ਪੰਜਾਬ

punjab

ETV Bharat / state

ਡਿਜੀਟਲ ਹੋਈਆਂ ਡਾਕ ਸੇਵਾਵਾਂ, ਕੰਮ ਨੇ ਫੜ੍ਹੀ ਰਫ਼ਤਾਰ - ਬਰਨਾਲਾ ਡਾਕ ਘਰ

ਤਕਨੀਕ ਦੇ ਯੁਗ 'ਚ ਚਿੱਠੀ ਪੱਤਰਾਂ ਲਈ ਸ਼ੁਰੂ ਹੋਈ ਡਾਕ ਸੇਵਾ ਪੂਰੀ ਤਰ੍ਹਾਂ ਡਿਜੀਟਲ ਹੋ ਚੁੱਕੀ ਹੈ, ਜਿਸ ਕਾਰਨ ਕੰਮ 'ਚ ਤੇਜ਼ੀ ਆਈ ਹੈ। ਡਾਕ ਵਿਭਾਗ ਵਲੋਂ ਡਾਕ ਸੇਵਾ ਨਾਲ ਹੁਣ ਬੈਕਿੰਗ ਸੁਵਿਧਾਵਾਂ ਵੀ ਸ਼ੁਰੂ ਹੋ ਗਈਆਂ ਹਨ।

ਡਿਜੀਟਨ ਹੋਈਆਂ ਡਾਕ ਸੇਵਾਵਾਂ
ਡਿਜੀਟਨ ਹੋਈਆਂ ਡਾਕ ਸੇਵਾਵਾਂ

By

Published : Dec 9, 2020, 3:19 PM IST

Updated : Dec 9, 2020, 8:31 PM IST

ਬਰਨਾਲਾ: ਤਕਨੀਕ ਦੇ ਇਸ ਯੁਗ 'ਚ ਚਿੱਠੀ ਪੱਤਰਾਂ ਲਈ ਸ਼ੁਰੂ ਹੋਈ ਡਾਕ ਸੇਵਾ ਪੂਰੀ ਤਰ੍ਹਾਂ ਡਿਜੀਟਲ ਹੋ ਚੁੱਕੀ ਹੈ। ਹੁਣ ਇਸ ਸੇਵਾ ਰਾਹੀਂ ਲੋਕਾਂ ਨੂੰ ਚਿੱਠੀ ਪੱਤਰ ਭੇਜਣ ਦੇ ਨਾਲ ਨਾਲ ਆਨਲਾਈਨ ਸੁਵਿਧਾਵਾਂ ਵੀ ਮਿਲ ਰਹੀਆਂ ਹਨ। ਡਾਕ ਵਿਭਾਗ ਵਲੋਂ ਡਾਕ ਸੇਵਾ ਨਾਲ ਹੁਣ ਬੈਕਿੰਗ ਸੁਵਿਧਾਵਾਂ ਵੀ ਸ਼ੁਰੂ ਹੋ ਗਈਆਂ ਹਨ।

ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਧਿਕਾਰੀ ਨਿਸ਼ਾ ਨੇ ਦੱਸਿਆ ਕਿ ਡਿਜੀਟਲ ਹੋਣ ਨਾਲ ਦੇਰੀ ਨਾਲ ਪਹੁੰਚਣ ਵਾਲੀ ਡਾਕ ਹੁਣ ਸਮੇਂ ਸਿਰ ਪਹੁੰਚਦੀ ਹੈ। ਕਈ ਕਈ ਦਿਨ ਵਿੱਚ ਪਹੁੰਚਣ ਵਾਲੀ ਡਾਕ ਹੁਣ ਇੱਕ ਅੱਧ ਦਿਨ ਵਿੱਚ ਹੀ ਇੱਕ ਜਗਾ ਤੋਂ ਦੂਜੀ ਥਾਂ 'ਤੇ ਪਹੁੰਚ ਰਹੀ ਹੈ। ਡਾਕ ਘਰਾਂ ਵਿੱਚ ਵੀ ਕੰਪਿਊਟਰ ’ਤੇ ਕੰਮ ਸ਼ੁਰੂ ਹੋ ਚੁੱਕਿਆ ਹੈ।

ਡਿਜੀਟਨ ਹੋਈਆਂ ਡਾਕ ਸੇਵਾਵਾਂ

ਡਾਕ ਘਰ 'ਚ ਸੁਰੂ ਹੋਈਆਂ ਨਵੀਆਂ ਸੇਵਾਵਾਂ

ਨਿਸ਼ਾ ਨੇ ਦੱਸਿਆ ਕਿ ਡਾਕ ਘਰ 'ਚ ਹੁਣ ਬੈਂਕ ਸੇਵਾ ਵੀ ਸ਼ੁਰੂ ਹੋ ਚੁੱਕੀ ਹੈ ਜਿਸ ਰਾਹੀਂ ਹੁਣ ਲੋਕ ਸੌਖੇ ਤਰੀਕੇ ਨਾਲ ਘਰ ਬੈਠੇ ਪੈਸੇ ਟਰਾਂਸਫਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿਨੀਅਰ ਸਿਟੀਜਨ ਲਈ ਵੱਖਰੀਆਂ ਸੇਵਾਵਾਂ ਉਪਲਬੱਧ ਹਨ। ਬੈਂਕਿੰਗ ਰਾਹੀਂ ਏਟੀਐਮ ਸੇਵਾ ਵੀ ਮਿਲ ਰਹੀ ਹੈ। ਲੰਬੇ ਸਮੇਂ ਐਫਡੀ ਸੁਵਿਧਾ ਵੀ ਡਾਕ ਵਿਭਾਗ ਦੇ ਰਿਹਾ ਹੈ। ਹੁਣ ਪੈਸੇ ਦਾ ਆਨਲਾਈਨ ਲੈਣ ਦੇਣ ਵੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜੀਵਨ ਬੀਮਾ ਦੀ ਸੁਵਿਧਾ ਵੀ ਡਾਕ ਸੇਵਾ ਵਿੱਚ ਸ਼ਾਮਲ ਹੋ ਗਈ ਹੈ। ਹੁਣ ਡਾਕ ਘਰ 'ਚ ਐਫਡੀ, ਸੇਵਿੰਗ ਖਾਤੇ, ਏਟੀਐਮ ਅਤੇ ਆਨਲਾਈਨ ਬੈਂਕਿੰਗ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਡਾਕ ਵਿਭਾਗ ਰਾਹੀਂ ਹੁਣ ਪੈਨਸ਼ਨ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। ਹੋਰਨਾਂ ਬੈਂਕਾਂ ਵਾਂਗ ਆਨਲਾਈਨ ਪੈਸੇ ਦਾ ਲੈਣ ਦੇਣ ਵੀ ਕੀਤਾ ਜਾ ਸਕਦਾ ਹੈ।

ਡਿਜੀਟਲ ਹੋਣ ਕਾਰਨ ਕੰਮ 'ਚ ਆਈ ਰਫ਼ਤਾਰ

ਜ਼ਿਲ੍ਹਾ ਅਧਿਕਾਰੀ ਨਿਸ਼ਾ ਨੇ ਦੱਸਿਆ ਕਿ ਪਹਿਲਾਂ ਚਿੱਠੀ ਭੇਜਣ ਅਤੇ ਪਹੁੰਚਾਉਣ ’ਚ ਵਧੇਰੇ ਦੇਰੀ ਹੁੰਦੀ ਸੀ। ਕਿਸੇ ਨੂੰ ਆਪਣੇ ਚਿੱਠੀ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਸੀ। ਪਰ ਹੁਣ ਤਕਨੀਕ ਬਹੁਤ ਤੇਜ਼ ਹੋ ਚੁੱਕੀ ਹੈ। ਜਿਸਦਾ ਲਾਭ ਡਾਕ ਵਿਭਾਗ ਵੀ ਦੇ ਰਿਹਾ ਹੈ। ਅਜੋਕੇ ਦੌਰ ’ਚ ਅਸੀਂ ਆਪਣੀ ਡਾਕ ਬਾਰੇ ਸਭ ਤਰ੍ਹਾਂ ਦੀ ਜਾਣਕਾਰੀ ਹਾਸਲ ਕਰ ਸਕਦੇ ਹਾਂ। ਸਾਡੀ ਡਾਕ ਕਿੱਥੇ ਖੜੀ ਹੈ, ਉਸਦੀ ਲੋਕੇਸ਼ਨ ਬਾਰੇ ਹੁਣ ਸਭ ਪਤਾ ਲਾਇਆ ਜਾ ਸਕਦਾ ਹੈ।

ਡਾਕ ਘਰ 'ਤੇ ਲੋਕਾਂ ਦਾ ਵਧਿਆ ਭਰੋਸਾ

ਨਿਸ਼ਾਂ ਦਾ ਕਹਿਣਾ ਹੈ ਕਿ ਅੱਜ ਕਲ੍ਹ ਦੇ ਬੈਂਕ ਸਾਰੇ ਭ੍ਰਿਸ਼ਟ ਹੋ ਗਏ ਹਨ ਅਤੇ ਅਸੀਂ ਆਮ ਹੀ ਬੈਂਕਾਂ ਦੇ ਬੰਦ ਹੋਣ ਅਤੇ ਭੱਜ ਜਾਣ ਦੀਆਂ ਖ਼ਬਰਾਂ ਸੁਣਦੇ ਰਹਿੰਦੇ ਹਾਂ। ਉਨ੍ਹਾਂ ਕਿਹਾ ਕਿ ਡਾਕ ਘਰ ਵੱਲੋਂ ਤਮਾਮ ਸੁਵਿਧਾਵਾਂ ਦੇਣ ਕਾਰਨ ਅਤੇ ਟਰਾਂਸਪੇਰੈਂਸੀ ਨਾਲ ਕੰਮ ਕਰਨ ਕਾਰਨ ਲੋਕਾਂ ਦਾ ਡਾਕ ਘਰ 'ਤੇ ਭਰੋਸਾ ਬੈਕਾਂ ਨਾਲੋਂ ਵਧਿਆ ਹੈ।

ਦੱਸਣਯੋਗ ਹੈ ਕਿ ਗਿਣਤੀ ਵਜੋਂ ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ 'ਚ 46 ਤੋਂ ਵੱਧ ਪੋਸਟ ਆਫਿਸ ਹਨ। ਇੰਡੀਆ ਪੋਸਟ ਬੈਂਕ ਰਾਹੀਂ ਹੁਣ ਇੱਕ ਐਪ ਵੀ ਸੁਰੂ ਕੀਤੀ ਗਈ ਹੈ ਜਿਸ ਰਾਹੀਂ ਅਸੀਂ ਘਰ ਬੈਠੇ ਪੈਸੇ ਆਸਾਨੀ ਨਾਲ ਟਰਾਂਸਫਰ ਕਰ ਸਕਦੇ ਹਨ।

ਤਕਨੀਕ ਦੇ ਇਸ ਯੁਗ ਵਿੱਚ ਵਿੱਚ ਜਿੱਥੇ ਹਰ ਚੀਜ਼ ਡਿਜੀਟਲ ਹੋ ਰਹੀ ਹੈ ਉੱਥੇ ਹੀ ਡਾਕ ਘਰਾਂ ਦੇ ਡਿਜੀਟਲ ਹੋਣ ਨਾਲ ਜਿੱਥੇ ਕੰਮ ਨੇ ਰਫ਼ਤਾਰ ਫੜ੍ਹੀ ਹੈ ਉੱਥੇ ਹੀ ਲੋਕਾਂ ਨੂੰ ਵੀ ਸੌਖ ਹੋ ਰਹੀ ਹੈ।

Last Updated : Dec 9, 2020, 8:31 PM IST

ABOUT THE AUTHOR

...view details