ਪੰਜਾਬ

punjab

ETV Bharat / state

ਬਰਨਾਲਾ ’ਚ ਇੱਕੋ ਦਿਨ 9800 ਲੋਕਾਂ ਦੇ ਲੱਗੀ ਕੋਰੋਨਾ ਵੈਕਸੀਨ - ਪੰਜਾਬ ਸਰਕਾਰ

ਜ਼ਿਲ੍ਹਾ ਬਰਨਾਲਾ ਵਿੱਚ ਅੱਜ ਵੱਖ-ਵੱਖ ਥਾਈਂ ਲੱਗੇ 40 ਦੇ ਕਰੀਬ ਟੀਕਾਕਰਨ ਕੈਂਪਾਂ ਨੂੰ ਜ਼ਿਲ੍ਹਾ ਵਾਸੀਆਂ ਦਾ ਭਰਵਾਂ ਹੁੰਗਾਰਾ ਮਿਲਿਆ ਤੇ ਅੱਜ ਰਿਕਾਰਡ ਵੈਕਸੀਨੇਸ਼ਨ ਹੋਈ ਹੈ।

ਬਰਨਾਲਾ ’ਚ ਇੱਕੋ ਦਿਨ 9800 ਲੋਕਾਂ ਦੇ ਲੱਗੀ ਕੋਰੋਨਾ ਵੈਕਸੀਨ
ਬਰਨਾਲਾ ’ਚ ਇੱਕੋ ਦਿਨ 9800 ਲੋਕਾਂ ਦੇ ਲੱਗੀ ਕੋਰੋਨਾ ਵੈਕਸੀਨ

By

Published : Jul 3, 2021, 8:36 PM IST

ਬਰਨਾਲਾ:ਕੋਰੋਨਾ ਵਾਇਰਸ ਦੇ ਚੱਲ ਰਹੇ ਪ੍ਰਕੋਮ ਦੌਰਾਨ ਲਗਾਤਾਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਵੈਕਸੀਨੇਸ਼ਨ ਕਰਵਾਈ ਜਾ ਰਹੀ ਹੈ, ਪਰ ਪੰਜ ਦਿਨਾਂ ਤੋਂ ਜ਼ਿਲ੍ਹੇ ਵਿੱਚ ਕੋਰੋਨਾ ਵੈਕਸੀਨ ਖ਼ਤਮ ਹੋ ਚੁੱਕੀ ਸੀ। ਅੱਜ ਪੰਜਵੇਂ ਦਿਨ ਵੈਕਸੀਨ ਪਹੁੰਚਣ ਤੇ ਲੋਕਾਂ ਵਲੋਂ ਵੱਡੀ ਗਿਣਤੀ ਵਿੱਚ ਕੋਰੋਨਾ ਟੀਕਾਕਰਨ ਕਰਵਾਇਆ ਗਿਆ ਹੈ। ਜ਼ਿਲ੍ਹੇ ਵਿੱਚ ਅੱਜ ਰਿਕਾਰਡ ਵੈਕਸੀਨੇਸ਼ਨ ਹੋਈ ਹੈ। ਜ਼ਿਲ੍ਹਾ ਬਰਨਾਲਾ ਵਿੱਚ ਅੱਜ ਵੱਖ-ਵੱਖ ਥਾਈਂ ਲੱਗੇ 40 ਦੇ ਕਰੀਬ ਟੀਕਾਕਰਨ ਕੈਂਪਾਂ ਨੂੰ ਜ਼ਿਲਾ ਵਾਸੀਆਂ ਦਾ ਭਰਵਾਂ ਹੁੰਗਾਰਾ ਮਿਲਿਆ।

ਇਹ ਵੀ ਪੜੋ: Punjab Congress crisis: ਦਿੱਲੀ ਤੋਂ ਕੈਪਟਨ ਨੂੰ ਮੁੜ ਆਇਆ ਹਾਈਕਮਾਨ ਦਾ ਸੱਦਾ

ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਲਾਏ ਇਨਾਂ ਕੈਂਪਾਂ ਵਿੱਚ ਲਗਪਗ 9800 ਵਿਅਕਤੀਆਂ ਨੇ ਟੀਕਾਕਰਨ ਕਰਵਾਇਆ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਖ਼ੁਦ ਕੈਂਪਾਂ ਵਿੱਚ ਸ਼ਮੂਲੀਅਤ ਕਰਕੇ ਜ਼ਿਲ੍ਹਾ ਵਾਸੀਆਂ ਨੂੰ ਟੀਕਾਕਰਨ ਲਈ ਪ੍ਰੇਰਿਆ। ਡਿਪਟੀ ਕਮਿਸ਼ਨਰ ਵੱਲੋਂ ਬਰਨਾਲਾ ਸ਼ਹਿਰ ਵਿਚ ਬਰਨਾਲਾ ਕਲੱਬ, ਨਗਰ ਕੌਂਸਲ ਦਫਤਰ ਤੋਂ ਇਲਾਵਾ ਪਿੰਡ ਕਾਹਨੇਕੇ ਸਣੇ ਹੋਰ ਕੈਂਪਾਂ ਦਾ ਦੌਰਾ ਕੀਤਾ ਗਿਆ ਅਤੇ ਸਿਹਤ ਅਮਲੇ ਤੇ ਆਮ ਲੋਕਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ।

ਬਰਨਾਲਾ ’ਚ ਇੱਕੋ ਦਿਨ 9800 ਲੋਕਾਂ ਦੇ ਲੱਗੀ ਕੋਰੋਨਾ ਵੈਕਸੀਨ

ਇਸ ਮੌਕੇ ਉਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਪੂਰੀ ਤਰਾਂ ਖਾਤਮੇ ਲਈ ਵੈਕਸੀਨੇਸ਼ਨ ਬੇਹੱਦ ਅਹਿਮ ਹੈ ਅਤੇ ਇਹ ਪੂਰੀ ਤਰਾਂ ਸੁਰੱਖਿਅਤ ਹੈ, ਇਸ ਲਈ 18 ਸਾਲ ਤੋਂ ਉਪਰ ਦਾ ਹਰ ਵਿਅਕਤੀ ਟੀਕਾਕਰਣ ਜ਼ਰੂਰ ਕਰਵਾਵੇ।ਇਸ ਮੌਕੇ ਐੱਸਡੀਐੱਮ ਵਰਜੀਤ ਵਾਲੀਆ, ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਾਜਿੰਦਰ ਸਿੰਗਲਾ ਤੇ ਹੋਰ ਅਧਿਕਾਰੀਆਂ ਵੱਲੋਂ ਕੈਂਪਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ।

ਬਰਨਾਲਾ ’ਚ ਇੱਕੋ ਦਿਨ 9800 ਲੋਕਾਂ ਦੇ ਲੱਗੀ ਕੋਰੋਨਾ ਵੈਕਸੀਨ

ਇਹ ਵੀ ਪੜੋ: ਨਵਾਂਸ਼ਹਿਰ: ਪੁਲਿਸ ਵੱਲੋਂ ਰੋਕੇ ਜਾਣ ’ਤੇ ਜੀਪ ਵਾਲੀ ਕੁੜੀ ਨੇ ਕੀਤਾ ਹਾਈ ਵੋਲਟੇਜ ਡਰਾਮਾ

ABOUT THE AUTHOR

...view details