ਬਰਨਾਲਾ:ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਲਈ ਟਿਕਟ ਦੀ ਲੰਮੀ ਖਿੱਚੋਤਾਣ ਤੋਂ ਬਾਅਦ ਕਾਂਗਰਸ ਪਾਰਟੀ ਤੀਜੀ ਸੂਚੀ ਵਿੱਚ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਐਲਾਨੇ ਉਮੀਦਵਾਰ ਮੁਨੀਸ਼ ਬਾਂਸਲ ਨਾਮਜ਼ਦਗੀ ਭਰਨ ਦੇ ਆਖਰੀ ਦਿਨ ਆਪਣੇ ਨਾਮਜ਼ਦਗੀ ਪੱਤਰ ਭਰੇ। ਆਪਣੇ ਵੱਡੀ ਗਿਣਤੀ ਬਾਹਰੀ ਸਮਰਥਕਾਂ ਸਮੇਤ ਬਾਹਰੀ ਨੰਬਰ ਦੀਆਂ ਕਾਰਾਂ ਦੇ ਵੱਡੇ ਕਾਫਲੇ ਦੇ ਰੂਪ ਵਿੱਚ ਸ਼ਹਿਰ ਦੇ ਹੰਡਿਆਇਆ ਬਜ਼ਾਰ ਵਿਖੇ ਖੋਲ੍ਬੇ ਆਪਣੇ ਦਫ਼ਤਰ ਤੋਂ ਚੱਲ ਕੇ ਐੱਸਡੀਐਮ ਦਫ਼ਤਰ ਪਹੁੰਚ ਕੇ ਆਪਣੇ ਪਿਤਾ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਦੀ ਹਾਜ਼ਰੀ ‘ਚ ਨਾਮਜ਼ਦਗੀ ਪੇਪਰ ਦਾਖਲ ਕੀਤੇ।
ਇਹ ਵੀ ਪੜੋ:ਚੋਣ ਕਮਿਸ਼ਨ ਵੱਲੋਂ ਐਗਜ਼ਿਟ ਪੋਲ 'ਤੇ ਪਾਬੰਦੀ
ਕੋਰੋਨਾ ਦੇ ਮੱਦੇਨਜ਼ਰ ਭਾਂਵੇ ਕਿ ਚੋਣ ਕਮਿਸ਼ਨ ਵਲੋਂ ਕਿਸੇ ਵੀ ਰੋਡ ਸੋਅ ਆਦਿ ਤੋਂ ਮਨਾਹੀ ਕੀਤੀ ਗਈ ਹੈ, ਪਰ ਕਾਂਗਰਸੀ ਉਮੀਦਵਾਰ ਵਜੋਂ ਚੋਣ ਕਮਿਸ਼ਨ ਦੇ ਹੁਕਮਾਂ ਦੀ ਕਥਿਤ ਉਲੰਘਣਾ ਕਰਕੇ ਗੱਡੀਆਂ ਦੇ ਕਾਫਲੇ ਨਾਲ ਹੰਡਿਆਇਆ ਬਜ਼ਾਰ ਤੋਂ ਐੱਸਡੀਐਮ ਦਫ਼ਤਰ ਤੱਕ ਰੋਡ ਸ਼ੋਅ ਕੀਤਾ ਗਿਆ। ਟਿਕਟ ਦਾ ਰਸਮੀ ਐਲਾਨ ਹੋਣ ਤੋਂ ਬਰਨਾਲਾ ਦੀ ਧਰਤੀ ਤੇ ਪੈਰ ਪਾਉਣ ਵਾਲੇ ਮੁਨੀਸ਼ ਬਾਂਸਲ ਦੇ ਦੇ ਰੋਡ ਸੋਅ ਦੌਰਾਨ ਜਿੱਥੇ ਚੰਡੀਗੜ੍ਹ, ਹਰਿਆਣਾ ਆਦਿ ਬਰਨਾਲਾ ਤੋਂ ਬਾਹਰ ਨੰਬਰ ਦੀਆਂ ਗੱਡੀਆਂ ਦੀ ਗਿਣਤੀ ਜ਼ਿਆਦਾ ਸੀ। ਉੱਥੇ ਹੀ ਚੰਡੀਗੜ੍ਹ ਵਾਸੀ ਕਾਂਗਰਸੀ ਉਮੀਦਵਾਰ ਮੁਨੀਸ਼ ਬਾਂਸਲ ਨਾਲ ਲੋਕਲ ਘੱਟ ਅਤੇ ਬਾਹਰੀ ਲੋਕ ਜਿਆਦਾ ਦੇਖਣ ਨੂੰ ਮਿਲੇ।