ਬਰਨਾਲਾ:ਜ਼ਿਲ੍ਹੇ ’ਚ ਲੰਬੇ ਸਮੇਂ ਤੋਂ ਟਰਾਈਡੈਂਟ ਗਰੁੱਪ ਆਫ ਇੰਡਸਟਰੀਜ਼ ਚੱਲ ਰਹੀ ਹੈ, ਜੋ ਅੱਜ ਪੂਰੇ ਦੇਸ਼ ਅਤੇ ਦੁਨੀਆ 'ਚ ਆਪਣੀ ਵੱਖਰੀ ਪਛਾਣ ਰੱਖਦੀ ਹੈ। ਇਸ ਇੰਡਸਟਰੀ ਦੇ ਵੱਡੇ ਗਰੁੱਪ 'ਚ ਕਰੀਬ 7 ਕਰੋੜ ਰੁਪਏ ਦੇ ਗਬਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਗਬਨ ਦੀ ਸੂਚਨਾ ਟਰਾਈਡੈਂਟ ਗਰੁੱਪ ਦੇ ਪ੍ਰਬੰਧਕਾਂ ਵੱਲੋਂ ਬਰਨਾਲਾ ਪੁਲਿਸ ਨੂੰ ਦਿੱਤੀ ਗਈ।
ਦੱਸ ਦਈਏ ਕਿ ਮਾਮਲੇ ਸਬੰਧੀ ਕਾਰਵਾਈ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਹਰਵਿੰਦਰ ਸਿੰਘ ਗਿੱਲ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਵਿਅਕਤੀ ਪਿਛਲੇ ਲੰਬੇ ਸਮੇਂ ਤੋਂ ਟਰਾਈਡੈਂਟ ਗਰੁੱਪ ਵਿੱਚ ਕੰਮ ਕਰ ਰਿਹਾ ਹੈ। ਇਸ ਸਬੰਧੀ ਜਾਂਚ ਕਰ ਰਹੇ ਡੀਐਸਪੀ ਬਰਨਾਲਾ ਰਾਜੇਸ਼ ਸਨੇਹੀ ਨੇ ਦੱਸਿਆ ਕਿ ਟਰਾਈਡੈਂਟ ਗਰੁੱਪ ਦੀ ਅਥਾਰਟੀ ਵੱਲੋਂ ਗਬਨ ਦੀ ਰਿਪੋਰਟ ਦਰਜ ਕਰਵਾਈ ਗਈ ਸੀ, ਜਿਸਤੋਂ ਬਾਅਦ ਇਸ ਫੈਕਟਰੀ ਵਿੱਚ ਕੰਮ ਕਰਦੇ ਮੁਲਾਜ਼ਮ ਹਰਵਿੰਦਰ ਸਿੰਘ ਗਿੱਲ ਖ਼ਿਲਾਫ਼ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੰਪਨੀ ਮੁਲਾਜ਼ਮ ਨੇ ਮਾਰੀ ਕਰੋੜਾਂ ਦੀ ਠੱਗੀ ਮੁਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਹਰਵਿੰਦਰ ਸਿੰਘ ਗਿੱਲ ਨੇ 2004 ਤੋਂ 2020 ਤੱਕ ਕਰੀਬ 7 ਕਰੋੜ ਰੁਪਏ ਦੀ ਰਕਮ ਆਪਣੇ ਨਿੱਜੀ ਖਾਤੇ ਅਤੇ ਰਿਸ਼ਤੇਦਾਰਾਂ ਦੇ ਖਾਤੇ 'ਚ ਟਰਾਂਸਫਰ ਕੀਤੀ ਹੈ, ਜਿਸਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਜਾਂਚ 'ਚ ਜੋ ਵੀ ਰਿਸ਼ਤੇਦਾਰ ਸ਼ਾਮਲ ਹੋਵੇਗਾ, ਉਸ 'ਤੇ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੇ ਨਾਲ-ਨਾਲ ਟਰਾਈਡੈਂਟ ਗਰੁੱਪ 'ਚ ਕੰਮ ਕਰਦੇ ਦੋਸ਼ੀ ਹਰਵਿੰਦਰ ਸਿੰਘ ਗਿੱਲ ਦੇ ਨਾਲ-ਨਾਲ ਸਾਥੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜੇਕਰ ਉਨ੍ਹਾਂ ਦਾ ਵੀ ਇਸ ਗਬਨ 'ਚ ਹੱਥ ਹੈ ਤਾਂ ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
ਟਰਾਈਡੈਂਟ ਗਰੁੱਪ ਦੇ ਪ੍ਰਬੰਧਕਾਂ ਨਾਲ ਇਸ ਸਬੰਧੀ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਜੋ ਫੈਕਟਰੀ ਦਾ ਮੁਖੀ ਹੈ, ਉਹ ਇਸ ਬਾਰੇ ਮੀਡੀਆ ਨਾਲ ਗੱਲ ਕਰ ਸਕਦਾ ਹੈ। ਗਰੁੱਪ ਦੇ ਮੁਖੀ ਇਸ ਸਮੇਂ ਲੁਧਿਆਣਾ ਵਿੱਚ ਹਨ ਅਤੇ ਜੇਕਰ ਉਹ ਗੱਲ ਕਰਨੀ ਚਾਹੁੰਦੇ ਹਨ ਤਾਂ ਉਹ ਫੋਨ 'ਤੇ ਗੱਲ ਕਰ ਸਕਦੇ ਹਨ।
ਇਹ ਵੀ ਪੜੋ:ਲੋਕਸਭਾ ਜ਼ਿਮਨੀ ਚੋਣ: ਭਗਵੰਤ ਮਾਨ ਦੇ ਕਾਫਲੇ ’ਤੇ ਨੌਜਵਾਨਾਂ ਦਾ ਕਟਾਖਸ਼, ਕਿਹਾ...