ਪੰਜਾਬ

punjab

ETV Bharat / state

ਬਰਨਾਲਾ 'ਚ ਡੀਸੀ ਨੇ ਵੰਡੇ ਸਮਾਰਟ ਰਾਸ਼ਨ ਕਾਰਡ

ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਬਰਨਾਲਾ ਵਿਖੇ ਡੀਸੀ ਤੇਜ਼ ਪ੍ਰਤਾਪ ਸਿੰਘ ਨੇ ਲੋੜਵੰਦਾਂ ਨੂੰ ਕਾਰਡ ਵੰਡੇ। ਉਨ੍ਹਾਂ ਦੱਸਿਆ ਕਿ ਇਸ ਕਾਰਡ ਰਾਹੀਂ ਜ਼ਿਲ੍ਹੇ ਦੇ 2 ਲੱਖ 44 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਲਾਭ ਮਿਲੇਗਾ।

ਬਰਨਾਲਾ 'ਚ ਡੀਸੀ ਨੇ ਵੰਡੇ ਸਮਾਰਟ ਰਾਸ਼ਨ ਕਾਰਡ
ਬਰਨਾਲਾ 'ਚ ਡੀਸੀ ਨੇ ਵੰਡੇ ਸਮਾਰਟ ਰਾਸ਼ਨ ਕਾਰਡ

By

Published : Sep 13, 2020, 3:04 PM IST

ਬਰਨਾਲਾ: ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਸ਼ਨੀਵਾਰ ਬਰਨਾਲਾ ਵਿੱਚ 65 ਹਜ਼ਾਰ 964 ਸਮਾਰਟ ਰਾਸ਼ਨ ਕਾਰਡ ਰਸਮੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫ਼ੂਲਕਾ ਨੇ ਜ਼ਰੂਰਤਮੰਦ ਪਰਿਵਾਰਾਂ ਨੂੰ ਸਮਾਰਟ ਰਾਸ਼ਨ ਕਾਰਡ ਵੰਡੇ ਗਏ। ਲਾਭਪਾਤਰੀਆਂ ਨੇ ਵੀ ਪੰਜਾਬ ਸਰਕਾਰ ਦੀ ਇਸ ਪ੍ਰਾਪਤੀ ’ਤੇ ਧੰਨਵਾਦ ਕੀਤਾ।

ਬਰਨਾਲਾ 'ਚ ਡੀਸੀ ਨੇ ਵੰਡੇ ਸਮਾਰਟ ਰਾਸ਼ਨ ਕਾਰਡ

ਇਸ ਮੌਕੇ ਸਮਾਰਟ ਰਾਸ਼ਨ ਕਾਰਡ ਵੰਡ ਰਹੇ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫ਼ੂਲਕਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 65 ਹਜ਼ਾਰ ਦੇ ਕਰੀਬ ਸਮਾਰਟ ਰਾਸ਼ਨ ਕਾਰਡ ਵੰਡੇ ਗਏ, ਜਿਸ ਵਿੱਚ 2 ਲੱਖ 44 ਹਜ਼ਾਰ 498 ਦੇ ਕਰੀਬ ਲੋਕ ਲਾਭ ਪ੍ਰਾਪਤ ਕਰਨਗੇ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਇਨ੍ਹਾਂ ਸਮਾਰਟ ਰਾਸ਼ਨ ਕਾਰਡ ਤੋਂ ਲਾਭਪਾਤਰੀ ਕਿਸੇ ਵੀ ਡੀਪੂ ਤੋਂ ਰਾਸ਼ਨ ਲੈ ਸਕਣਗੇ। ਜੇਕਰ ਇੱਕ ਡੀਪੂ ’ਤੇ ਰਾਸ਼ਨ ਦੀ ਘਾਟ ਪਾਈ ਜਾਂਦੀ ਹੈ ਤਾਂ ਲਾਭਪਾਤਰੀ ਦੂਜੇ ਰਾਸ਼ਨ ਡੀਪੂ ਤੋਂ ਰਾਸ਼ਨ ਪ੍ਰਾਪਤ ਕਰ ਸਕਦੇ ਹਨ।

ਇਸ ਮੌਕੇ ਸਮਾਰਟ ਰਾਸ਼ਨ ਕਾਰਡ ਪ੍ਰਾਪਤ ਕਰਨ ਵਾਲੇ ਲਾਭਪਾਤਰੀ ਜੋਗਿੰਦਰ ਸਿੰਘ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਹਿਲਾਂ ਰਾਸ਼ਨ ਪ੍ਰਾਪਤੀ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਸਮਾਰਟ ਰਾਸ਼ਨ ਕਾਰਨ ਨਾਲ ਉਹ ਕਿਸੇ ਵੀ ਡੀਪੂ ਤੋਂ ਰਾਸ਼ਨ ਖਰੀਦ ਸਕਣਗੇ।

ABOUT THE AUTHOR

...view details