ਪੰਜਾਬ

punjab

ETV Bharat / state

ਡੂਮ ਬਿਰਾਦਰੀ ਨੇ ਬੱਬੂ ਮਾਨ ਵਿਰੁੱਧ ਦਰਜ ਕਰਵਾਈ ਸ਼ਿਕਾਇਤ - ਟਿੱਕਟਾਕ ਵੀਡੀਓ

ਭਦੌੜ ਥਾਣੇ ਵਿਖੇ ਡੂਮ ਬਿਰਾਦਰੀ (ਮੀਰ ਆਲਮ ਬਿਰਾਦਰੀ) ਵੱਲੋਂ ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਖਿਲਾਫ਼ ਬਿਰਾਦਰੀ ਦੀਆਂ ਔਰਤਾਂ ਨੂੰ ਅਪਸ਼ਬਦ ਬੋਲਣ ਦੀ ਸ਼ਿਕਾਇਤ ਦਰਜ਼ ਕਰਵਾਈ ਹੈ।

ਬੱਬੂ ਮਾਨ ਵਿਰੁੱਧ ਸ਼ਿਕਾਇਤ ਦਰਜ
ਬੱਬੂ ਮਾਨ ਵਿਰੁੱਧ ਸ਼ਿਕਾਇਤ ਦਰਜ

By

Published : Jan 12, 2020, 9:39 PM IST

ਬਰਨਾਲਾ: ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਟਿੱਕਟਾਕ 'ਤੇ ਡੂਮ ਬਿਰਾਦਰੀ ਦੀਆਂ ਔਰਤਾਂ ਪ੍ਰਤੀ ਅਸ਼ਲੀਲ ਸ਼ਬਦਾਵਲੀ ਵਰਤੇ ਜਾਣ ਖਿਲਾਫ਼ ਡੂਮ ਬਿਰਾਦਰੀ ਦੇ ਲੋਕਾਂ ਨੇ ਬਰਨਾਲਾ ਦੇ ਕਸਬਾ ਭਦੌੜ ਵਿਖੇ ਇਕੱਠੇ ਹੋਏ। ਉਨ੍ਹਾਂ ਇਸ ਸਾਰੇ ਘਟਨਾਕ੍ਰਮ 'ਤੇ ਬੱਬੂ ਮਾਨ ਦੀ ਨਿੰਦਾ ਕੀਤੀ ਅਤੇ ਜਨਤਕ ਤੌਰ 'ਤੇ ਬੱਬੂ ਮਾਨ ਨੂੰ ਮੁਆਫ਼ੀ ਮੰਗਣ ਜਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ ਲਈ ਕਿਹਾ ਹੈ।

ਬੱਬੂ ਮਾਨ ਵਿਰੁੱਧ ਸ਼ਿਕਾਇਤ ਦਰਜ

ਕੁਝ ਸਮਾਂ ਪਹਿਲਾਂ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਵਲੋਂ ਟਿੱਕਟਾਕ ਉੱਤੇ ਇੱਕ ਵੀਡੀਓ ਬਣਾਇਆ ਗਿਆ ਸੀ, ਜਿਸ ਵਿੱਚ ਡੂਮ ਬਿਰਾਦਰੀ ਦੀਆਂ ਔਰਤਾਂ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ। ਜਿਸਤੋਂ ਬਾਅਦ ਪੰਜਾਬ ਭਰ ਦੇ ਡੂਮ ਭਾਈਚਾਰੇ 'ਚ ਰੋਸ ਫ਼ੈਲ ਗਿਆ। ਜਿਸਤੋਂ ਬਾਅਦ ਭਦੌੜ ਵਿਖੇ ਪੰਜਾਬ ਭਰ ਤੋਂ ਡੂਮ ਬਿਰਾਦਰੀ ਦੇ ਲੋਕ ਇਕੱਠੇ ਹੋਏ ਅਤੇ ਥਾਣਾ ਭਦੌੜ ਵਿਖੇ ਇਸਦੀ ਲਿਖ਼ਤੀ ਸ਼ਿਕਾਇਤ ਦੇ ਕੇ ਬੱਬੂ ਮਾਨ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ।

ਇਸ ਮਾਮਲੇ 'ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਡੂਮ ਬਿਰਾਦਰੀ ਦੇ ਰਿੰਪਾ ਖਾਨ ਅਤੇ ਮਨਜੀਤ ਖਾਨ ਨੇ ਦੱਸਿਆ ਕਿ ਉਨ੍ਹਾਂ ਦੀ ਬਿਰਾਦਰੀ ਦੀਆਂ ਔਰਤਾਂ ਪ੍ਰਤੀ ਗਾਇਕ ਬੱਬੂ ਮਾਨ ਵੱਲੋਂ ਵਰਤੀ ਗਈ ਭੱਦੀ ਸ਼ਬਦਾਵਲੀ ਸਹਿਣਯੋਗ ਨਹੀਂ ਹੈ। ਪੂਰੇ ਪੰਜਾਬ ਦੇ ਲੋਕ ਬੱਬੂ ਮਾਨ ਨੂੰ ਸਤਿਕਾਰ ਦਿੰਦੇ ਹਨ, ਪਰ ਇਸ ਤਰ੍ਹਾਂ ਕਿਸੇ ਜਾਤ-ਬਿਰਾਦਰੀ ਦੀਆਂ ਔਰਤਾਂ ਬਾਰੇ ਉਸ ਵੱਲੋਂ ਗਲਤ ਸ਼ਬਦਾਵਲੀ ਵਰਤਣਾ ਗਲਤ ਹੈ। ਜਿਸ ਲਈ ਬੱਬੂ ਮਾਨ ਤੁਰੰਤ ਮਾਫ਼ੀ ਮੰਗੇ।

ਉਨ੍ਹਾਂ ਦੱਸਿਆ ਕਿ ਬੱਬੂ ਮਾਨ ਖਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਸ਼ਿਕਾਇਤ ਦਰਜ਼ ਕਰਵਾਈ ਗਈ ਹੈ ਅਤੇ ਜੇ ਬੱਬੂ ਮਾਨ ਨੇ ਜਨਤਕ ਤੌਰ 'ਤੇ ਡੂਮ ਭਾਈਚਾਰੇ ਤੋਂ ਮੁਆਫ਼ੀ ਨਾ ਮੰਗੀ ਤਾਂ ਪੂਰੇ ਪੰਜਾਬ ਵਿੱਚ ਬੱਬੂ ਮਾਨ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

ਇਸ ਮਾਮਲੇ ਸਬੰਧੀ ਥਾਣਾ ਭਦੌੜ ਦੇ ਐਸਐਚਓ ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਡੂਮ ਭਾਈਚਾਰੇ ਵੱਲੋਂ ਉਨ੍ਹਾਂ ਨੂੰ ਪੰਜਾਬੀ ਗਾਇਕ ਬੱਬੂ ਮਾਨ ਖਿਲਾਫ਼ ਉਨ੍ਹਾਂ ਦੀਆਂ ਔਰਤਾਂ ਨੂੰ ਗਲਤ ਸ਼ਬਦਾਵਲੀ ਵਰਤੇ ਜਾਣ ਦੀ ਸ਼ਿਕਾਇਤ ਦਿੱਤੀ ਗਈ ਹੈ, ਜਿਸਦੀ ਜਾਂਚ ਕੀਤੀ ਜਾ ਰਹੀ ਹੈ।

ABOUT THE AUTHOR

...view details