ਪੰਜਾਬ

punjab

ETV Bharat / state

ਪ੍ਰਾਪਰਟੀ ਦੀ NOC ਨਾ ਮਿਲਣ ਉੱਤੇ ਡੀਲਰਾਂ ਅਤੇ ਪਲਾਟ ਹੋਲਡਰਾਂ ਵਲੋਂ ਨਗਰ ਕੌਂਸਲ ਅੱਗੇ ਧਰਨਾ

ਬਰਨਾਲਾ ਵਿੱਚ ਨਗਰ ਕੌਂਸਲ ਦਫ਼ਤਰ ਅੱਗੇ ਡੀਲਰ ਐਸੋਸੀਏਸ਼ਨ ਅਤੇ ਪਲਾਟ ਹੋਲਡਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਧਰਨਾ ਲਗਾਇਆ ਗਿਆ। ਉਨ੍ਹਾਂ ਦਾ ਦੋਸ਼ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਪ੍ਰਾਪਰਟੀਆਂ ਦੀਆਂ ਐਨਓਸੀਜ਼ ਨਗਰ ਕੌਂਸਲ ਬਰਨਾਲਾ ਵਲੋਂ ਰੋਕੀਆਂ ਹੋਈਆਂ ਹਨ।

ਪ੍ਰਾਪਰਟੀ ਦੀ NOC ਨਾ ਮਿਲਣ ਉੱਤੇ ਡੀਲਰਾਂ ਅਤੇ ਪਲਾਟ ਹੋਲਡਰਾਂ ਵਲੋਂ ਨਗਰ ਕੌਂਸਲ ਅੱਗੇ ਧਰਨਾ
ਪ੍ਰਾਪਰਟੀ ਦੀ NOC ਨਾ ਮਿਲਣ ਉੱਤੇ ਡੀਲਰਾਂ ਅਤੇ ਪਲਾਟ ਹੋਲਡਰਾਂ ਵਲੋਂ ਨਗਰ ਕੌਂਸਲ ਅੱਗੇ ਧਰਨਾ

By

Published : Aug 24, 2022, 9:34 PM IST

ਬਰਨਾਲਾ:ਨਗਰ ਕੌਂਸਲ ਦਫ਼ਤਰ ਬਰਨਾਲਾ ਅੱਗੇ ਡੀਲਰ ਐਸੋਸੀਏਸ਼ਨ ਅਤੇ ਪਲਾਟ ਹੋਲਡਰਾਂ ਵਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਨਗਰ ਕੌਂਸਲ ਵਲੋਂ ਪ੍ਰਾਪਰਟੀ ਦੀਆਂ ਐਨਓਸੀ ਜਾਰੀ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਨਗਰ ਕੌਂਸਲ 'ਤੇ ਐਨਓਸੀ ਲਈ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ।

ਪ੍ਰਾਪਰਟੀ ਦੀ NOC ਨਾ ਮਿਲਣ ਉੱਤੇ ਡੀਲਰਾਂ ਅਤੇ ਪਲਾਟ ਹੋਲਡਰਾਂ ਵਲੋਂ ਨਗਰ ਕੌਂਸਲ ਅੱਗੇ ਧਰਨਾ

ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪ੍ਰਾਪਰਟੀਆਂ ਦੀਆਂ ਐਨਓਸੀਜ਼ ਨਗਰ ਕੌਂਸਲ ਬਰਨਾਲਾ ਵਲੋਂ ਰੋਕੀਆਂ ਹੋਈਆਂ ਹਨ। ਇਸ ਲਈ ਉਹ ਸਰਕਾਰ ਵਲੋਂ ਤੈਅ ਫ਼ੀਸ ਭਰਨ ਨੂੰ ਵੀ ਤਿਆਰ ਹਨ। ਨਗਰ ਕੌਂਸਲ ਬਰਨਾਲਾ ਦਫ਼ਤਰ ਦੇ ਅਧਿਕਾਰੀ ਉਹਨਾਂ ਨੂੰ 5 ਦਿਨਾਂ ਬਾਅਦ ਆਉਣ ਦਾ ਲਾਰਾ ਲਗਾ ਕੇ ਮੋੜ ਦਿੰਦੇ ਹਨ। ਜਿਸ ਕਰਕੇ ਉਹਨਾਂ ਦੇ ਕਾਰੋਬਾਰ ਠੱਪ ਹੋ ਰਹੇ ਹਨ। ਇਸੇ ਕਰਕੇ ਪ੍ਰੇਸ਼ਾਨ ਹੋ ਕੇ ਅੱਜ ਮਜਬੂਰੀਵੱਸ ਨਗਰ ਕੌਂਸਲ ਦੇ ਦਫ਼ਤਰ ਅੱਗੇ ਧਰਨਾ ਲਗਾਉਣ ਲਈ ਮਜਬੂਰ ਹੋਏ ਹਨ।

ਪ੍ਰਾਪਰਟੀ ਦੀ NOC ਨਾ ਮਿਲਣ ਉੱਤੇ ਡੀਲਰਾਂ ਅਤੇ ਪਲਾਟ ਹੋਲਡਰਾਂ ਵਲੋਂ ਨਗਰ ਕੌਂਸਲ ਅੱਗੇ ਧਰਨਾ

ਉਹਨਾਂ ਕਿਹਾ ਕਿ ਸਰਕਾਰ ਜਾਂ ਬਰਨਾਲਾ ਪ੍ਰਸ਼ਾਸ਼ਨ ਐਨਓਸੀ ਨੂੰ ਲੈ ਕੇ ਮਾਮਲੇ ਦਾ ਹੱਲ ਕਰੇ। ਕਿਉਂਕਿ ਐਨਓਸੀ ਨਾ ਮਿਲਣ ਕਰਕੇ ਉਹਨਾਂ ਦੇ ਵੇਚੇ ਪਲਾਟ ਅਤੇ ਘਰਾਂ ਦੀਆਂ ਰਜਿਸਟਰੀਆਂ ਰੁਕੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਉਹ ਆਪਣਾ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ।

ਪ੍ਰਾਪਰਟੀ ਦੀ NOC ਨਾ ਮਿਲਣ ਉੱਤੇ ਡੀਲਰਾਂ ਅਤੇ ਪਲਾਟ ਹੋਲਡਰਾਂ ਵਲੋਂ ਨਗਰ ਕੌਂਸਲ ਅੱਗੇ ਧਰਨਾ

ਉਥੇ ਇਸ ਸਬੰਧੀ ਬਰਨਾਲਾ ਨਗਰ ਕੌਂਸਲ ਦੇ ਈਓ ਮਨਪ੍ਰੀਤ ਸਿੰਘ ਨੇ ਕਿਹਾ ਕਿ ਐਨਓਸੀ ਦਾ ਪ੍ਰੋਸੈਸ ਆਨਲਾਈਨ ਅਪਲਾਈ ਹੁੰਦੀ ਹੈ ਅਤੇ ਆਨਲਾਈਨ ਹੀ ਸਾਡੇ ਵਲੋਂ ਕਲੀਅਰ ਕੀਤੀ ਜਾਂਦੀ ਹੈ। ਉਹ ਇਸ ਸਬੰਧੀ ਧਰਨਾਕਾਰੀਆਂ ਨੂੰ ਮਿਲ ਕੇ ਜਲਦ ਇਸ ਮਸਲੇ ਦਾ ਹੱਲ ਕਰਨਗੇ।

ਇਹ ਵੀ ਪੜ੍ਹੋ:PM Modi ਨੇ ਮੁਹਾਲੀ ਵਿਖੇ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਕੀਤਾ ਉਦਘਾਟਨ

ABOUT THE AUTHOR

...view details