ਬਰਨਾਲਾ:ਪੰਜਾਬ ਦੀਆਂ ਦਾਣਾ ਮੰਡੀਆਂ ਵਿਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਕਿਸਾਨਾਂ ਵੱਲੋਂ ਲਗਾਤਾਰ ਮੰਡੀਆਂ ਵਿੱਚ ਝੋਨਾ ਲਿਆਂਦਾ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਭਦੌੜ ਦੀ ਮਾਰਕੀਟ ਕਮੇਟੀ Mandi Committee Bhador ਦੇ ਅਧੀਨ ਆਉਂਦੀਆਂ ਦਾਣਾ ਮੰਡੀਆਂ ਵਿਚ ਵੀ ਕਿਸਾਨਾਂ ਵੱਲੋਂ ਝੋਨਾ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਬੇਸ਼ੱਕ ਅਜੇ ਤੱਕ ਜ਼ਿਆਦਾਤਰ ਮੰਡੀਆਂ ਜਿਨ੍ਹਾਂ ਵਿੱਚ ਝੋਨੇ ਦੀ ਨਮੀ ਜ਼ਿਆਦਾ ਹੈ। ਉੱਥੇ ਝੋਨੇ ਦੀ ਬੋਲੀ ਨਹੀਂ ਲਗਾਈ ਗਈ, ਪਰ ਕਿਸਾਨਾਂ ਵੱਲੋਂ ਆਪਣੀ 6 ਮਹੀਨੇ ਦੀ ਸਖ਼ਤ ਮਿਹਨਤ ਕਰ ਪਾਲੇ ਗਏ, ਝੋਨੇ ਨੂੰ ਵੇਚਣ ਲਈ ਮੰਡੀਆਂ ਵਿਚ ਡੇਰੇ ਲਗਾ ਲਏ ਹਨ।
ਇਸ ਦੌਰਾਨ ਮਾਰਕੀਟ ਕਮੇਟੀ ਭਦੌੜ Mandi Committee Bhador ਦੇ ਅਧਿਕਾਰੀ ਦਲਵੀਰ ਸਿੰਘ ਨੇ ਖਰੀਦ Dalveer Singh visited Bhador mandi ਪ੍ਰਬੰਧਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਰਕੀਟ ਕਮੇਟੀ ਭਦੌੜ ਦੇ ਅਧੀਨ ਆਉਂਦੀਆਂ ਸਾਰੀਆਂ ਦਾਣਾ ਮੰਡੀਆਂ ਦੇ ਪ੍ਰਬੰਧ ਜਿਵੇਂ ਕਿ ਲਾਈਟਾਂ, ਮੰਡੀਆਂ ਦੀ ਸਾਫ਼ ਸਫ਼ਾਈ ਅਤੇ ਪਾਣੀ ਵਗੈਰਾ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਅਧੀਨ ਕੁੱਲ 14 ਦਾਣਾ ਮੰਡੀਆਂ ਹਨ।
ਜਿਨ੍ਹਾਂ ਵਿੱਚ ਭਦੌੜ, ਸ਼ਹਿਣਾ, ਟੱਲੇਵਾਲ, ਪੱਖੋਕੇ, ਚੂੰਘਾਂ, ਰਾਮਗੜ੍ਹ, ਮੱਝੂ ਕੇ, ਵਿਧਾਤੇ, ਤਲਵੰਡੀ, ਜੰਗੀਆਣਾ, ਨੈਣੇਵਾਲ, ਸੰਧੂ ਕਲਾਂ, ਛੰਨਾ ਗੁਲਾਬ ਸਿੰਘ ਵਾਲਾ ਅਤੇ ਬੁਰਜ ਫ਼ਤਹਿਗੜ੍ਹ ਸ਼ਾਮਲ ਹਨ ਜਿਨ੍ਹਾਂ ਵਿੱਚ ਜ਼ਿਆਦਾਤਰ ਮੰਡੀਆਂ ਵਿਚ ਝੋਨੇ ਦੀ ਫਸਲ ਆ ਚੁੱਕੀ ਹੈ ਅਤੇ ਉਨ੍ਹਾਂ ਮੰਡੀਆਂ ਵਿੱਚ ਜ਼ਿਆਦਾਤਰ ਫ਼ਸਲ ਦੀ ਬੋਲੀ ਲੱਗ ਕੇ ਝੋਨੇ ਦੀਆਂ ਬੋਰੀਆਂ ਵੀ ਭਰੀਆਂ ਜਾ ਚੁੱਕੀਆਂ ਹਨ ਅਤੇ ਇੱਕਾ ਦੁੱਕਾ ਮੰਡੀਆਂ ਵਿੱਚ ਅਜੇ ਝੋਨੇ ਦੀ ਫਸਲ ਨਹੀਂ ਆਈ।