ਬਰਨਾਲਾ:ਬਰਨਾਲਾ ਸ਼ਹਿਰ ਵਿੱਚ ਕਾਂਗਰਸ ਪਾਰਟੀ ਵ4ਲੋਂ ਡੀਜ਼ਲ, ਪਟਰੋਲ ਅਤੇ ਰਸੋਈ ਗੈਸ ਦੇ ਵਧੇ ਹੋਏ ਰੇਟਾਂ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਰ ਰੋਜ ਵਧਾਏ ਜਾ ਰਹੇ ਤੇਲ ਅਤੇ ਗੈਸ ਦੇ ਭਾਅ ਦੇ ਕਾਰਨ ਆਮ ਜਨਤਾ ਮਹਿੰਗਾਈ ਦੀ ਮਾਰ ਝੱਲ ਰਹੀ ਹੈ।
ਕੇਂਦਰ ਸਰਕਾਰ ਵੱਲੋਂ ਐਕਸਾਈਜ ਡਿਊਟੀ ਅਤੇ ਪੰਜਾਬ ਸਰਕਾਰ ਦੁਆਰਾ ਵੈਟ ਦੇ ਨਾਮ ਉੱਤੇ ਆਮ ਜਨਤਾ ਦੀ ਲੁੱਟ ਕੀਤੀ ਜਾ ਰਹੀ ਹੈ, ਜਿਸ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਰੂਸ ਵਲੋਂ ਸਸਤੇ ਰੇਟਾਂ ਉੱਤੇ ਕੱਚਾ ਤੇਲ ਖਰੀਦਿਆ ਗਿਆ ਹੈ, ਪਰ ਇਸ ਦਾ ਫਾਇਦਾ ਆਮ ਜਨਤਾ ਨੂੰ ਨਹੀਂ ਦਿੱਤਾ ਜਾ ਰਿਹਾ ਹੈ।
ਪੰਜਾਬ ਸਰਕਾਰ ਨੂੰ ਕਰੜੇ ਹੱਥਾਂ ਲੈਂਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਜੇਕਰ ਐਕਸਾਈਜ ਡਿਊਟੀ ਘੱਟ ਨਹੀਂ ਕਰ ਰਹੀ ਹੈ ਤਾਂ ਪੰਜਾਬ ਸਰਕਾਰ ਡੀਜਲ ਪੈਟਰੋਲ ਉੱਤੇ ਵੈਟ ਘੱਟ ਕਰ ਲੋਕਾਂ ਨੂੰ ਰਾਹਤ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਾਬਕਾ ਚਰਨਜੀਤ ਚੰਨੀ ਸਰਕਾਰ ਦੁਆਰਾ ਡੀਜਲ 5 ਰੁਪਏ ਅਤੇ ਪਟਰੋਲ 10 ਰੁਪਏ ਪ੍ਰਤੀ ਲੀਟਰ ਵੈਟ ਘਟਾਕੇ ਸਸਤਾ ਕੀਤਾ ਗਿਆ ਸੀ।