ਪੰਜਾਬ

punjab

ETV Bharat / state

ਨਸ਼ੇ 'ਚ ਟੁੰਨ ਪੁਲਿਸ ਮੁਲਾਜ਼ਮ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 2 ਜ਼ਖ਼ਮੀ - ਸ਼ਰਾਬ ਦੇ ਨਸ਼ੇ 'ਚ ਟੁੰਨ ਪੁਲਿਸ ਮੁਲਾਜ਼ਮ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ

ਬਰਨਾਲਾ ਵਿਖੇ ਸ਼ਹਿਰ ਦੇ ਫਰੀਦਕੋਟ ਮੇਨ ਹਾਈਵੇ 'ਤੇ ਜ਼ਿਲ੍ਹਾ ਮੋਗਾ ਦੇ ਥਾਣੇਦਾਰ ਬਿੱਕਰ ਸਿੰਘ ਅਤੇ ਉਸਦੇ ਸਾਥੀ ਨੇ ਸ਼ਰਾਬੀ ਹੋ ਕੇ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਦੋਸ਼ੀ ਥਾਣੇਦਾਰ ਦੀ ਗੱਡੀ 'ਚੋਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ। ਦੋਵੇਂ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹਨ।

ਫ਼ੋਟੋ
ਫ਼ੋਟੋ

By

Published : Jan 2, 2020, 6:49 PM IST

ਬਰਨਾਲਾ: ਸ਼ਹਿਰ ਦੇ ਫ਼ਰੀਦਕੋਟ ਮੇਨ ਹਾਈਵੇ 'ਤੇ ਜ਼ਿਲ੍ਹਾ ਮੋਗਾ ਦੇ ਥਾਣੇਦਾਰ ਬਿੱਕਰ ਸਿੰਘ ਅਤੇ ਉਸ ਦੇ ਸਾਥੀ ਨੇ ਸ਼ਰਾਬੀ ਹੋ ਕੇ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਦੋਸ਼ੀ ਥਾਣੇਦਾਰ ਦੀ ਗੱਡੀ 'ਚੋਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ। ਦੋਵੇਂ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹਨ।

ਵੇਖੋ ਵੀਡੀਓ

ਇੱਕ ਪਾਸੇ ਪੰਜਾਬ ਪੁਲਿਸ ਆਮ ਜਨਤਾ ਨੂੰ ਟ੍ਰੈਫਿਕ ਨਿਯਮਾਂ ਦੇ ਪਾਠ ਪੜ੍ਹਾ ਰਹੀ ਹੈ ਅਤੇ ਉਲੰਘਣਾ ਕਰਨ ਵਾਲਿਆਂ ਦੇ ਵੱਡੇ-ਵੱਡੇ ਚਲਾਨ ਕੱਟੇ ਜਾ ਰਹੇ ਹਨ। ਪਰ ਦੂਜੇ ਪਾਸੇ ਖ਼ੁਦ ਪੁਲਿਸ ਮੁਲਾਜ਼ਮ ਇਨ੍ਹਾਂ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ।

ਇਹ ਘਟਨਾ ਬੁੱਧਵਾਰ ਕਰੀਬ 8 ਵਜੇ ਮੋਗਾ ਰੋਡ ਨੇੜੇ ਖੁੱਡੀ ਵਾਲੀ ਚੁੰਗੀ ਵਿਖੇ ਵਾਪਰੀ। ਇਸ ਮੌਕੇ ਜ਼ਖਮੀ ਵਿਅਕਤੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਆਪਣੇ ਕੰਮ ਦੇ ਸਿਲਸਿਲੇ 'ਚ ਮੋਟਰਸਾਈਕਲ 'ਤੇ ਜਾ ਰਹੇ ਸਨ। ਪਿੱਛੇ ਤੋਂ ਆ ਰਹੀ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਏ। ਜਦੋਂ ਕਾਰ ਸਵਾਰ ਨਾਲ ਗੱਲ ਕੀਤੀ ਤਾਂ ਉਸ ਵਿੱਚ ਸ਼ਰਾਬੀ ਹਾਲਤ ਵਿੱਚ ਪੁਲਿਸ ਮੁਲਾਜ਼ਮ ਸਨ। ਮੌਕੇ 'ਤੇ ਮੌਜੂਦ ਲੋਕਾਂ ਨੇ ਸ਼ਰਾਬੀ ਪੁਲਿਸ ਮੁਲਾਜ਼ਮਾਂ ਦੀ ਵੀਡੀਓ ਬਣਾ ਲਈ।

ਇਹ ਵੀ ਪੜ੍ਹੋ: ਟਾਟਾ ਸੰਨਜ਼ ਨੇ NCLAT ਦੇ ਆਦੇਸ਼ ਨੂੰ ਸੁਪਰੀਮ ਕੋਰਟ 'ਚ ਦਿੱਤੀ ਚਣੌਤੀ, ਸਾਈਰਸ ਨੂੰ ਕੰਪਨੀ 'ਚ ਬਹਾਲ ਕਰਨ ਦਾ ਦਿੱਤਾ ਸੀ ਆਦੇਸ਼

ਕਾਰ ਚਾਲਕ ਪੁਲਿਸ ਮੁਲਾਜ਼ਮ ਬਿੱਕਰ ਸਿੰਘ ਨੇ ਸਫ਼ਾਈ ਦਿੰਦਿਆਂ ਦੱਸਿਆ ਕਿ ਉਹ ਇੱਕ ਵਿਆਹ ਸਮਾਗਮ ਤੋਂ ਆ ਰਹੇ ਸਨ, ਪਰ ਉਹਨਾਂ ਦੀ ਗੱਡੀ ਅੱਗੇ ਮੋਟਰਸਾਈਕਲ ਆ ਗਿਆ। ਸ਼ਰਾਬ ਪੀਣ ਦੇ ਮਾਮਲੇ 'ਤੇ ਉਸ ਨੇ ਮੰਨਿਆ ਕਿ ਉਸ ਨੇ ਸ਼ਰਾਬ ਪੀਤੀ ਹੋਈ ਹੈ।

For All Latest Updates

ABOUT THE AUTHOR

...view details