ਬਰਨਾਲਾ: ਜ਼ਿਲ੍ਹੇ ਦੇ ਪਿੰਡ ਧੌਲਾ, ਛੰਨਾ ਅਤੇ ਸੰਘੇੜਾ ਦੀ ਕਰੀਬ 17 ਸਾਲ ਪਹਿਲਾਂ ਟ੍ਰਾਈਡੈਂਟ ਗਰੁੱਪ (Trident Group) ਵਲੋਂ 376 ਏਕੜ ਜ਼ਮੀਨ ਧੱਕੇ ਜ਼ਬਰ ਜ਼ੁਲਮ ਨਾਲ ਐਕਵਾਇਰ ਕੀਤੀ ਗਈ ਸੀ। ਇਹ ਜ਼ਮੀਨ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ (Government led by Capt. Amarinder Singh) ਵੇਲੇ ਧੱਕੇ ਨਾਲ ਐਕਵਾਇਰ ਕੀਤੀ ਗਈ। ਖੇਤੀ ਯੋਗ ਜ਼ਮੀਨ ਦਾ ਰਾਤੋ ਰਾਤ ਜ਼ਮੀਨ ਐਕਵਾਇਰ ਕਰਨ ਦੇ ਆਰਡਰ ਕਰ ਦਿੱਤੇ ਗਏ ਅਤੇ ਸ਼ੂਗਰ ਮਿੱਲ ਲਗਾਉਣ ਦੇ ਨਾਮ ਹੇਠ ਇਹ ਜ਼ਮੀਨ ਐਕਵਾਇਰ ਕੀਤੀ ਗਈ, ਪਰ ਇਸ ਜ਼ਮੀਨ ਨੂੰ ਕਿਸਾਨਾਂ ਤੋਂ ਐਕਵਾਇਰ ਕੀਤੇ ਕਰੀਬ 17 ਸਾਲਾਂ ਦਾ ਸਮਾਂ ਬੀਤ ਗਿਆ, ਪਰ ਇਸਦੇ ਬਾਵਜੂਦ ਸ਼ੂਗਰ ਮਿੱਲ ਲਗਾਂਉਣ ਦਾ ਵਾਅਦਾ (Promise to set up a sugar mill) ਵਫ਼ਾ ਨਹੀਂ ਹੋਇਆ।
ਜ਼ਮੀਨਾਂ ਦੇ ਮਾਲਕ ਕਿਸਾਨ ਅੱਜ ਵੀ ਇਸ ਕਾਰਪੋਰੇਟ ਗਰੁੱਪ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਖ਼ਾਸ ਕਰ ਹੁਣ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਬਨਣ ‘ਤੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਤੋਂ ਸ਼ੂਗਰ ਮਿੱਲ ਲਗਾਉਣ ਲਈ ਮੰਗ ਉਠਾ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਤੋਂ ਸ਼ੂਗਰ ਮਿੱਲ ਲਗਾਉਣ ਦੇ ਨਾਮ ਤੇ ਟਰਾਈਡੈਂਟ ਗਰੁੱਪ ਵਲੋਂ ਜ਼ਮੀਨ ਐਕੁਵਾਇਰ (Land Acquisition by Trident Group) ਕੀਤੀ ਗਈ ਸੀ। ਜੋ 16 ਸਾਲ ਬੀਤਣ ਦੇ ਬਾਵਜੂਦ ਵੀ ਨਹੀਂ ਲਗਾਈ ਗਈ।