ਸਮਾਜਿਕ ਦੂਰੀ ਦਾ ਖਿਆਲ ਰੱਖ ਕੇ ਮਨਾਈ ਗਈ ਈਦ - Eid was celebrated
ਬਰਨਾਲਾ ਚ ਦੇਸ਼ ਭਰ ਦੇ ਵਾਂਗ ਈਦ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਦੇ ਚੱਲਦਿਆਂ, ਸਾਮਾਜਿਕ ਦੂਰੀ ਦਾ ਵਿਸ਼ੇਸ਼ ਧਿਆਨ ਰੱਖਿਆ, ਮੁਸਲਮਾਨ ਭਾਈਚਾਰੇ ਵੱਲੋਂ ਇੱਕ ਦੂਜੇ ਨੂੰ ਈਦ ਵਧਾਈ ਦਿੱਤੀ ਗਈ
ਬਰਨਾਲਾ: ਬਰਨਾਲਾ ਜ਼ਿਲ੍ਹੇ ਵਿੱਚ ਮੁਸਲਮਾਨ ਭਾਈਚਾਰੇ ਵਲੋਂ ਅੱਜ ਈਦ ਦਾ ਤਿਉਹਾਰ ਮਨਾਇਆ ਗਿਆ। ਪਰ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਦੇ ਚੱਲਦਿਆਂ ਈਦ ਦੀ ਨਮਾਜ਼ ਮੌਕੇ ਇਕੱਠ ਨਹੀਂ ਕੀਤਾ ਗਿਆ। ਈਦਗਾਹ ਦੀ ਥਾਂ ਮਸਜ਼ਿਦ ਵਿੱਚ ਹੀ ਈਦ ਦੀ ਨਮਾਜ਼ ਕੁੱਝ ਲੋਕਾਂ ਵੱਲੋਂ ਹੀ ਅਦਾ ਕੀਤੀ ਗਈ। ਜਦੋਂ ਕਿ ਬਾਕੀ ਭਾਈਚਾਰੇ ਵੱਲੋਂ ਆਪੋ ਆਪਣੇ ਘਰਾਂ ਵਿੱਚ ਈਦ ਦੀ ਨਮਾਜ਼ ਅਦਾ ਕੀਤੀ ਗਈ। ਇਸ ਮੌਕੇ ਨਮਾਜ਼ ਉਪਰੰਤ ਕੋਰੋਨਾ ਮਹਾਂਮਾਰੀ ਦੇ ਖ਼ਾਤਮੇ ਦੀ ਦੁਆ ਵੀ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਮੁਸਲਮਾਨ ਭਾਈਚਾਰੇ ਦੇ ਆਗੂ ਹਾਜੀ ਜਾਵੇਦ ਖਾਨ ਅਤੇ ਨਦੀਮ ਖਾਨ ਨੇ ਦੱਸਿਆ, ਕਿ ਈਦ ਲੋਕਾਂ ਵਿੱਚ ਪਿਆਰ ਵੰਡਣ ਦਾ ਤਿਉਹਾਰ ਹੈ। ਇਸ ਦਿਨ ਲੋਕ ਗਿਲੇ ਸ਼ਿਕਵੇ ਭੁਲਾ ਕੇ ਲੋਕਾਂ ਨੂੰ ਗਲੇ ਲਗਾਉਂਦੇ ਹਨ। ਪਰ ਕੋਰੋਨਾ ਮਹਾਂਮਾਰੀ ਦੇ ਕਾਰਨ ਈਦ ਦਾ ਤਿਉਹਾਰ ਨਹੀਂ ਪਹਿਲਾਂ ਵਾਂਗ ਧੂਮਧਾਮ ਨਾਲ ਨਹੀਂ ਮਨਾਇਆ ਗਿਆ। ਜਿਆਦਾਤਰ ਲੋਕ ਈਦ ਦੀ ਨਮਾਜ਼ ਆਪਣੇ ਘਰਾਂ ਵਿੱਚ ਹੀ ਅਦਾ ਕਰ ਰਹੇ ਸਨ। ਉਨਾਂ ਦੱਸਿਆ ਕਿ ਇਸ ਸਾਲ ਵੀ ਈਦ ਦੀ ਨਮਾਜ਼ ਲਈ ਮਸਜ਼ਿਦਾਂ ਵਿੱਚ ਸਿਰਫ ਕੁੱਝ ਲੋਕ ਹੀ ਆਏ ਹਨ। ਈਦ ਦੀ ਨਮਾਜ਼ ਲਈ ਮਸਜਿਦ ਆਉਣ ਵਾਲੇ ਲੋਕਾਂ ਵਲੋਂ ਸਾਮਾਜਿਕ ਦੂਰੀ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਉਹਨਾਂ ਦੱਸਿਆ ਕਿ ਨਮਾਜ਼ ਅਦਾ ਕਰਨ ਉਪਰੰਤ, ਇਸ ਕੋਰੋਨਾ ਮਹਾਂਮਾਰੀ ਦੇ ਖ਼ਾਤਮੇ ਲਈ ਵੀ ਦੁਆ ਕੀਤੀ ਗਈ ਹੈ।