ਪੰਜਾਬ

punjab

ETV Bharat / state

ਭਾਰਤ ਸੰਕਲਪ ਯਾਤਰਾ ਤਹਿਤ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ, ਡਿਪਟੀ ਕਮਿਸ਼ਨਰ ਬਰਨਾਲਾ ਨੇ ਡਰਾਈਵ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ - ਡਿਪਟੀ ਕਮਿਸ਼ਨਰ ਬਰਨਾਲਾ

ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ (Public welfare schemes) ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦੇਣ ਲਈ ਬਰਨਾਲਾ ਵਿੱਚ ਭਾਰਤ ਸੰਕਲਪ ਯਾਤਰਾ ਨੂੰ ਸਥਾਨਕ ਡੀਸੀ ਨੇ ਹਰੀ ਝੰਡੀ ਦੇਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਇਹ ਸੰਕਲਪ ਯਾਤਰਾ ਵੱਖ-ਵੱਖ ਥਾਂਵਾਂ ਉੱਤੇ ਜਾਕੇ ਲੋਕਾਂ ਨੂੰ ਜਾਗਰੁਕ ਕਰੇਗੀ।

DC in Barnala said that people will be made aware under Bharat Sankalp Yatra
ਭਾਰਤ ਸੰਕਲਪ ਯਾਤਰਾ ਤਹਿਤ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ, ਡਿਪਟੀ ਕਮਿਸ਼ਨਰ ਬਰਨਾਲਾ ਨੇ ਡਰਾਈਵ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

By ETV Bharat Punjabi Team

Published : Nov 25, 2023, 10:04 AM IST

ਡਿਪਟੀ ਕਮਿਸ਼ਨਰ ਬਰਨਾਲਾ ਨੇ ਡਰਾਈਵ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਬਰਨਾਲਾ: ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਸੁਵਿਧਾਵਾਂ ਸਕੀਮਾਂ ਬਾਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੁੰਦੀ, ਜਿਸ ਕਾਰਨ ਆਮ ਲੋਕ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਨਹੀਂ ਉਠਾ ਪਾਉਂਦੇ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਭਾਰਤ ਸੰਕਲਪ ਯਾਤਰਾ ਕੱਢੀ ਗਈ ਹੈ। ਇਸ ਤਹਿਤ ਭਾਰਤ ਸਰਕਾਰ ਵੱਲੋਂ ਜਾਗਰੂਕਤਾ ਮੁਹਿੰਮ ਸ਼ੁਰੂ (Awareness campaign started in Barnala) ਕੀਤੀ ਗਈ ਹੈ। ਇਸ ਦੀ ਸਫਲਤਾ ਲਈ ਚੱਲਦੀ ਵੈਨ ਵਿੱਚ ਇੱਕ ਸਮੁੱਚਾ ਸੁਵਿਧਾ ਦਫ਼ਤਰ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਵੀਡੀਓਗ੍ਰਾਫੀ ਵੀ ਕਰਵਾਈ ਜਾ ਰਹੀ ਹੈ। ਜਿਸ ਵਿੱਚ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਾਰੀਆਂ ਸਰਕਾਰੀ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਇਹ ਵੈਨ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸਰਕਾਰੀ ਸਕੀਮ ਦੀ ਜਾਣਕਾਰੀ ਦੇਵੇਗੀ।



ਪੰਚਾਇਤ ਪੱਧਰ ਉੱਤੇ ਸਮਾਗਮ: ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਬਰਨਾਲਾ (Deputy Commissioner Barnala) ਨੇ ਅੱਜ ਜ਼ਿਲ੍ਹਾ ਬਰਨਾਲਾ ‘ਚ ਸ਼ੁਰੂ ਹੋ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜਿਸ ਤਹਿਤ 2 ਵਿਸ਼ੇਸ਼ ਵੈਨਾਂ ਰਾਹੀਂ ਅਗਲੇ ਇੱਕ ਮਹੀਨੇ ਤੱਕ ਜ਼ਿਲ੍ਹਾ ਬਰਨਾਲਾ ਦੇ ਸਾਰੇ ਪਿੰਡਾਂ ‘ਚ ਲੋਕਾਂ ਨੂੰ ਭਾਰਤ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਜਿਹੜੇ ਵੀ ਪਿੰਡਾਂ ‘ਚ ਇਹ ਵੈਨਾਂ ਜਾਣਗੀਆਂ ਉਸ ਪਿੰਡ ਵਿਚ ਸਬੰਧਿਤ ਸਰਕਾਰੀ ਸਕੂਲਾਂ ‘ਚ ਇਸ ਸਬੰਧੀ ਜਨ ਭਾਗੀਦਾਰੀ ਸਮਾਗਮ ਕਰਵਾਏ ਜਾਣਗੇ, ਜਿਸ ਵਿਚ ਕੇਂਦਰ ਸਰਕਾਰ ਦੀਆਂ ਸਕੀਮਾਂ, ਉਨ੍ਹਾਂ ਦਾ ਲਾਹਾ ਲੈਣ ਦਾ ਤਰੀਕਾ ਅਤੇ ਫਾਇਦੇ ਦੱਸੇ ਜਾਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਚਾਇਤ ਪੱਧਰ ਉੱਤੇ ਸਮਾਗਮ, ਕੁਇਜ਼, ਸਿਹਤ ਚੈੱਕ ਅਪ ਕੈਂਪ ਆਦਿ ਕਰਵਾਏ ਜਾ ਰਹੇ ਹਨ।



ਸਰਕਾਰੀ ਸਕੂਲਾਂ ‘ਚ ਸਮਾਗਮ:ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸਤਵੰਤ ਸਿੰਘ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਨੀਰੂ ਗਰਗ, ਆਲ ਇੰਡੀਆ ਰੇਡੀਓ ਬਠਿੰਡਾ ਤੋਂ ਕੁਲਬੀਰ ਸਿੰਘ ਸੋਢੀ ਅਤੇ ਸਾਰੇ ਸਰਕਾਰੀ ਵਿਭਾਗਾਂ ਦੇ ਮੁੱਖੀ ਹਾਜ਼ਰ ਸਨ।ਵੈਨਾਂ ਨੇ ਅੱਜ ਆਪਣੀ ਫੇਰੀ ਪਿੰਡ ਮਨਾਲ ਅਤੇ ਮਾਂਗੇਵਾਲ ਤੋਂ ਸ਼ੁਰੂ ਕੀਤੀ। ਇਨ੍ਹਾਂ ਪਿੰਡਾਂ ਦੇ ਸਰਕਾਰੀ ਸਕੂਲਾਂ ‘ਚ ਸਮਾਗਮ ਆਯੋਜਿਤ ਕੀਤਾ ਗਿਆ ਜਿੱਥੇ ਪ੍ਰਚਾਰ ਵੈਨ (Promotion van) ਰਾਹੀਂ ਸਰਕਾਰ ਦੀਆਂ ਸਕੀਮਾਂ ਬਾਰੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ। ਆਉਣ ਵਾਲੇ ਦਿਨਾਂ ‘ਚ ਇਹ ਵੈਨਾਂ ਵੱਖ ਵੱਖ ਪਿੰਡਾਂ ਦਾ ਦੌਰਾ ਕਰਨਗੀਆਂ।


ABOUT THE AUTHOR

...view details