ਬਰਨਾਲਾ:ਜ਼ਿਲ੍ਹੇ ਦੇ ਕਸਬਾ ਪੱਖੋ-ਕੈਂਚੀਆਂ ਨੇੜੇ ਮੰਗਲਵਾਰ ਨੂੰ ਟੋਲ ਪਲਾਜ਼ਾ ਸ਼ੁਰੂ ਹੋਣ ਤੋਂ ਬਾਅਦ ਹੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ (Bhartiya Kisan Union Dakonda) ਵੱਲੋਂ ਧਰਨਾ ਲਗਾ ਕੇ ਟੋਲ ਬੰਦ ਕਰਵਾ ਦਿੱਤਾ ਗਿਆ ਸੀ। ਦੁਪਹਿਰ ਸਮੇਂ ਜਥੇਬੰਦੀ ਆਗੂਆਂ ਅਤੇ ਟੋਲ ਪ੍ਰਬੰਧਕਾਂ ਵਿੱਚ ਮੰਗਾਂ ਦੀ ਸਹਿਮਤੀ ਬਣਨ ਤੋਂ ਬਾਅਦ ਧਰਨਾ ਖ਼ਤਮ ਕਰ ਦਿੱਤਾ ਗਿਆ ਸੀ ਪ੍ਰੰਤੂ ਇਸ ਤੋਂ ਕੁੱਝ ਸਮੇਂ ਬਾਅਦ ਇਸ ਟੋਲ ਪਲਾਜ਼ਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮੋਰਚਾ ਲਗਾ ਦਿੱਤਾ। ਜੋ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਕਿਸਾਨ ਜੱਥੇਬੰਦੀ ਦੇ ਮੋਰਚੇ ਕਾਰਨ ਦੂਜੇ ਦਿਨ ਵੀ ਟੋਲ ਫ਼ੀਸ ਬੰਦ ਰਹੇ।
ਚਮਕੌਰ ਸਿੰਘ ਨੈਣੇਵਲ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਉਹਨਾਂ ਦੀ ਜੱਥੇਬੰਦੀ ਦੀ ਇੱਕੋ ਮੰਗ ਟੋਲ ਫੀਸ ਘੱਟ ਕਰਨ (Reducing toll fees) ਦੀ ਹੈ। ਪੂਰੇ ਪੰਜਾਬ ਵਿਚ ਸਾਰੇ ਟੋਲਾਂ ਤੇ ਇਸੇ ਮੰਗ ਨੂੰ ਲੈ ਕੇ ਮੋਰਚੇ ਲੱਗੇ ਹਨ। ਇਸ ਤੋਂ ਇਲਾਵਾ ਟੋਲ ਵਾਲੀ ਮੁੱਖ ਨੈਸ਼ਨਲ ਹਾਈਵੇ ਵੀ ਨਹੀਂ ਬਣੀ ਅਤੇ ਭਦੌੜ ਵਾਲੀ ਸੜਕ ਦੀ ਹਾਲਤ ਵੀ ਖ਼ਸਤਾ ਹੈ। ਹੁਣ ਜਦੋਂ ਸੜਕਾਂ ਦੀ ਸਹੀ ਸਹੂਲਤ ਹੀ ਨਹੀਂ ਹੈ ਤਾਂ ਲੋਕ ਟੋਲ ਫ਼ੀਸ ਕਿਸ ਗੱਲ ਦੀ ਦੇਣ। ਟੋਲ ਚਾਲੂ ਕਰਨ ਤੋਂ ਪਹਿਲਾਂ ਇਹਨਾਂ ਸੜਕਾਂ ਨੂੰ ਬਣਾਇਆ ਜਾਵੇ।
ਡਕੌਂਦਾ ਧੜੇ ਤੋਂ ਬਾਅਦ ਉਗਰਾਹਾਂ ਜੱਥੇਬੰਦੀ ਬੈਠੀ ਟੌਲ ਪਲਾਜ਼ੇ ਤੇ, ਟੌਲ ਫ਼ੀਸ ਘੱਟ ਕਰਨ ਦੀ ਮੰਗ - Toll on rates only
ਬਰਨਾਲਾ ਵਿਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ (Bhartiya Kisan Union Dakonda) ਵੱਲੋਂ ਧਰਨਾ ਲਗਾ ਕੇ ਟੋਲ ਬੰਦ ਕਰਵਾ ਦਿੱਤੇ ਹਨ।ਕਿਸਾਨ ਆਗੂ ਦਾ ਕਹਿਣਾ ਹੈ ਕਿ ਪੁਰਾਣੇ ਰੇਟਾਂ ਉਤੇ ਹੀ ਟੋਲ (Toll on rates only) ਖੋਲ੍ਹੇ ਜਾਣ।
![ਡਕੌਂਦਾ ਧੜੇ ਤੋਂ ਬਾਅਦ ਉਗਰਾਹਾਂ ਜੱਥੇਬੰਦੀ ਬੈਠੀ ਟੌਲ ਪਲਾਜ਼ੇ ਤੇ, ਟੌਲ ਫ਼ੀਸ ਘੱਟ ਕਰਨ ਦੀ ਮੰਗ ਟੋਲ ਦਾ ਪੁਰਾਣਾ ਰੇਟ ਲਾਗੂ ਕਰਵਾਉਣ ਲਈ ਧਰਨਾ](https://etvbharatimages.akamaized.net/etvbharat/prod-images/768-512-13979320-662-13979320-1640171479778.jpg)
ਟੋਲ ਦਾ ਪੁਰਾਣਾ ਰੇਟ ਲਾਗੂ ਕਰਵਾਉਣ ਲਈ ਧਰਨਾ
ਟੋਲ ਦਾ ਪੁਰਾਣਾ ਰੇਟ ਲਾਗੂ ਕਰਵਾਉਣ ਲਈ ਧਰਨਾ
ਕਿਸਾਨ ਆਗੂ ਨੇ ਕਿਹਾ ਕਿ ਟੋਲ ਕੰਪਨੀ ਦੇ ਅਧਿਕਾਰੀਆਂ ਅਨੁਸਾਰ ਟੋਲ ਪਲਾਜਿਆਂ ਦਾ ਆਪਸ ਵਿੱਚ ਫ਼ਾਸਲਾ ਘੱਟੋ-ਘੱਟ 70 ਕਿਲੋਮੀਟਰ ਹੋਣਾ ਚਾਹੀਦਾ ਹੈ।ਜਦਕਿ ਬਰਨਾਲਾ ਜਿਲ੍ਹੇ ਵਿੱਚ 30 ਤੋਂ 35 ਕਿਲੋਮੀਟਰ ਦੇ ਦਾਇਰੇ ਵਿੱਚ ਦੋ ਟੋਲ ਲਗਾ ਦਿੱਤੇ ਹਨ। ਉਹਨਾਂ ਕਿਹਾ ਕਿ ਬਰਨਾਲਾ ਜਿਲ੍ਹੇ ਦੇ ਲੋਕਾਂ ਨੂੰ ਟੋਲ ਤੋਂ ਪੂਰੇ ਤਰੀਕੇ ਨਾਲ ਛੋਟ ਚਾਹੀਦੀ ਹੈ। ਸਿਰਫ਼ ਆਧਾਰ ਕਾਰਡ ਤੇ ਛੋਟ ਦਿੱਤੀ ਜਾਣੀ ਚਾਹੀਦੀ ਹੈ। ਇਸਤੋਂ ਇਲਾਵਾ ਜਥੇਬੰਦੀ ਦੀ ਸੂਬੇ ਪੱਧਰ ਦੀ ਮੰਗ ਅਨੁਸਾਰ ਟੋਲ ਫ਼ੀਸ ਪਹਿਲਾਂ ਵਾਲੀ ਕੀਤੀ ਜਾਵੇ।
ਇਹ ਵੀ ਪੜੋ:ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਪਤਨੀ ਸਮੇਤ ਪੁੱਜੇ ਡੇਰਾ ਬਿਆਸ