ਬਰਨਾਲਾ: ਜ਼ਿਲਾ ਸੰਗਰੂਰ ਦੇ ਕਸਬਾ ਅਮਰਗੜ ਨੇੜੇ ਪੈਂਦੇ ਪਿੰਡ ਚੌਂਦਾ ਵਿਖੇ 22 ਜਨਵਰੀ ਤੋਂ 24 ਜਨਵਰੀ ਦੌਰਾਨ ਨੈਟਬਾਲ ਪ੍ਰੋਮੋਸ਼ਨ ਐਸੋਸੀਏਸ਼ਨ ਵੱਲੋਂ ਕਰਵਾਈ ਗਈ ‘17ਵੀਂ ਸੀਨੀਅਰ ਪੰਜਾਬ ਸਟੇਟ ਨੈਟਬਾਲ ਚੈਂਪੀਅਨਸ਼ਿਪ 2020-21’ ਦੌਰਾਨ ਜ਼ਿਲ੍ਹਾ ਬਰਨਾਲਾ ਦੇ (ਪੁਰਸ਼ ਅਤੇ ਮਹਿਲਾ) ਦੋਵੇਂ ਵਰਗਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਿਲਵਰ ਤਗਮਾ ਹਾਸਲ ਕੀਤਾ ਹੈ। ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਖੇਡਾਂ ਨਾਲ ਜੁੜਨਾ ਅਤੇ ਚੰਗਾ ਪ੍ਰਦਰਸ਼ਨ ਕਰਨਾ ਤੰਦਰੁਸਤ ਪੰਜਾਬ ਦੀ ਸਿਰਜਣਾ ਲਈ ਬੇਹੱਦ ਅਹਿਮ ਹੈ।
ਸੂਬਾਈ ਖੇਡਾਂ ’ਚ ਤਗ਼ਮਾ ਜੇਤੂ ਨੈੱਟਬਾਲ ਖਿਡਾਰੀਆਂ ਦੀ ਡਿਪਟੀ ਕਮਿਸ਼ਨਰ ਨੇ ਕੀਤੀ ਹੌਸਲਾ ਅਫਜ਼ਾਈ - ਬਰਨਾਲਾ
ਜ਼ਿਲਾ ਸੰਗਰੂਰ ਦੇ ਕਸਬਾ ਅਮਰਗੜ ਨੇੜੇ ਪੈਂਦੇ ਪਿੰਡ ਚੌਂਦਾ ਵਿਖੇ 22 ਜਨਵਰੀ ਤੋਂ 24 ਜਨਵਰੀ ਦੌਰਾਨ ਨੈਟਬਾਲ ਪ੍ਰੋਮੋਸ਼ਨ ਐਸੋਸੀਏਸ਼ਨ ਵੱਲੋਂ ਕਰਵਾਈ ਗਈ ‘17ਵੀਂ ਸੀਨੀਅਰ ਪੰਜਾਬ ਸਟੇਟ ਨੈਟਬਾਲ ਚੈਂਪੀਅਨਸ਼ਿਪ 2020-21’ ਦੌਰਾਨ ਜ਼ਿਲ੍ਹਾ ਬਰਨਾਲਾ ਦੇ (ਪੁਰਸ਼ ਅਤੇ ਮਹਿਲਾ) ਦੋਵੇਂ ਵਰਗਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਿਲਵਰ ਤਗਮਾ ਹਾਸਲ ਕੀਤਾ ਹੈ। ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਖੇਡਾਂ ਨਾਲ ਜੁੜਨਾ ਅਤੇ ਚੰਗਾ ਪ੍ਰਦਰਸ਼ਨ ਕਰਨਾ ਤੰਦਰੁਸਤ ਪੰਜਾਬ ਦੀ ਸਿਰਜਣਾ ਲਈ ਬੇਹੱਦ ਅਹਿਮ ਹੈ।
ਸੂਬਾਈ ਖੇਡਾਂ ’ਚ ਤਗ਼ਮਾ ਜੇਤੂ ਨੈੱਟਬਾਲ ਖਿਡਾਰੀਆਂ ਦੀ ਡਿਪਟੀ ਕਮਿਸ਼ਨਰ ਨੇ ਕੀਤੀ ਹੌਸਲਾ ਅਫਜ਼ਾਈ
17ਵੀਂ ਸੀਨੀਅਰ ਪੰਜਾਬ ਸਟੇਟ ਨੈਟਬਾਲ ਚੈਂਪੀਅਨਸ਼ਿਪ ’ਚ ਰਿਹਾ ਸ਼ਾਨਦਾਰ ਪ੍ਰਦਰਸ਼ਨ
ਸੂਬਾਈ ਖੇਡ ਸੰਸਥਾ ਨੈਟਬਾਲ ਪ੍ਰੋਮੋਸ਼ਨ ਐਸੋਸੀਏਸ਼ਨ ਵੱਲੋਂ 22 ਜਨਵਰੀ ਤੋਂ 24 ਜਨਵਰੀ ਦੌਰਾਨ ਜ਼ਿਲਾ ਸੰਗਰੂਰ ਦੇ ਨਿਊ ਮਾਡਲ ਸੀਨੀਅਰ ਸੈਕੰਡਰੀ ਸਕੂਲ ਚੌਂਦਾ ਵਿਖੇ 17ਵੀਂ ਸੀਨੀਅਰ ਪੰਜਾਬ ਸਟੇਟ ਨੈਟਬਾਲ ਚੈਂਪਿਅਨਸ਼ਿਪ 2020-21’ ਕਰਵਾਈ ਗਈ। ਇਸ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਪੁਰਸ਼ ਵਰਗ ਅਤੇ ਮਹਿਲਾ ਵਰਗ ਵਿੱਚੋਂ ਸ੍ਰੀ ਮੁਕਤਸਰ ਸਾਹਿਬ ਦੀਆਂ ਟੀਮਾਂ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦੋਂਕਿ ਜ਼ਿਲਾ ਬਰਨਾਲਾ ਦੇ ਦੋਵੇਂ ਵਰਗਾਂ (ਪੁਰਸ਼ ਅਤੇ ਮਹਿਲਾ) ਵਰਗ ਦੀਆਂ ਟੀਮਾਂ ਨੇ ਦੂਜਾ ਸਥਾਨ ਹਾਸਲ ਕੀਤਾ।