ਪੰਜਾਬ

punjab

ETV Bharat / state

50 ਲੱਖ ਦੀ ਲਾਗਤ ਨਾਲ ਆਕਸੀਜਨ ਪਲਾਂਟ ਦਾ ਕੰਮ ਸ਼ੁਰੂ - ਪਲਾਂਟ ਲਗਾਉਣ ਦਾ ਕੰਮ ਸ਼ੁਰੂ

ਜ਼ਿਲ੍ਹੇ ਦੇ ਸੋਹਲ ਪੱਤੀ ਕੋਵਿਡ ਕੇਅਰ ਸੈਂਟਰ ਵਿੱਚ ਆਈਓਐਲ ਕੰਪਨੀ ਵੱਲੋਂ ਕਰੀਬ ਤਕਰੀਬਨ 50 ਲੱਖ ਦੀ ਲਾਗਤ ਨਾਲ ਆਕਸੀਜਨ ਪਲਾਂਟ ਲਗਾਇਆ ਜਾ ਰਿਹਾ ਹੈ। ਪਲਾਂਟ ਤੋਂ ਕੋਰੋਨਾ ਕੇਅਰ ਸੈਂਟਰ ਵਿੱਚ ਪਾਈਪ ਲਾਈਨ ਰਾਹੀਂ ਆਕਸੀਜਨ ਦੀ ਸਪਲਾਈ ਕੀਤੀ ਜਾਵੇਗੀ।

50 ਲੱਖ ਦੀ ਲਾਗਤ ਨਾਲ ਆਕਸੀਜਨ ਪਲਾਂਟ ਲਗਾਉਣ ਦਾ ਕੰਮ ਸ਼ੁਰੂ
50 ਲੱਖ ਦੀ ਲਾਗਤ ਨਾਲ ਆਕਸੀਜਨ ਪਲਾਂਟ ਲਗਾਉਣ ਦਾ ਕੰਮ ਸ਼ੁਰੂ

By

Published : May 14, 2021, 7:09 PM IST

ਬਰਨਾਲਾ: ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਕਰਕੇ ਆਕਸੀਜਨ ਸਿਲੰਡਰ ਦੀ ਵੀ ਮੰਗ ਵਧਦੀ ਜਾ ਰਹੀ ਹੈ। ਆਕਸੀਜਨ ਦੀ ਘਾਟ ਨੂੰ ਵੇਖਦੇ ਹੋਏ ਜ਼ਿਲ੍ਹੇ ’ਚ ਤਕਰੀਬਨ 50 ਲੱਖ ਦੀ ਲਾਗਤ ਨਾਲ ਆਕਸੀਜਨ ਪਲਾਂਟ ਲਗਾਇਆ ਜਾ ਰਿਹਾ ਹੈ। ਇਸ ਪਲਾਂਟ ਤੋਂ ਆਕਸੀਜਨ ਦੀ ਸਪਲਾਈ ਪਾਇਪ ਲਾਈਨ ਰਾਹੀਂ ਹੋਵੇਗੀ। ਇਸਤੋਂ ਇਲਾਵਾ ਖਾਲੀ ਸਿਲੰਡਰਾਂ ਨੂੰ ਵੀ ਭਰਿਆ ਜਾਵੇਗਾ। ਇਹ ਆਕਸੀਜਨ ਪਲਾਂਟ ਕੋਵਿਡ ਕੇਅਰ ਸੈਂਟਰ ਸੋਹਲ ਪੱਤੀ ਵਿਖੇ ਲਗਾਇਆ ਜਾ ਰਿਹਾ ਹੈ। ਜਿਸਦਾ ਕੰਮ ਐਸਡੀਐਮ ਬਰਨਾਲਾ ਵਰਜੀਤ ਸਿੰਘ ਵਾਲੀਆ ਵਲੋਂ ਆਰੰਭ ਕਰਵਾ ਦਿੱਤਾ ਗਿਆ ਹੈ।

50 ਲੱਖ ਦੀ ਲਾਗਤ ਨਾਲ ਆਕਸੀਜਨ ਪਲਾਂਟ ਲਗਾਉਣ ਦਾ ਕੰਮ ਸ਼ੁਰੂ

50 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਆਕਸੀਜਨ ਪਲਾਂਟ

ਇਸ ਸਬੰਧੀ ਐਸਡੀਐਮ ਵਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਆਕਸੀਜਨ ਪਲਾਂਟ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਿਲ੍ਹੇ ਦੇ ਸੋਹਲ ਪੱਤੀ ਕੋਵਿਡ ਕੇਅਰ ਸੈਂਟਰ ਵਿੱਚ ਆਈਓਐਲ ਕੰਪਨੀ ਵੱਲੋਂ ਕਰੀਬ ਤਕਰੀਬਨ 50 ਲੱਖ ਦੀ ਲਾਗਤ ਨਾਲ ਆਕਸੀਜਨ ਪਲਾਂਟ ਲਗਾਇਆ ਜਾ ਰਿਹਾ ਹੈ। ਪਲਾਂਟ ਤੋਂ ਕੋਰੋਨਾ ਕੇਅਰ ਸੈਂਟਰ ਵਿੱਚ ਪਾਈਪ ਲਾਈਨ ਰਾਹੀਂ ਆਕਸੀਜਨ ਦੀ ਸਪਲਾਈ ਕੀਤੀ ਜਾਵੇਗੀ। ਸੈਂਟਰ ਵਿੱਚ ਜਿੰਨੀ ਆਕਸੀਜਨ ਦੀ ਜਰੂਰਤ ਹੈ, ਇਸਨੂੰ ਜਿਆਦਾਤਰ ਇਸ ਆਕਸੀਜਨ ਪਲਾਂਟ ਦੇ ਜ਼ਰੀਏ ਪੂਰਾ ਕਰ ਲਿਆ ਜਾਵੇਗਾ। ਸਿੱਧੀ ਪਾਈਪ ਲਾਈਨ ਦੇ ਜ਼ਰੀਏ ਬੈਡ ਤੱਕ ਆਕਸੀਜਨ ਦੀ ਸਪਲਾਈ ਦਿੱਤੀ ਜਾਵੇਗੀ। ਘੱਟ ਤੋਂ ਘੱਟ 50 ਬੈੱਡਾਂ ਨੂੰ 24 ਘੰਟੇ ਸਪਲਾਈ ਦਿੱਤੀ ਜਾਵੇਗੀ।

ਇਹ ਵੀ ਪੜੋ: ਕੋਰੋਨਾ ਤੋਂ ਬਾਅਦ ਬਲੈਕ ਫੰਗਸ ਨਵਾਂ ਖ਼ਤਰਾ, ਇਸ ਤਰ੍ਹਾਂ ਕਰਦੀ ਹੈ ਮਾਰ

ABOUT THE AUTHOR

...view details