ਖੰਨਾ :ਕੀ ਤੁਸੀਂ ਕਦੇ ਸੋਚਿਆ ਹੈ ਕਿ ਭਰਿੰਡ ਲੜਨ ਨਾਲ ਵੀ ਕਿਸੇ ਵਿਅਕਤੀ ਦੀ ਮੌਤ ਹੋ ਸਕਦੀ ਹੈ। ਅਜਿਹਾ ਹੀ ਇੱਕ ਮਾਮਲਾ ਖੰਨਾ ਤੋਂ ਸਾਮਣੇ ਆਇਆ ਹੈ ਜਿੱਥੇ 40 ਸਾਲਾਂ ਦੇ ਇੱਕ ਵਿਅਕਤੀ ਦੀ ਭਰਿੰਡ ਲੜਨ ਮਗਰੋਂ ਹਾਲਤ ਇੰਨੀ ਖ਼ਰਾਬ ਹੋ ਗਈ ਕਿ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਮਨਦੀਪ ਸਿੰਘ (40) ਵਾਸੀ ਲਲਹੇੜੀ ਰੋਡ ਖੰਨਾ ਵਜੋਂ ਹੋਈ ਹੈ। ਓਹ ਕਰੀਬ ਦੋ ਮਹੀਨੇ ਪਹਿਲਾਂ ਹੀ ਆਸਟ੍ਰੇਲੀਆ ਤੋਂ ਖੰਨਾ ਆਪਣੀ ਮਾਂ ਦਾ ਇਲਾਜ ਕਰਾਉਣ ਆਇਆ ਸੀ।
Death in mysterious condition: ਭਰਿੰਡ ਲੜਨ ਮਗਰੋਂ ਐਨਆਰਆਈ ਦੀ ਭੇਤਭਰੀ ਹਾਲਤ ਵਿੱਚ ਮੌਤ
ਖੰਨਾ ਵਿਖੇ ਇਕ ਆਸਟ੍ਰੇਲੀਆ ਤੋਂ ਭਾਰਤ ਆਏ ਐਨਆਰਆਈ ਦੀ ਭਰਿੰਡ ਲੜਨ ਕਾਰਨ ਭੇਤਭਰੇ ਹਾਲਾਤ ਵਿੱਚ ਮੌਤ ਹੋ ਗਈ। ਹਾਲਾਂਕਿ ਪਰਿਵਾਰ ਵੱਲੋਂ ਉਸ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ
ਘਰ ਵਿੱਚ ਬੈਠਿਆਂ ਲੜ ਗਈ ਭਰਿੰਡ :ਦੱਸ ਦਈਏ ਕਿ ਰਮਨਦੀਪ ਸਿੰਘ ਦੀ ਮਾਂ ਕਾਫੀ ਬਿਮਾਰ ਰਹਿੰਦੀ ਹੈ। ਜਿਸ ਕਰਕੇ ਉਹ ਆਸਟ੍ਰੇਲੀਆ ਤੋਂ ਆਪਣੀ ਮਾਂ ਦਾ ਇਲਾਜ ਕਰਾਉਣ ਲਈ ਆਇਆ ਸੀ। ਰਮਨਦੀਪ ਆਪਣੇ ਘਰ ਅੰਦਰ ਹੀ ਬੈਠਾ ਸੀ ਕਿ ਅਚਾਨਕ ਉਸਦੀ ਗਰਦਨ ਉਪਰ ਭਰਿੰਡ ਲੜ ਗਈ, ਜਿਸ ਮਗਰੋਂ ਦੇਖਦੇ ਹੀ ਦੇਖਦੇ ਉਸਦੀ ਹਾਲਤ ਕਾਫੀ ਖਰਾਬ ਹੋ ਗਈ। ਪਰਿਵਾਰ ਦੇ ਮੈਂਬਰ ਤੁਰੰਤ ਰਮਨਦੀਪ ਨੂੰ ਨਿੱਜੀ ਹਸਪਤਾਲ ਲੈਕੇ ਗਏ। ਉਥੇ ਡਾਕਟਰਾਂ ਨੇ ਉਸ ਨੂੰ ਜਵਾਬ ਦੇ ਦਿੱਤਾ। ਇਸ ਮਗਰੋਂ ਰਮਨਦੀਪ ਨੂੰ ਸਰਕਾਰੀ ਹਸਪਤਾਲ ਖੰਨਾ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
- ਕਿਸਾਨਾਂ ਵੱਲੋਂ ਵਿਕਰੇਤਾ ਉਤੇ ਮਹਿੰਗੇ ਭਾਅ ਬੀਜ ਵੇਚਣ ਦੇ ਇਲਜ਼ਾਮ, ਵਿਭਾਗ ਨੇ ਮਾਰਿਆ ਛਾਪਾ, ਬਿੱਲ ਹੋਏ ਬਰਾਮਦ
- ਐਡਮਿਸ਼ਨ ਪੋਰਟਲ ਦੇ ਵਿਰੋਧ ਵਿੱਚ ਬਰਨਾਲਾ ਵਿੱਚ ਪੇਪਰਾਂ ਦਾ ਬਾਈਕਾਟ, ਅਧਿਆਪਕਾਂ ਨੇ ਕਿਹਾ- "ਕਾਲਜਾਂ ਦੇ ਫੰਡ ਹੜੱਪਣਾ ਚਾਹੁੰਦੀ ਮਾਨ ਸਰਕਾਰ"
- ਮਿਸ ਕਾਲ ਤੋਂ ਬਾਅਦ ਹੋਇਆ ਪਿਆਰ, ਵਿਆਹੁਤਾ ਮਹਿਲਾ ਅਤੇ ਨੌਜਵਾਨ ਦੀ ਗਈ ਜਾਨ
ਸਿਰਫ਼ ਭਰਿੰਡ ਲੜਨ ਨਾਲ ਹੀ ਹੋ ਸਕਦੀ ਐ ਮੌਤ ? :ਇਸ ਘਨਾ ਸਬੰਧੀ ਜਦੋਂਡਾਕਟਰ ਨਵਦੀਪ ਜੱਸਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਦੋਂ ਮਰੀਜ਼ ਨੂੰ ਲਿਆਂਦਾ ਗਿਆ ਸੀ ਤਾਂ ਮਰੀਜ਼ ਬੇਸੁੱਧ ਹਾਲਤ ਵਿੱਚ ਸੀ। ਜਿਸਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਗਈ, ਪਰ ਮਰੀਜ਼ ਦੇ ਸਾਹ ਨਹੀਂ ਚੱਲ ਰਹੇ ਸਨ। ਉਸਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਡਾਕਟਰ ਨਵਦੀਪ ਜੱਸਲ ਨੇ ਕਿਹਾ ਕਿ ਪਰਿਵਾਰ ਵਾਲਿਆਂ ਅਨੁਸਾਰ ਰਮਨਦੀਪ ਨੂੰ ਭਰਿੰਡ ਲੜੀ ਹੈ। ਬਹੁਤ ਘੱਟ ਅਜਿਹੇ ਕੇਸ ਹੁੰਦੇ ਹਨ ਕਿ ਜਦੋਂ ਭਰਿੰਡ ਲੜਨ ਨਾਲ ਮੌਤ ਹੋਈ ਹੋਵੇ ਕਿਉਂਕਿ ਭਰਿੰਡ ਜੇਕਰ ਜੀਭ ਉਪਰ ਲੜੇ ਤਾਂ ਅਜਿਹਾ ਹੋ ਸਕਦਾ ਹੈ। ਰਮਨਦੀਪ ਦੇ ਕੇਸ ਵਿੱਚ ਪਰਿਵਾਰ ਅਨੁਸਾਰ ਗਰਦਨ ਉਪਰ ਭਰਿੰਡ ਲੜੀ ਹੈ, ਜਿਸ ਨਾਲ ਮੌਤ ਸੰਭਵ ਨਹੀਂ, ਇਸ ਦਾ ਕਾਰਨ ਕੁਝ ਹੋਰ ਹੋ ਸਕਦਾ ਹੈ, ਪਰ ਫਿਰ ਵੀ ਪੋਸਟਮਾਰਟਮ ਕਰਾਇਆ ਜਾਵੇਗਾ। ਮੌਤ ਦੇ ਅਸਲੀ ਕਾਰਨ ਪੋਸਟਮਾਰਟਮ ਰਿਪੋਰਟ ਚ ਹੀ ਪਤਾ ਲਗਣਗੇ।