਡ 'ਚ ਹੋ ਰਹੀ ਪੁੱਛਗਿੱਛ, ਕੁਝ ਨਹੀਂ ਕਿਹਾ ਜਾ ਸਕਦਾ- ਰਜਿੰਦਰ ਕੌਰ ਭੱਠਲ

ਬਰਨਾਲਾ: ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਨੇ ਇੱਕ ਸਮਾਗਮ ਵਿੱਚ ਸ਼ਿਕਰਤ ਕੀਤੀ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਬਹਿਬਲ ਕਲਾ ਗੋਲੀ ਕਾਂਡ 'ਚ ਹੋਈ ਗ੍ਰਿਫ਼ਤਾਰੀ ਬਾਰੇ ਬੋਲਦਿਆਂ ਕਿਹਾ ਕਿ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਵਿੱਚ ਜੋ ਵੀ ਸਾਹਮਣੇ ਆਉਂਦਾ ਹੈ ਉਸ ਤੋਂ ਪੁੱਛ ਪੜਤਾਲ ਹੋ ਰਹੀ ਹੈ। ਇਸ ਬਾਰੇ ਉਹ ਕੁਛ ਨਹੀਂ ਕਹਿ ਸਕਦੇ।

ਬੀਬੀ ਰਜਿੰਦਰ ਕੌਰ ਭੱਠਲ

By

Published : Feb 19, 2019, 3:24 PM IST

ਦਰਅਸਲ, ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਬਜਟ ਬਾਰੇ ਬੋਲਦਿਆਂ ਕਿਹਾ ਕਿ ਇਹ ਬਜਟ ਬਹੁਤ ਹੀ ਸ਼ਲਾਘਾਯੌਗ ਹੈ ਅਤੇ ਬਜਟ ਵਿੱਚ ਕੋਈ ਟੈਕਸ ਨਹੀਂ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਨਅਤਕਾਰਾਂ ਨੂੰ ਵੀ ਇਸ ਬਜਟ ਵਿੱਚ ਬਿਜ਼ਲੀ ਦੀ ਯੂਨਿਟ ਬਾਰਾਂ ਰੁਪਏ ਤੋਂ ਪੰਜ ਰੁਪਏ ਕਰਕੇ ਰਾਹਤ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਵਿਧਾਨ ਸਭਾ ਸੈਸ਼ਨ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦਰਮਿਆਨ ਹੋਈ ਬਹਿਸ ਬਾਰੇ ਕਿਹਾ ਕਿ ਅਜਿਹਾ ਕੋਈ ਸੈਸ਼ਨ ਨਹੀਂ ਹੈ ਜਿਸ ਵਿੱਚ ਇਸ ਤਰ੍ਹਾਂ ਦਾ ਹੰਗਾਮਾ ਨਾ ਹੋਇਆ ਹੋਵੇ।
ਲੋਕ ਸਭਾ ਚੋਣਾਂ ਬਾਰੇ ਬੋਲਦਿਆਂ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਕਾਂਗਰਸ ਪਾਰਟੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕੇਂਦਰ ਦੀ ਮੋਦੀ ਸਰਕਾਰ ਤੋਂ ਮੁਲਕ ਨੂੰ ਨਿਜਾਤ ਦਿਵਾਉਣ ਲਈ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਤਿਆਰੀ ਕਰ ਰਹੇ ਹਨ।

ABOUT THE AUTHOR

...view details