ਪੰਜਾਬ

punjab

ETV Bharat / state

ਜਾਅਲੀ ਐਸਸੀ ਰਿਜ਼ਰਵੇਸ਼ਨ 'ਤੇ ਨੌਕਰੀਆਂ ਲੈਣ ਵਾਲਿਆਂ ਵਿਰੁੱਧ ਡਟਿਆ ਦਲਿਤ ਭਾਈਚਾਰਾ, ਕਾਰਵਾਈ ਦੀ ਕੀਤੀ ਮੰਗ

ਪੰਜਾਬ ਸਰਕਾਰ ਨੇ ਸੂਬੇ ਵਿੱਚ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਵਾਉਣ ਤੇ ਬਣਾਉਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈਕੇ ਬਰਨਾਲਾ ਵਿੱਚ ਲੋਕਾਂ ਵੱਲੋਂ ਰੋਸ ਮੁਜਾਹਰਾ ਕੀਤਾ ਗਿਆ।

Dalit community stands up against job seekers on fake SC reservation, demands action  in Barnala
ਜਾਅਲੀ ਐਸਸੀ ਰਿਜ਼ਰਵੇਸ਼ਨ 'ਤੇ ਨੌਕਰੀਆਂ ਲੈਣ ਵਾਲਿਆਂ ਵਿਰੁੱਧ ਡਟਿਆ ਦਲਿਤ ਭਾਈਚਾਰਾ,ਕਾਰਵਾਈ ਦੀ ਕੀਤੀ ਮੰਗ

By

Published : May 30, 2023, 11:36 AM IST

ਡੀਸੀ ਕੰਪਲੈਕਸ ਵਿੱਚ ਦਲਿਤ ਜੱਥੇਬੰਦੀਆਂ ਨੇ ਕੀਤਾ ਰੋਸ ਜ਼ਾਹਰ

ਬਰਨਾਲਾ:ਇਕ ਪਾਸੇ ਨੌਜਵਾਨ ਆਪਣਾ ਘਰ ਚਲਾਉਣ ਪਤ ਪਾਲਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਪਰ ਉਥੇ ਹੀ ਜਿੰਨਾ ਨੂੰ ਸਰਕਾਰ ਵੱਲੋਂ ਸਹੂਲਤਾਂ ਪ੍ਰਾਪਤ ਹਨ ਉਨਾਂ ਲੋਕਾਂ ਦੇ ਹੱਕ ਮਾਰਨ ਲਈ ਵੀ ਨੌਸਰਬਾਜ਼ ਬੈਠੇ ਹਨ। ਜੋ ਜਾਅਲੀ ਐਸਸੀ ਸਰਟੀਫਿਕੇਟ ਬਣਾ ਕੇ ਰਿਜਰਵੇਸ਼ਨ ਤਹਿਤ ਨੌਕਰੀਆਂ ਲੈ ਰਹੇ ਹਨ ਉਥੇ ਹੀ ਧੱਕੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈਕੇ ਬਰਨਾਲਾ ਵਿਖੇ ਧਰਨਾ ਪ੍ਰਦਰਸ਼ਨ ਕਰਕੇ ਰੋਸ ਪ੍ਰਗਟਾਇਆ ਗਿਆ ਅਤੇ ਇਨਸਾਫ ਦੀ ਮੰਗ ਕੀਤੀ। ਇਸ ਮੌਏਕ ਦਲਿਤ ਭਾਈਚਾਰੇ ਵੱਲੋਂ ਜਨਰਲ ਕੈਟਾਗਰੀ ਨਾਲ ਸਬੰਧਤ ਲੋਕਾਂ ਵਲੋਂ ਜਾਅਲੀ ਐਸਸੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲੈਣ ਵਿਰੁੱਧ ਮੋਰਚਾ ਖੋਲ੍ਹਿਆ ਗਿਆ। ਜਿਸ ਤਹਿਤ ਬਰਨਾਲਾ ਦੇ ਡੀਸੀ ਕੰਪਲੈਕਸ ਵਿੱਚ ਦਲਿਤ ਜੱਥੇਬੰਦੀਆਂ ਵਲੋਂ ਦੋ ਘੰਟੇ ਦੀ ਭੁੱਖ ਹੜਤਾਲ ਕਰਕੇ ਰੋਸ ਜ਼ਾਹਰ ਕੀਤਾ ਗਿਆ।

13 ਹ਼ਜ਼ਾਰ ਲੋਕਾਂ ਦੀ ਪਹਿਚਾਣ ਕੀਤੀ ਜਾ ਚੁੱਕੀ : ਪ੍ਰਦਰਸ਼ਨਕਾਰੀਆਂ ਵਲੋਂ ਜਾਅਲੀ ਐਸਸੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲੈਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਦਾ ਦਾਅਵਾ ਵੀ ਹੈ ਕਿ ਸੂਬੇ ਭਰ ਵਿੱਚ 13 ਹ਼ਜ਼ਾਰ ਅਜਿਹੇ ਲੋਕਾਂ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ, ਜੋ ਜਾਅਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲੈ ਰਹੇ ਹਨ। ਧਰਨਾਕਾਰੀਆਂ ਅਜਿਹਾ ਕੀਤੇ ਜਾਣ ਨੂੰ ਦਲਿਤ ਲੋਕਾਂ ਦੇ ਹੱਕਾਂ ਤੇ ਡਾਕਾ ਕਰਾਰ ਦਿੱਤਾ ਹੈ ਅਤੇ ਇਸ ਵਿਰੁੱਧ ਹੋਰ ਤਿੱਖਾ ਸੰਘਰਸ਼ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ।

ਜਿਲ੍ਹਾ ਭਲਾਈ ਅਫ਼ਸਰਾਂ ਦੇ ਦਫ਼ਤਰਾਂ ਅੱਗੇ ਸੰਕੇਤਕ ਧਰਨੇ ਲਗਾਏ: ਇਸ ਮੌਕੇ ਗੱਲਬਾਤ ਕਰਦਿਆਂ ਧਰਨਾਕਾਰੀਆਂ ਨੇ ਦੱਸਿਆ ਕਿ ਪੰਜਾਬ ਵਿੱਚ ਵੱਡੇ ਪੱਧਰ ਤੇ ਲੋਕਾਂ ਵਲੋਂ ਜਾਅਲੀ ਜਾਤੀ ਸਰਟੀਫਿਕੇਟ ਬਣਾ ਕੇ ਦਲਿਤ ਲੋਕਾਂ ਦਾ ਹੱਕ ਮਾਰਿਆ ਜਾ ਰਿਹਾ ਹੈ। ਜਿਸ ਤਹਿਤ ਉਹਨਾਂ ਵਲੋਂ ਅਜਿਹੇ ਚੋਰ ਲੋਕਾਂ ਉਪਰ ਕਾਰਵਾਈ ਕਰਵਾਉਣ ਦੇ ਮਕਸਦ ਨਾਲ ਜਿਲ੍ਹਾ ਭਲਾਈ ਅਫ਼ਸਰਾਂ ਦੇ ਦਫ਼ਤਰਾਂ ਅੱਗੇ ਸੰਕੇਤਕ ਧਰਨੇ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਭਰ ਵਿੱਚ 13 ਹਜ਼ਾਰ ਅਜਿਹੇ ਲੋਕਾਂ ਦੀ ਪਹਿਚਾਣ ਹੋ ਚੁੱਕੀ ਹੈ, ਜੋ ਜਾਅਲੀ ਐਸਸੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀ ਲਈ ਬੈਠੇ ਹਨ।

ਗਰੀਬ ਲੋਕਾਂ ਦਾ ਹੱਕ ਮਾਰ ਰਹੇ ਹਨ:ਅਜਿਹਾ ਕਰਕੇ ਜਨਰਲ ਕੈਟਾਗਰੀ ਦੇ ਲੋਕ ਦਲਿਤ ਅਤੇ ਗਰੀਬ ਲੋਕਾਂ ਦਾ ਹੱਕ ਮਾਰ ਰਹੇ ਹਨ। ਇਹਨਾਂ ਲੋਕਾਂ ਵਿਰੁੱਧ ਕਾਰਵਾਈ ਕਰਵਾਉਣ ਦੇ ਮਕਸਦ ਨਾਲ ਮੋਹਾਲੀ ਵਿਖੇ 'ਰਿਜਰਵੇਸ਼ਨ ਚੋਰ ਫ਼ੜੋ' ਨਾਮ ਹੇਠ ਧਰਨਾ ਦੇ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹੇ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣ, ਜਿੰਨੀ ਹੁਣ ਤੱਕ ਤਨਖਾਹ ਲਈ ਹੈ, ਉਹ ਸਰਕਾਰੀ ਖਜਾਨੇ ਵਿੱਚ ਜਮ੍ਹਾ ਕਰਵਾਉਣ ਅਤੇ ਤੁਰੰਤ ਨੌਕਰੀ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਦੋ ਘੰਟੇ ਦੀ ਭੁੱਖ ਹੜਤਾਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਅਜੇ ਵੀ ਅਜਿਹੇ ਲੋਕਾਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਤੇਜ਼ ਅਤੇ ਤਿੱਖਾ ਕਰਨਗੇ।

ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਸੀ:ਜ਼ਿਕਰਯੋਗ ਹੈ ਕਿ ਇਹ ਮਾਮਲਾ ਬਹੁਤ ਸਮੇਂ ਪਹਿਲਾਂ ਤੋਂ ਭਖਿਆ ਹੋਇਆ ਹੈ,ਜਿਸ ਨੂੰ ਲੈਕੇ ਪੰਜਾਬ ਸਰਕਾਰ ਨੇ ਸੂਬੇ ਵਿੱਚ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਵਾਉਣ ਤੇ ਬਣਾਉਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਤੇਜ਼ ਕਰਨ ਦੇ ਹੁਕਮ ਦਿੱਤੇ ਸਨ। ਇਸ ਸਬੰਧੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਸੀ । ਉਨ੍ਹਾਂ ਐਸਸੀ ਸਰਟੀਫਿਕੇਟਾਂ ਦੀ ਜਾਂਚ ਸਮੇਤ ਜਾਅਲੀ ਸਰਟੀਫਿਕੇਟ ਬਣਾਉਣ ਵਾਲੇ ਲੋਕਾਂ ਦੀ ਸ਼ਨਾਖਤ ਦੀ ਪ੍ਰਕਿਰਿਆ ਤੇਜ਼ ਕਰਨ ਲਈ ਕਿਹਾ ਸੀ , ਪਰ ਅਜੇ ਤੱਕ ਇਸ ਮਾਮਲੇ ਸਬੰਧੀ ਕੁਝ ਹਲ ਹੁੰਦਾ ਨਜ਼ਰ ਨਹੀਂ ਆਇਆ।

ABOUT THE AUTHOR

...view details