ਬਰਨਾਲਾ:ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਭਿਆਨਕ ਰੂਪ ਧਾਰਦਾ ਜਾ ਰਿਹਾ ਹੈ। ਜਿਸ ਤਹਿਤ ਕੋਰੋਨਾ ਦੇ ਜਿੱਥੇ ਪੌਜੀਟਿਵ ਮਾਮਲੇ ਵਧ ਰਹੇ ਹਨ, ਉਥੇ ਇਸ ਨਾਲ ਹੋਣ ਵਾਲੀ ਮੌਤ ਦਰ ਵਿੱਚ ਵੀ ਵਾਧਾ ਹੋ ਰਿਹਾ ਹੈ।
ਜ਼ਿਲ੍ਹੇ ਵਿੱਚ ਜਿੱਥੇ ਪਹਿਲਾਂ ਹੀ ਸਿਹਤ ਸਹੂਲਤਾਂ ਨਾਮਾਤਰ ਹਨ, ਪਹਿਲਾਂ ਹੀ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਵੱਡੀ ਘਾਟ ਹੈ। ਉਥੇ ਕੋਰੋਨਾ ਕਾਲ ਦੌਰਾਨ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚੋਂ ਤਿੰਨ ਡਾਕਟਰਾਂ ਨੌਕਰੀ ਛੱਡ ਕੇ ਜਾ ਚੁੱਕੇ ਹਨ, ਜੋ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਲਈ ਚੰਗਾ ਸੰਕੇਤ ਨਹੀਂ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰਨਾਲਾ ਦੇ ਸਿਵਲ ਸਰਜਨ ਡਾ. ਹਰਿੰਦਰਜੀਤ ਸਿੰਘ ਗਰਗ ਨੇ ਦੱਸਿਆ ਕਿ ਹੁਣ ਤੱਕ ਕਰੀਬ ਤਿੰਨ ਮਾਹਰ ਡਾਕਟਰ ਹਸਪਤਾਲ ਛੱਡ ਚੁੱਕੇ ਹਨ। ਜਿਹਨਾਂ ਵਿੱਚੋਂ ਦੋ ਡਾਕਟਰ ਲੰਬੇ ਸਮੇਂ ਤੋਂ ਅਨਸਥੀਰੀਆ ਵਾਲੇ ਗੈਰ ਹਾਜ਼ਰ ਹਨ। ਉਥੇ ਇੱਕ ਹੋਰ ਐਨਸਥੀਰੀਆ ਡਾਕਟਰ ਛੁੱਟੀ ’ਤੇ ਚੱਲ ਰਹੇ ਹਨ। ਜਦਕਿ ਇੱਕ ਹੋਰ ਮੈਡੀਕਲ ਸਪੈਸ਼ਲਿਸਟ ਵਲੋਂ ਨੌਕਰੀ ਛੱਡਣ ਲਈ ਨੋਟਿਸ ਦਿੱਤਾ ਹੈ, ਜਿਸਦਾ ਸਮਾਂ ਪੂਰਾ ਹੋਣ ਵਾਲਾ ਹੈ।
ਸਰਕਾਰੀ ਹਸਪਤਾਲ ਵਿੱਚ ਇਸ ਵੇਲੇ ਬੱਚਿਆਂ ਵਾਲਾ ਵੀ ਕੋਈ ਮਾਹਰ ਡਾਕਟਰ ਨਹੀਂ ਹੈ। ਇਸ ਸਬੰਧੀ ਸਰਕਾਰ ਨੂੰ ਜਾਣੂ ਕਰਵਾਇਆ ਜਾ ਚੁੱਕਿਆ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਅਜੇ ਤੱਕ ਕੋਈ ਵੀ ਕੇਸ ਨਵ ਜੰਮੇ ਬੱਚਿਆਂ ਵਿੱਚ ਕੋਰੋਨਾ ਵਾਲਾ ਸਾਹਮਣੇ ਨਹੀਂ ਆਇਆ। ਸੀਐਮਓ ਨੇ ਦੱਸਿਆ ਕਿ ਆਕਸੀਜ਼ਨ ਦੀ ਸਥਿਤੀ ਕਾਫ਼ੀ ਕਮਜ਼ੋਰ ਹੀ ਹੈ। ਕਿਉਂਕਿ ਰੋਜ਼ਾਨਾ 200 ਦੇ ਕਰੀਬ ਆਕਸੀਜ਼ਨ ਸਿਲੰਡਰ ਲੱਗ ਰਹੇ ਹਨ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਦੋ ਕੋਰੋਨਾ ਸੈਂਟਰ ਹਨ।
ਇਹ ਵੀ ਪੜ੍ਹੋ: ਮਨੁੱਖਤਾ ਦੀ ਮਿਸਾਲ: 20 ਸਾਲਾਂ ਤੋਂ ਰੇਖਾ ਕਰ ਰਹੀ ਅਵਾਰਾ ਕੁੱਤਿਆਂ ਦੀ ਸੇਵਾ