ਬਰਨਾਲਾ:ਬਰਨਾਲਾ ਦੇ ਤਪਾ ਮੰਡੀ ਵਿੱਚ ਸ਼ਨੀਵਾਰ ਨੂੰ ਸੁਨਿਆਰੇ ਨੂੰ ਜਖ਼ਮੀ ਕਰਕੇ ਦੁਕਾਨ ਵਿੱਚੋਂ ਲੱਖਾਂ ਦੇ ਗਹਿਣੇ ਲੁੱਟਣ ਦੀ ਘਟਨਾ ਕਾਰਨ ਵਪਾਰੀਆਂ ਵਿੱਚ ਰੋਸ ਦੀ (protest of the robbery of a jeweler in Barnala) ਲਹਿਰ ਹੈ। ਇਸੇ ਰੋਸ ਦੇ ਚੱਲਦਿਆਂ ਅੱਜ ਤਪਾ ਮੰਡੀ ਦੇ ਬਾਜ਼ਾਰ, ਦੁਕਾਨਾਂ ਤੋਂ ਇਲਾਵਾ ਮੈਡੀਕਲ ਵਰਗੀਆਂ ਐਮਰਜੈਂਸੀ ਸੇਵਾਵਾਂ ਵੀ ਬੰਦ ਰਹੀਆਂ। ਦੁਕਾਨਦਾਰਾਂ ਨੇ ਬਾਜ਼ਾਰ ਬੰਦ ਕਰਕੇ ਪੁਲਿਸ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ (Demonstration against the police by shopkeepers) ਕੀਤਾ। ਇਸ ਪ੍ਰਦਰਸ਼ਨ ਵਿੱਚ ਧਾਰਮਿਕ, ਰਾਜਨੀਤਕ, ਸਮਾਜਿਕ ਜੱਥੇਬੰਦੀਆਂ ਵੀ ਬੰਦ ਦੌਰਾਨ ਸ਼ਾਮਲ ਹੋਈਆਂ।
'ਜਿੰਨਾਂ ਸਮਾਂ ਦੋਸ਼ੀ ਫੜੇ ਨਹੀਂ ਜਾਂਦੇ, ਜਾਰੀ ਰਹੇਗਾ ਪ੍ਰਦਰਸ਼ਨ': ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਰੋਜ਼ਾਨਾ ਲੁੱਟ ਅਤੇ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਪਰ ਪੁਲਿਸ ਖਾਨਾਪੂਰਤੀ ਕਰ ਰਹੀ ਹੈ। ਕੱਲ੍ਹ ਦੀ ਘਟਨਾ ਨਾਲ ਤਪਾ ਮੰਡੀ ਦੇ (Latest news of robbery from jeweler in Barnala) ਸਾਰੇ ਵਪਾਰੀਆਂ ਤੇ ਦੁਕਾਨਦਾਰਾਂ ਵਿੱਚ ਸਹਿਮ ਦਾ ਮਾਹੌਲ ਹੈ। ਉਥੇ ਪ੍ਰਦਰਸ਼ਨ ਵਿੱਚ ਸ਼ਾਮਲ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵੀ ਤਪਾ ਮੰਡੀ ਦੀ ਪੁਲਿਸ ਅਤੇ ਬਰਨਾਲਾ ਦੇ ਐਸਐਸਪੀ ਦਾ ਅਜਿਹੀਆਂ ਘਟਨਾਵਾਂ ਲਈ ਫ਼ੇਲੀਅਰ ਦੱਸਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਿੰਨਾਂ ਸਮਾਂ ਘਟਨਾ ਦੇ ਦੋਸ਼ੀ ਫੜੇ ਨਹੀਂ ਜਾਂਦੇ, ਉਹਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ। ਉਥੇ ਡੀਐਸਪੀ ਤਪਾ ਮੰਡੀ ਨੇ ਕਿਹਾ ਕਿ ਮਾਮਲੇ ਸਬੰਧੀ ਅਣਪਛਾਤੇ ਵਿਅਕਤੀਆ ਵਿਰੁੱਧ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜਿਕਰਯੋਗ ਹੈ ਕਿ ਇਸ ਲੁੱਟ ਦੀ ਘਟਨਾ ਦੀ ਸੀਸੀਟੀਮ ਫ਼ੁਟੇਜ ਵੀ ਸਾਹਮਣੇ ਆਈ ਸੀ ਅਤੇ ਇਸ ਘਟਨਾ ਤੋਂ ਬਾਅਦ ਰਾਤ ਵੀ ਦੁਕਾਨਦਾਰਾਂ ਵਲੋਂ ਪੁਲਿਸ ਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ ਸੀ।
'ਇਸ ਘਟਨਾ ਨੇ ਘਰਾਂ ਵਿੱਚ ਕੇ ਲੁੱਟਣ ਵਾਲੇ ਡਾਕੂਆਂ ਦੇ ਸਮੇਂ ਦੀ ਯਾਦ ਦਵਾਈ': ਇਸ ਮੌਕੇ ਪ੍ਰਦਰਸ਼ਨਕਾਰੀ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਕਿਹਾ ਕਿ ਬੀਤੇ ਕੱਲ੍ਹ ਤਪਾ ਮੰਡੀ ਵਿੱਚ ਜਵੈਲਰਜ਼ ਦੀ ਦੁਕਾਨ ਵਿੱਚ ਦਾਖ਼ਲ ਹੋ ਕੇ ਲੁਟੇਰੇ ਨੇ ਸ਼ਰੇਆਮ ਹਥੌੜਿਆਂ ਨਾਲ ਦੁਕਾਨਦਾਰ ਜਖ਼ਮੀ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਇਸ ਘਟਨਾ ਨੇ ਘਰਾਂ ਵਿੱਚ ਕੇ ਲੁੱਟਣ ਵਾਲੇ ਡਾਕੂਆਂ ਦੇ ਸਮੇਂ ਦੀ ਯਾਦ ਦਵਾ ਦਿੱਤੀ ਹੈ।