ਪੰਜਾਬ

punjab

ETV Bharat / state

ਇੱਕ ਬਾਂਹ ਨਾ ਹੋਣ ਦੇ ਬਾਵਜੂਦ ਲਖਵੀਰ ਸਿੰਘ ਦੇ ਬੁਲੰਦ ਹਨ ਹੌਂਸਲੇ - barnala news

ਬਰਨਾਲਾ ਦੇ ਪਿੰਡ ਮੀਨੀਆ ਦਾ ਵਾਸੀ ਲਖਵੀਰ ਸਿੰਘ, ਜੋ ਕਿ ਬਣ ਰਿਹਾ ਹੈ ਦੂਜਿਆਂ ਲਈ ਮਿਸਾਲ। ਜਾਂਬਾਜ਼ ਨੌਜਵਾਨ ਦੀ ਮਿਹਨਤ ਤੇ ਉਸ ਨਾਲ ਵਾਪਰੇ ਹਾਦਸੇ ਦੀ ਕਹਾਣੀ, ਪੜ੍ਹੋ ਪੂਰੀ ਖ਼ਬਰ।

handicapped lakhvir singh from barnala, disability in mechanic
ਫ਼ੋਟੋ

By

Published : Dec 4, 2019, 3:14 PM IST

ਬਰਨਾਲਾ: ਇਕ ਹਾਦਸੇ ਵਿੱਚ ਆਪਣੀ ਇੱਕ ਬਾਂਹ ਖੋ ਜਾਣ ਤੋਂ ਬਾਅਦ ਵੀ ਸਖ਼ਤ ਤੇ ਹੱਡਤੋੜਵੀਂ ਮਿਹਨਤ ਕਰ ਰਿਹਾ ਹੈ ਲਖਵੀਰ ਸਿੰਘ। ਲਖਵੀਰ ਸਿੰਘ ਆਪਣੀ ਇੱਕ ਬਾਂਹ ਨਾਲ ਹੀ ਟਰੱਕਾਂ, ਟਰੈਕਟਰਾਂ ਦੇ ਟਾਇਰ ਖੋਲ ਦਿੰਦਾ ਹੈ ਅਤੇ ਪੈਂਚਰ ਲਗਾਉਂਦਾ ਹੈ। ਉਸ ਦੀ ਇੱਕ ਹਾਦਸੇ 'ਚ ਬਾਂਹ ਕੱਟਣੀ ਪਈ ਸੀ।

ਲਖਵੀਰ ਰੋਜ਼ਾਨਾ 90 ਕਿਲੋਮੀਟਰ ਖ਼ੁਦ ਮੋਟਰਸਾਈਕਲ ਚਲਾ ਕੇ ਆਪਣੇ ਪਿੰਡ ਤੋਂ ਬਰਨਾਲਾ ਤੱਕ ਦਾ ਆਉਣ ਜਾਣ ਦਾ ਸਫ਼ਰ ਕਰਦਾ ਹੈ। ਬਰਨਾਲਾ ਦੇ ਲੁਧਿਆਣਾ ਰੋਡ 'ਤੇ ਆਈਟੀਆਈ ਚੌਂਕ ਨੇੜੇ ਉਸ ਨੇ ਟਾਈਰਾਂ ਨੂੰ ਬਦਲਣ ਅਤੇ ਪੈਂਚਰ ਲਗਾਉਣ ਦੀ ਦੁਕਾਨ ਖੋਲੀ ਹੋਈ ਹੈ ਜਿਸ ਨਾਲ ਉਹ ਆਪਣੇ ਪਰਿਵਾਰ ਦਾ ਪੇਟ ਭਰ ਰਿਹਾ ਹੈ।

ਵੇਖੋ ਵੀਡੀਓ

ਕਰੀਬ 12 ਸਾਲ ਪਹਿਲਾਂ ਪਿਤਾ ਦੀ ਮੌਤ ਤੋਂ ਬਾਅਦ ਸਾਰੇ ਘਰ ਦੀ ਜ਼ਿੰਮੇਵਾਰੀ ਲਖਵੀਰ ਉੱਤੇ ਆ ਗਈ। ਛੋਟੀ ਉਮਰ 'ਚ ਹੀ ਉਸ ਨੇ ਹਿੰਮਤ ਅਤੇ ਬੁਲੰਦ ਹੌਂਸਲੇ ਨਾਲ ਪਰਿਵਾਰ ਦੀ ਜਿੰਮੇਵਾਰੀ ਸੰਭਾਲਣੀ ਸ਼ੁਰੂ ਕਰ ਦਿੱਤੀ। ਪਰ, ਕੁਦਰਤ ਦੀ ਅਜਿਹੀ ਮਾਰ ਪਈ ਕਿ ਇੱਕ ਦਿਨ ਉਸ ਦੀ ਟਾਈਰਾਂ ਵਾਲੀ ਦੁਕਾਨ 'ਤੇ ਹਵਾ ਭਰਨ ਵਾਲੀ ਟੰਕੀ 'ਚ ਬਲਾਸਟ ਹੋ ਗਿਆ ਜਿਸ ਨਾਲ ਉਸ ਦੀ ਜਾਨ ਮੁਸ਼ਕਲ ਨਾਲ ਬਚੀ ਅਤੇ ਉਸ ਦੀ ਇੱਕ ਬਾਂਹ ਕੱਟਣੀ ਪਈ। ਇੰਨੀ ਵੱਡੀ ਮਾਰ ਦੇ ਬਾਵਜੂਦ ਲਖਵੀਰ ਨੇ ਹਿੰਮਤ ਨਹੀਂ ਹਾਰੀ। ਇੱਕ ਬਾਂਹ ਦੇ ਸਹਾਰੇ ਉਸ ਨੇ ਮੁੜ ਆਪਣੀ ਦੁਕਾਨ ਖੋਲ ਕੇ ਟਾਈਰਾਂ ਦਾ ਕੰਮ ਸ਼ੁਰੂ ਕਰ ਦਿੱਤਾ। ਉਹ ਆਪਣੀ ਇੱਕ ਬਾਂਹ ਨਾਲ ਕਰੀਬ 20 ਟਰੱਕਾਂ ਦੇ ਟਾਇਰ ਖੋਲਦਾ, ਬਦਲਦਾ ਅਤੇ ਉਨ੍ਹਾਂ ਦੇ ਪੈਂਚਰ ਲਗਾਉਂਦਾ ਹੈ।

ਇਸ ਸਮੇਂ ਲਖਵੀਰ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਨੇ ਕਦੇ ਵੀ ਹਾਲਾਤਾਂ ਸਾਹਮਣੇ ਗੋਡੇ ਨਹੀਂ ਟੇਕੇ। ਹਮੇਸ਼ਾ ਆਪਣਾ ਧਿਆਨ ਕੰਮ ਵੱਲ ਹੀ ਦਿੱਤਾ ਹੈ। ਉਸ ਨੇ ਕਿਹਾ ਕਿ ਕੁੱਝ ਲੋਕ ਸਹੀ ਸਲਾਮਤ ਹੁੰਦੇ ਹੋਏ ਵੀ ਚੋਰੀ ਕਰਦੇ ਹਨ ਅਤੇ ਭੀਖ਼ ਮੰਗਦੇ ਹਨ, ਪਰ ਇਹ ਗ਼ਲਤ ਹੈ। ਆਪਣੀ ਮਿਹਨਤ ਕਰਕੇ ਕਮਾਈ ਕਰਨੀ ਚਾਹੀਦੀ ਹੈ। ਉਸ ਨੇ ਕਿਹਾ ਕਿ ਸਰਕਾਰ ਵਲੋਂ ਅਜੇ ਤੱਕ ਕੋਈ ਮੱਦਦ ਨਹੀਂ ਦਿੱਤੀ ਗਈ। ਸਰਕਾਰ ਹੋਰ ਨਹੀਂ ਤਾਂ ਪੈਨਸ਼ਨ ਤਾਂ ਲਗਾ ਹੀ ਸਕਦੀ ਹੈ ਜਿਸ ਨਾਲ ਉਸ ਨੂੰ ਕੁੱਝ ਮਾਲੀ ਮੱਦਦ ਮਿਲੇਗੀ।

ਇਹ ਵੀ ਪੜ੍ਹੋ: ਛੱਤੀਸਗੜ੍ਹ: ITBP ਕੈਂਪ ਵਿੱਚ ਜਵਾਨ ਨੇ ਚਲਾਈਆਂ ਗੋਲੀਆਂ, 6 ਦੀ ਮੌਤ

ABOUT THE AUTHOR

...view details