ਬਰਨਾਲਾ:ਪਿੰਡ ਚੀਮਾ ਵਿਖੇ ਦਿਨ ਚੜ੍ਹਦੇ ਹੀ ਗੁੰਡਾਗਰਦੀ ਦਾ ਨੰਗਾ ਨਾਚ (Hooliganism orgy)ਦੇਖਣ ਨੂੰ ਮਿਲਿਆ। ਜਦੋਂ ਇੱਕ ਘਰ ਵਿੱਚ ਦਾਖ਼ਲ ਹੋ ਕੇ ਪੰਜ ਨੌਜਵਾਨਾਂ ਨੇ ਔਰਤ ਤੇ ਜਾਨ ਲੇਵਾ ਹਮਲਾ ਕਰ ਦਿੱਤਾ। ਅਣਪਛਾਤੇ ਨੌਜਵਾਨਾਂ ਨੇ ਔਰਤ ਦੀਆਂ ਦੋਵੇਂ ਲੱਤਾਂ ਅਤੇ ਇੱਕ ਬਾਂਹ ਤੋੜ ਦਿੱਤੀ ਅਤੇ ਮੌਕੇ ਤੋਂ ਫਰ਼ਾਰ ਹੋ ਗਏ। ਘਟਨਾ ਸਥਾਨ ਤੇ ਪੁਲੀਸ ਮੁਲਾਜ਼ਮ ਵੀ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਜ਼ਖ਼ਮੀ ਔਰਤ ਨੂੰ ਐਂਬੂਲੈਂਸ ਰਾਹੀਂ ਬਰਨਾਲਾ ਦੇ ਸਰਕਾਰੀ ਹਸਪਤਾਲ (Government Hospital) ਵਿਚ ਦਾਖ਼ਲ ਕਰਵਾਇਆ ਗਿਆ ਹੈ। ਹਮਲੇ ਦਾ ਕਾਰਨ ਪੀੜਤ ਪਰਿਵਾਰ ਦੀ ਵਿਦੇਸ਼ ਗਈ ਲੜਕੀ ਦੇ ਵਿਵਾਦ ਨੂੰ ਦੱਸਿਆ ਜਾ ਰਿਹਾ ਹੈ।
ਦਿਨ ਚੜ੍ਹਦੇ ਹੀ ਮਹਿਲਾ 'ਤੇ ਹਮਲਾ
ਪੀੜਤ ਮਹਿਲਾ ਹਰਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਉਹਨਾਂ ਦੇ ਘਰ ਪੰਜ ਨੌਜਵਾਨ ਆਏ ਅਤੇ ਉਹਨਾਂ ਤੋਂ ਆਪਣੀ ਗੱਡੀ ਵਿੱਚ ਪਾਣੀ ਲਈ ਮੰਗ ਕੀਤੀ। ਜਿਸ ਤੋਂ ਬਾਅਦ ਉਸਦੇ ਪਤੀ ਤੋਂ ਚਾਹ ਦੀ ਮੰਗ ਕੀਤੀ। ਉਹਨਾਂ ਨੇ ਠੰਢ ਹੋਣ ਕਰਕੇ ਉਕਤ ਨੌਜਵਾਨਾਂ ਨੂੰ ਚਾਹ ਵੀ ਪਿਲਾਈ। ਇਸ ਉਪਰੰਤ ਉਸਦਾ ਪਤੀ ਆਪਣੇ ਕੰਮ ਤੇ ਚਲਾ ਗਿਆ ਅਤੇ ਇਹ ਨੌਜਵਾਨ ਫ਼ੇਰ ਘਰ ਵਿੱਚ ਦਾਖ਼ਲ ਹੋਏ ਅਤੇ ਉਸ ਤੇ ਜਾਨਲੇਵਾ ਹਮਲਾ ਕਰ ਦਿੱਤਾ। ਉਸਦਾ ਮੂੰਹ ਬੰਦ ਕਰਕੇ ਉਸਦੀਆਂ ਲੱਤਾਂ ਅਤੇ ਬਾਂਹ ਤੇ ਹਥੌੜਾਨੁਮਾ ਚੀਜ਼ ਮਾਰੀ ਅਤੇ ਤੋੜ ਦਿੱਤੀਆਂ। ਉਹਨਾਂ ਦੱਸਿਆ ਕਿ ਊਹਨਾਂ ਦੀ ਵਿਦੇਸ਼ ਗਈ ਲੜਕੀ ਦਾ ਵਿਵਾਦ ਚੱਲ ਰਿਹਾ ਹੈ, ਇਸਦੇ ਰੰਜਿਸ਼ ਤਹਿਤ ਇਹ ਨੌਜਵਾਨਾਂ ਨੇ ਹਮਲਾ ਕੀਤਾ ਹੈ।