ਬਰਨਾਲਾ:ਲੁਧਿਆਣਾ ਵਿਖੇ ਪਿਛਲੇ ਦਿਨੀਂ ਹੋਈ ਕਰੋੜਾਂ ਰੁਪਏ ਦੀ ਡਕੈਤੀ ਦੇ ਮਾਮਲੇ ਵਿੱਚ ਭਾਵੇਂ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਪਰ ਇਸ ਮਾਮਲੇ ਵਿੱਚ ਅੱਜ ਬਰਨਾਲਾ ਨੇੜਿਓਂ ਘਟਨਾ ਸਥਾਨ ਦੇ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਬਰਾਮਦ ਹੋਏ ਹਨ। ਬਰਨਾਲਾ ਅਤੇ ਲੁਧਿਆਣਾ ਪੁਲਿਸ ਵਲੋਂ ਸਾਂਝੇ ਤੌਰ ਤੇ ਬਰਨਾਲਾ ਦੇ ਪਿੰਡ ਠੀਕਰੀਵਾਲਾ ਨੂੰ ਜਾਂਦੇ ਰਸਤੇ ਤੇ ਪੈਂਦੀ ਲਸਾੜਾ ਡਰੇਨ ਵਿੱਚੋਂ ਇਹ ਡੀਵੀਆਰ ਬਰਾਮਦ ਕੀਤੇ ਹਨ। ਅੱਜ ਪੁਲਿਸ ਮੁਲਜ਼ਮਾਂ ਨੂੰ ਬਰਨਾਲਾ ਦੀ ਇਸ ਡਰੇਨ ਉਪਰ ਲੈ ਕੇ ਆਈ। ਜਿਹਨਾਂ ਦੀ ਸਨਾਖ਼ਤ ਤੋਂ ਬਾਅਦ ਡਰੇਨ ਵਿੱਚੋਂ ਸੀਸੀਟੀਵੀ ਕੈਮਰਿਆਂ ਦੇ ਕਰੀਬ ਪੰਜ ਡੀਵੀਆਰ ਬਰਾਮਦ ਕੀਤੇ ਗਏ ਹਨ। ਪੁਲਿਸ ਅਨੁਸਾਰ ਘਟਨਾ ਉਪਰੰਤ ਮੁਲਾਜ਼ਮਾਂ ਨੇ ਇਹ ਡੀਵੀਆਰ ਇਸ ਜਗ੍ਹਾ ਤੇ ਸੁੱਟ ਦਿੱਤੇ ਸਨ।
ਲੁਧਿਆਣਾ ਡਕੈਤੀ ਮਾਮਲੇ 'ਚ ਲੋੜੀਂਦੇ ਡੀਵੀਆਰ ਬਰਨਾਲਾ ਨੇੜਿਓਂ ਡਰੇਨ ਵਿੱਚੋਂ ਹੋਏ ਬਰਾਮਦ - ਲੁਧਿਆਣਾ ਡਕੈਤੀ ਮਾਮਲੇ ਦੀ ਤਾਜਾ ਅਪਡੇਟ
ਲੁਧਿਆਣਾ ਵਿਖੇ ਹੋਈ ਡਕੈਤੀ ਦੇ ਮਾਮਲੇ ਵਿੱਚ ਪੁਲਿਸ ਨੂੰ ਲੋੜੀਂਦੇ ਡੀਵੀਆਰ ਬਰਨਾਲਾ ਦੀ ਡਰੇਨ ਵਿੱਚੋਂ ਬਰਾਮਦ ਹੋਏ ਹਨ। ਜਾਣਕਾਰੀ ਮੁਤਾਬਿਕ ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਡੀਵੀਆਰ ਬਰਾਮਦ ਕੀਤੇ ਹਨ।
ਗੋਤਾਖੋਰਾਂ ਦੀ ਮਦਦ ਨਾਲ ਲੱਭੇ : ਇਸ ਸਬੰਧੀ ਲੁਧਿਆਣਾ ਪੁਲਿਸ ਦੇ ਡੀਐਸਪੀ ਮਨਦੀਪ ਸਿੰਘ ਸੰਧੂ ਨੇ ਕਿਹਾ ਕਿ ਲੁਧਿਆਣਾ ਵਿਖੇ ਸੀਐਮਐਸ ਕੰਪਨੀ ਦੀ ਡਕੈਤੀ ਦੇ ਮਾਮਲੇ ਸਬੰਧੀ ਉਹ ਅੱਜ ਬਰਨਾਲਾ ਜਿਲ੍ਹੇ ਵਿੱਚ ਆਏ ਹਨ। ਇਸ ਮਾਮਲੇ ਵਿੱਚ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਵੀ ਮੁਲਜ਼ਮਾਂ ਨੇ ਚੋਰੀ ਕੀਤੇ ਸਨ, ਜਿਹਨਾਂ ਦੀ ਰਿਕਵਰੀ ਬਾਰੀ ਰਹਿੰਦੀ ਸੀ। ਜਿਹਨਾਂ ਨੂੰ ਰਿਕਵਰ ਕਰਨ ਲਈ ਉਹ ਅੱਜ ਬਰਨਾਲਾ ਆਏ ਹਨ। ਉਹ ਗੋਤਾਖੋਰ ਨਾਲ ਲੈ ਕੇ ਆਏ ਸਨ, ਜਿਹਨਾਂ ਦੀ ਮਦਦ ਨਾਲ ਅੱਜ ਉਹਨਾਂ ਨੂੰ ਇਸ ਡਰੇਨ ਤੋਂ ਪੰਜ ਡੀਵੀਆਰ ਬਰਾਮਦ ਹੋਏ ਹਨ। ਉਹਨਾਂ ਦੱਸਿਆ ਕਿ ਬਰਨਾਲਾ ਜਿਲ੍ਹੇ ਨਾਲ ਸਬੰਧਤ ਇੱਕ ਮੁਲਜ਼ਮ ਵਲੋਂ ਹੀ ਇਸ ਡਰੇਨ ਵਿੱਚ ਡੀਵੀਆਰ ਘਟਨਾ ਉਪਰੰਤ ਸੁੱਟੇ ਗਏ ਸਨ।
- ਨਵੀਨੀਕਰਨ ਤੋਂ ਬਾਅਦ ਸ਼ਾਨਦਾਰ ਲਾਇਬ੍ਰੇਰੀ ਸੰਗਰੂਰ ਵਾਸੀਆਂ ਨੂੰ ਅਰਪਣ, ਕਰੋੜਾਂ ਦੀ ਲਾਗਤ ਨਾਲ ਬਣੀ ਲਾਇਬ੍ਰੇਰੀ
- ਭਾਰਤ 'ਚ ਪੰਜਾਬ ਬਣਿਆ ਸਭ ਤੋਂ ਵੱਧ ਜ਼ੈੱਡ ਸਰਟੀਫਿਕੇਸ਼ਨ ਵਾਲਾ ਦੂਜਾ ਸੂਬਾ, ਪਹਿਲੇ 'ਤੇ ਤਮਿਲਨਾਡੂ, ਇਹ ਰਿਪੋਰਟ ਉਡਾ ਦੇਵੇਗੀ ਹੋਸ਼...
- ਨਹੀਂ ਰੁਕ ਰਿਹਾ ਰਾਜਪਾਲ ਅਤੇ ਸੀਐੱਮ ਵਿਚਾਲੇ ਵਿਵਾਦ, ਸੀਐੱਮ ਮਾਨ ਦੇ ਇਲਜ਼ਾਮਾਂ ਤੋਂ ਬਾਅਦ ਹੁਣ ਗਵਰਨਰ ਨੇ ਦਿੱਤੇ ਕਰਾਰੇ ਜਵਾਬ
ਜਿਕਰਯੋਗ ਹੈ ਕਿ ਲੁਧਿਆਣਾ ਵਿਖੇ ਹੋਈ ਕਰੋੜਾਂ ਦੀ ਡਕੈਤੀ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਬਰਨਾਲਾ ਜਿਲ੍ਹੇ ਨਾਲ ਸਬੰਧਤ ਹਨ। ਮੁੱਖ ਮੁਲਜ਼ਮ ਜਿਸਨੂੰ ਡਾਕੂ ਹਸੀਨਾ ਦਾ ਨਾ ਦਿੱਤਾ ਗਿਆ ਹੈ, ਮਨਦੀਪ ਕੌਰ ਉਰਫ਼ ਮੋਨਾ ਅਤੇ ਉਸਦਾ ਪਤੀ ਜਸਵਿੰਦਰ ਸਿੰਘ ਬਰਨਾਲਾ ਸ਼ਹਿਰ ਦੇ ਰਹਿਣ ਵਾਲੇ ਹਨ। ਜਿਹਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਜਦਕਿ ਮਨਦੀਪ ਕੌਰ ਦਾ ਭਰਾ ਵੀ ਬਰਨਾਲਾ ਉਹਨਾਂ ਦੇ ਘਰ ਹੀ ਰਹਿੰਦਾ ਸੀ। ਇਸਤੋਂ ਇਲਾਵਾ ਇੱਕ ਹੋਰ ਮੁਲਜ਼ਮ ਅਰੁਣ ਕੁਮਾਰ ਵੀ ਬਰਨਾਲਾ ਦਾ ਹੀ ਹੈ, ਜਿਸਦੇ ਘਰ ਤੋਂ ਲੁੱਟ ਦੀ ਘਟਨਾ ਸਮੇਂ ਵਰਤੀ ਗਈ ਕਾਰ ਵੀ ਬਰਾਮਦ ਹੋਈ ਹੈ।