ਪੰਜਾਬ

punjab

ETV Bharat / state

ਚੋਣ ਡਿਊਟੀ ਤੋਂ ਵਾਪਸ ਪਰਤ ਰਹੇ ਚੋਣ ਅਧਿਕਾਰੀ ਦੀ ਹਾਦਸੇ ਦੌਰਾਨ ਮੌਤ - ਬਠਿੰਡਾ ਸੰਗਰੂਰ ਹਾਈਵੇਅ

ਚੋਣ ਡਿਊਟੀ ਤੋਂ ਵਾਪਸ ਬਰਨਾਲਾ ਜਾ ਰਹੇ ਚੋਣ ਅਧਿਕਾਰੀ ਵਿਜੇ ਭਾਸਕਰ ਸ਼ਰਮਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਸ ਦੌਰਾਨ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਪਰਿਵਾਰ ਦੀ ਮਦਦ ਕਰਨ ਦਾ ਭਰੋਸਾ ਦਵਾਇਆ ਹੈ।

ਚੋਣ ਅਧਿਕਾਰੀ ਦੀ ਹਾਦਸੇ ਦੌਰਾਨ ਮੌਤ
ਚੋਣ ਅਧਿਕਾਰੀ ਦੀ ਹਾਦਸੇ ਦੌਰਾਨ ਮੌਤ

By

Published : Feb 15, 2022, 7:33 AM IST

ਬਰਨਾਲਾ:ਯੁਵਕ ਸੇਵਾਵਾਂ ਬਰਨਾਲਾ ਦੇ ਸਹਾਇਕ ਡਾਇਰੈਕਟਰ ਵਿਜੇ ਭਾਸਕਰ ਸ਼ਰਮਾ ਜਿਨ੍ਹਾਂ ਕੋਲ ਫਰੀਦਕੋਟ ਦਾ ਵਾਧੂ ਚਾਰਜ ਵੀ ਸੀ, ਉਹਨਾਂ ਦੀ ਬੀਤੀ ਰਾਤ ਚੋਣ ਡਿਊਟੀ ਤੋਂ ਵਾਪਸ ਘਰ ਪਰਤਣ ਸਮੇਂ ਸੜਕ ਹਾਦਸੇ ਵਿੱਚ ਮੌਤ ਹੋ ਗਈ।

ਇਹ ਵੀ ਪੜੋ:ਭਗਵੰਤ ਮਾਨ ਦਾ ਜਲੰਧਰ ਵਿਖੇ ਚੋਣ ਪ੍ਰਚਾਰ, ਕਹੀਆਂ ਵੱਡੀਆਂ ਗੱਲਾਂ

ਇਹ ਦਰਦਨਾਕ ਘਟਨਾ ਉਸ ਸਮੇਂ ਵਾਪਰੀ ਜਦੋਂ ਵਿਜੇ ਭਾਸਕਰ ਆਪਣੀ ਚੋਣ ਡਿਊਟੀ ਤੋਂ ਲੌਂਗੋਵਾਲ ਵਾਪਸ ਆਪਣੇ ਘਰ ਜਾ ਰਹੇ ਸਨ ਅਤੇ ਬਠਿੰਡਾ-ਸੰਗਰੂਰ ਹਾਈਵੇਅ ’ਤੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਹਰੀਗੜ੍ਹ ਨੇੜੇ ਇਕ ਵਾਹਨ ਦੀ ਲਪੇਟ ਵਿੱਚ ਆ ਗਏ। ਉਹ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ, ਇੱਕ ਧੀ, ਇੱਕ ਪੁੱਤਰ ਅਤੇ ਇੱਕ ਭਰਾ ਛੱਡ ਗਏ ਹਨ।

ਇਸ ਹਾਦਸੇ ’ਤੇ ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਤੇ ਉਹਨਾਂ ਨੇ ਕਿਹਾ ਕਿ ਵਿਜੇ ਭਾਸਕਰ ਸ਼ਰਮਾ (47) ਨੂੰ 103 ਬਰਨਾਲਾ ਹਲਕੇ ਵਿੱਚ ਸੁਪਰਵਾਈਜ਼ਰ ਲਾਇਆ ਗਿਆ ਸੀ।

ਇਹ ਵੀ ਪੜੋ:PM ਨਰਿੰਦਰ ਮੋਦੀ ਦੀ ਪੰਜਾਬ ਫੇਰੀ ਫਿਰ ਵਿਵਾਦਾਂ 'ਚ ਪੰਜਾਬ ਸਰਕਾਰ 'ਤੇ ਵੱਡਾ ਇਲਜ਼ਾਮ !

ਇੱਕ ਸ਼ੋਕ ਸੰਦੇਸ਼ ਵਿੱਚ ਡਾ. ਰਾਜੂ ਨੇ ਕਿਹਾ, “ਸਾਡੇ ਸਾਥੀ ਕਰਮਚਾਰੀ ਵਿਜੇ ਭਾਸਕਰ ਸ਼ਰਮਾ ਜੋ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਬਰਨਾਲਾ ਵਜੋਂ ਸੇਵਾਵਾਂ ਨਿਭਾ ਰਹੇ ਸਨ, ਦੇ ਦੇਹਾਂਤ ਬਾਰੇ ਜਾਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ।

ਚੋਣ ਅਧਿਕਾਰੀ ਦੀ ਹਾਦਸੇ ਦੌਰਾਨ ਮੌਤ

ਉਹਨਾਂ ਨੇ ਕਿਹਾ ਕਿ ਦੁਖੀ ਪਰਿਵਾਰ ਨਾਲ ਦਿਲੀਂ ਹਮਦਰਦੀ ਜ਼ਾਹਰ ਕਰਦਿਆਂ ਸੀਈਓ ਡਾ. ਰਾਜੂ ਨੇ ਦੁੱਖ ਦੀ ਇਸ ਘੜੀ ਵਿੱਚ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸਕੇ-ਸਨੇਹੀਆਂ ਨੂੰ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬਲ ਬਖ਼ਸ਼ਣ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀਂ ਨਿਵਾਸ ਦੇਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।

ਇਹ ਵੀ ਪੜੋ:ਦਲਬਦਲੂਆਂ ਨੂੰ ਟਿਕਟਾਂ ਵੇਚ AAP ਪੰਜਾਬ ’ਚ ਨਹੀਂ ਲਿਆ ਸਕਦੀ ਕੋਈ ਤਬਦੀਲੀ: ਸੁਖਬੀਰ

ਉਨ੍ਹਾਂ ਕਿਹਾ, "ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਿ੍ਤਕ ਅਧਿਕਾਰੀ ਦੇ ਵਾਰਸਾਂ ਨੂੰ ਮੁਆਵਜ਼ਾ ਰਾਸ਼ੀ ਜਲਦ ਤੋਂ ਜਲਦ ਤੋਂ ਦੁਆਈ ਜਾਵੇਗੀ।

ABOUT THE AUTHOR

...view details